ਭਗਵਾਨਪੁਰੀਆ ਗੈਂਗ ਖ਼ਿਲਾਫ਼ ਅਮਰੀਕਾ ‘ਚ ਵੱਡਾ ਐਕਸ਼ਨ, FBI ਦੀ ਮੋਸਟ ਵਾਂਟੇਡ ਲਿਸਟ ‘ਚ ਗੈਂਗਸਟਰ ਨਿਤਿਸ਼ ਕੌਸ਼ਲ
ਅਮਰੀਕਾ ਵਿੱਚ ਸਰਗਰਮ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ ਦੇ ਖ਼ਿਲਾਫ਼ ਇੱਕ ਬਹੁਤ ਹੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਅਮਰੀਕੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਭਾਰਤ ਨਾਲ ਸਬੰਧਤ ਇੱਕ ਕੁਖ਼ਿਆਤ ਕ੍ਰਿਮੀਨਲ ਗੈਂਗ ਦੇ ਗੈਂਗਸਟਰ ਨੂੰ ਆਪਣੀ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ।
ਅਮਰੀਕਾ ਵਿੱਚ ਸਰਗਰਮ ਅੰਤਰਰਾਸ਼ਟਰੀ ਅਪਰਾਧਿਕ ਗਿਰੋਹਾਂ ਦੇ ਖ਼ਿਲਾਫ਼ ਬਹੁਤ ਹੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਅਮਰੀਕੀ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਨੇ ਭਾਰਤ ਨਾਲ ਸਬੰਧਤ ਇੱਕ ਕੁਖ਼ਿਆਤ ਕ੍ਰਿਮੀਨਲ ਗੈਂਗ ਦੇ ਗੈਂਗਸਟਰ ਨੂੰ ਆਪਣੀ ਸਭ ਤੋਂ ਵੱਧ ਲੋੜੀਂਦੇ ਅਪਰਾਧੀਆਂ ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਐਫਬੀਆਈ ਵੱਲੋਂ ਜਿਸ ਗੈਂਗਸਟਰ ਨੂੰ ਇਸ ਸੂਚੀ ਵਿੱਚ ਰੱਖਿਆ ਗਿਆ ਹੈ, ਉਸ ਦੀ ਪਛਾਣ ਨਿਤਿਸ਼ ਕੌਸ਼ਲ ਵਜੋਂ ਹੋਈ ਹੈ।
ਫੈਡਰਲ ਏਜੰਸੀ ਐਫਬੀਆਈ ਨੇ ਨਿਤਿਸ਼ ਕੌਸ਼ਲ ਨੂੰ ਜੱਗੂ ਭਗਵਾਨਪੁਰੀਆ ਓਰਗਨਾਈਜ਼ਡ ਕ੍ਰਾਈਮ ਗਰੁੱਪ (OCG) ਦਾ ਕਥਿਤ ਸਹਿਯੋਗੀ ਦੱਸਿਆ ਹੈ। ਕੌਸ਼ਲ ‘ਤੇ ਅਮਰੀਕਾ ਦੀ ਧਰਤੀ ‘ਤੇ ਕਤਲ ਕਰਨ, ਅਗਵਾ ਕਰਨ ਅਤੇ ਡਰੱਗਜ਼ ਤਸਕਰੀ ਵਰਗੇ ਗੰਭੀਰ ਅਪਰਾਧਾਂ ਵਿੱਚ ਸ਼ਾਮਲ ਹੋਣ ਦੇ ਦੋਸ਼ ਹਨ। ਇਸ ਦੇ ਨਾਲ ਹੀ ਐਫਬੀਆਈ ਨੇ ਦਾਅਵਾ ਕੀਤਾ ਹੈ ਕਿ ਜਾਂਚ ਏਜੰਸੀ ਹੁਣ ਭਗਵਾਨਪੁਰੀਆ ਗੈਂਗ ਦੇ ਬਿਲਕੁਲ ਨਜ਼ਦੀਕ ਪਹੁੰਚ ਰਹੀ ਹੈ।
ਕਤਲ, ਅਗਵਾ ਅਤੇ ਜ਼ਬਰਨ ਵਸੂਲੀ ਦੇ ਗੰਭੀਰ ਆਰੋਪ
ਐਫਬੀਆਈ ਨੇ ਮੰਗਲਵਾਰ ਨੂੰ ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਭਾਰਤੀ ਨਾਗਰਿਕ ਨਿਤਿਸ਼ ਕੌਸ਼ਲ ਨੇ ਕਥਿਤ ਤੌਰ ‘ਤੇ ਜੱਗੂ ਭਗਵਾਨਪੁਰੀਆ ਓਰਗਨਾਈਜ਼ਡ ਕ੍ਰਾਈਮ ਗਰੁੱਪ ਵੱਲੋਂ ਹਿੰਸਾ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ, ਜਿਸ ਵਿੱਚ ਅਗਵਾ ਕਰਨ ਅਤੇ ਕੁੱਟਮਾਰ ਕਰਨ ਵਰਗੀਆਂ ਘਟਨਾਵਾਂ ਵੀ ਸ਼ਾਮਲ ਹਨ। ਜਾਂਚ ਏਜੰਸੀ ਨੇ ਅੱਗੇ ਕਿਹਾ, ਨਿਤਿਸ਼ ਕੌਸ਼ਲ ਦੀ ਭਾਲ ਇੱਕ ਅਜਿਹੇ ਸੰਗਠਿਤ ਅਪਰਾਧਿਕ ਗਿਰੋਹ ਵਿੱਚ ਕਥਿਤ ਸ਼ਮੂਲੀਅਤ ਲਈ ਕੀਤੀ ਜਾ ਰਹੀ ਹੈ, ਜੋ ਕਤਲ, ਅਗਵਾ, ਨਸ਼ਾ ਤਸਕਰੀ, ਜ਼ਬਰਨ ਵਸੂਲੀ, ਹਥਿਆਰਾਂ ਦੀ ਤਸਕਰੀ, ਮਨੀ ਲਾਂਡਰਿੰਗ ਅਤੇ ਮਾਨਵ ਤਸਕਰੀ ਵਰਗੇ ਕਈ ਖ਼ਤਰਨਾਕ ਅਪਰਾਧਾਂ ਵਿੱਚ ਲਿਪਤ ਹੈ।
ਐਫਬੀਆਈ ਨੇ ਖ਼ਦਸ਼ਾ ਜ਼ਾਹਰ ਕਰਦਿਆਂ ਦਾਅਵਾ ਕੀਤਾ ਹੈ ਕਿ ਨਿਤਿਸ਼ ਕੌਸ਼ਲ ਕੋਲ ਭਾਰੀ ਮਾਤਰਾ ਵਿੱਚ ਹਥਿਆਰ ਹੋ ਸਕਦੇ ਹਨ ਅਤੇ ਉਹ ਬੇਹੱਦ ਖ਼ਤਰਨਾਕ ਵੀ ਹੈ। ਇਸ ਦੇ ਨਾਲ ਹੀ ਉਸ ਦੇ ਕਿਸੇ ਦੂਜੀ ਜਗ੍ਹਾ ਭੱਜ ਜਾਣ ਦਾ ਵੀ ਵੱਡਾ ਖ਼ਤਰਾ ਬਣਿਆ ਹੋਇਆ ਹੈ।
ਕੈਲੀਫੋਰਨੀਆ ਅਦਾਲਤ ਵੱਲੋਂ ਗ੍ਰਿਫ਼ਤਾਰੀ ਵਾਰੰਟ ਜਾਰੀ
ਆਮ ਲੋਕਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਅਮਰੀਕੀ ਜਾਂਚ ਏਜੰਸੀ ਨੇ ਕਿਹਾ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਨਿਤਿਸ਼ ਕੌਸ਼ਲ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਸਥਾਨਕ ਐਫਬੀਆਈ ਦਫ਼ਤਰ, ਅਮਰੀਕੀ ਦੂਤਾਵਾਸ ਜਾਂ ਵਣਜ ਦੂਤਾਵਾਸ ਨਾਲ ਸੰਪਰਕ ਕਰਨ। ਏਜੰਸੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਜੱਗੂ ਭਗਵਾਨਪੁਰੀਆ ਓਰਗਨਾਈਜ਼ਡ ਕ੍ਰਾਈਮ ਗਰੁੱਪ ਦੀ ਸ਼ੁਰੂਆਤ ਭਾਰਤ ਦੇ ਪੰਜਾਬ ਸੂਬੇ ਤੋਂ ਹੋਈ ਸੀ ਅਤੇ ਮੌਜੂਦਾ ਸਮੇਂ ਵਿੱਚ ਇਸ ਨੂੰ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਅਤੇ ਹੋਰਨਾਂ ਇਲਾਕਿਆਂ ਤੋਂ ਆਪਰੇਟ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ
ਐਫਬੀਆਈ ਮੁਤਾਬਕ, ਲਾਸ ਏਂਜਲਸ ਵਿੱਚ ਕੈਲੀਫੋਰਨੀਆ ਦੇ ਸੈਂਟਰਲ ਡਿਸਟ੍ਰਿਕਟ ਦੀ ਅਮਰੀਕੀ ਡਿਸਟ੍ਰਿਕਟ ਕੋਰਟ ਵੱਲੋਂ ਬੀਤੇ ਮਹੀਨੇ 25 ਜੂਨ ਨੂੰ ਨਿਤਿਸ਼ ਕੌਸ਼ਲ ਦੇ ਖ਼ਿਲਾਫ਼ ਇੱਕ ਫੈਡਰਲ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਉਸ ਉੱਪਰ ਰੈਕੇਟੀਅਰਿੰਗ ਨਾਲ ਪ੍ਰਭਾਵਿਤ ਅਤੇ ਭ੍ਰਿਸ਼ਟ ਸੰਗਠਨਾਂ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਸੀ।
ਫੈਡਰਲ ਜਾਂਚ ਏਜੰਸੀ ਐਫਬੀਆਈ ਵੱਲੋਂ ਇਹ ਸਾਰੀ ਕਾਰਵਾਈ ਵਿਸ਼ੇਸ਼ ‘ਓਪਰੇਸ਼ਨ ਹਾਰਡ ਬਾਲ’ ਦੇ ਤਹਿਤ ਅਮਲ ਵਿੱਚ ਲਿਆਂਦੀ ਗਈ ਹੈ। ਇਹ ਓਪਰੇਸ਼ਨ ਭਗਵਾਨਪੁਰੀਆ ਗੈਂਗ ਦੇ ਖ਼ਿਲਾਫ਼ ਇੱਕ ਤਾਲਮੇਲਬੱਧ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀ ਸਖ਼ਤ ਕਾਰਵਾਈ ਹੈ। ਇਸ ਮੁਹਿੰਮ ਦੇ ਤਹਿਤ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ ਗਈ ਹੈ ਅਤੇ ਕਾਨੂੰਨੀ ਸ਼ਿਕੰਜਾ ਕੱਸਿਆ ਗਿਆ ਹੈ। ਇਹ ਕਾਰਵਾਈ ਭਾਰਤ ਵਿੱਚ ਆਪਣੀਆਂ ਜੜ੍ਹਾਂ ਜਮਾ ਚੁੱਕੇ ਅੰਤਰਰਾਸ਼ਟਰੀ ਕ੍ਰਿਮੀਨਲ ਸਿੰਡੀਕੇਟਸ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਕੀਤੇ ਜਾ ਰਹੇ ਵੱਡੇ ਕੌਮਾਂਤਰੀ ਯਤਨਾਂ ਨੂੰ ਉਜਾਗਰ ਕਰਦੀ ਹੈ।
