ਅਮਰੀਕਾ ‘ਚ FBI ਨੇ 8 ਖਾਲਿਸਤਾਨੀ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ, ਮੋਸਟ ਵਾਂਟੇਡ ਪਵਿੱਤਰ ਬਟਾਲਾ ਵੀ ਕਾਬੂ

tv9-punjabi
Updated On: 

13 Jul 2025 10:59 AM

ਪਿਛਲੇ ਮਹੀਨੇ 22 ਜੂਨ ਨੂੰ, ਐਨਆਈਏ ਨੇ ਪਵਿੱਤਰ ਸਿੰਘ ਦੇ ਕਰੀਬੀ ਸਾਥੀ ਜਤਿੰਦਰ ਜੋਤੀ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ। ਇਸ ਚਾਰਜਸ਼ੀਟ ਅਨੁਸਾਰ, ਜਤਿੰਦਰ ਜੋਤੀ ਖਾਲਿਸਤਾਨੀ ਅੱਤਵਾਦੀਆਂ ਲਖਬੀਰ ਸਿੰਘ ਲੰਡਾ ਅਤੇ ਪਵਿੱਤਰ ਸਿੰਘ ਦੇ ਇਸ਼ਾਰੇ 'ਤੇ ਪੰਜਾਬ 'ਚ ਖਾਲ਼ਿਸਤਾਨੀ ਆਪਰੇਟਿਵਸ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਸੀ।

ਅਮਰੀਕਾ ਚ FBI ਨੇ 8 ਖਾਲਿਸਤਾਨੀ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਕੀਤਾ ਗ੍ਰਿਫ਼ਤਾਰ, ਮੋਸਟ ਵਾਂਟੇਡ ਪਵਿੱਤਰ ਬਟਾਲਾ ਵੀ ਕਾਬੂ

FBI (ਸੰਕੇਤਿਕ ਤਸਵੀਰ)

Follow Us On

ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਭਾਰਤ ਤੋਂ ਭੱਜ ਕੇ ਅਮਰੀਕਾ ‘ਚ ਲੁਕੇ ਹੋਏ ਗੈਂਗਸਟਰਾਂ ਤੇ ਖਾਲਿਸਤਾਨੀ ਅੱਤਵਾਦੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਐਫਬੀਆਈ ਅਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਕੈਲੀਫੋਰਨੀਆ ਦੇ ਸੈਨ ਜੋਕੁਇਨ ਕਾਉਂਟੀ ‘ਚ ਇੱਕ ਛਾਪੇਮਾਰੀ ਦੌਰਾਨ ਅੱਠ ਭਾਰਤੀ ਮੂਲ ਦੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

11 ਜੁਲਾਈ ਨੂੰ, ਸੈਨ ਜੋਕੁਇਨ ਕਾਉਂਟੀ ਸ਼ੈਰਿਫ ਦੇ ਦਫਤਰ ਦੀ ਏਜੰਟ ਯੂਨਿਟ, ਸਟਾਕਟਨ ਪੁਲਿਸ, ਮੈਂਟੇਕਾ ਪੁਲਿਸ, ਸਟੈਨਿਸਲਾਸ ਕਾਉਂਟੀ ਸ਼ੈਰਿਫ ਤੇ ਐਫਬੀਆਈ ਦੀ ਸਵੈਟ ਟੀਮ ਨੇ ਸੈਨ ਜੋਕੁਇਨ ਕਾਉਂਟੀ ‘ਚ ਇੱਕੋ ਸਮੇਂ 5 ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਇੱਕ ਗਿਰੋਹ ਨਾਲ ਸਬੰਧਤ ਇੱਕ ਕਿਡਨੈਪਿੰਗ ਅਤੇ ਟਾਰਚਰ ਦੇ ਮਾਮਲੇ ਦੇ ਸੰਬੰਧ ‘ਚ ਕੀਤੀ ਗਈ ਸੀ।

ਗ੍ਰਿਫ਼ਤਾਰ ਕੀਤੇ ਗਏ 8 ਦੋਸ਼ੀ ਮੁਲਜ਼ਮਾਂ ਦੇ ਨਾਮ

  • ਦਿਲਪ੍ਰੀਤ ਸਿੰਘ
  • ਅਰਸ਼ਪ੍ਰੀਤ ਸਿੰਘ
  • ਅੰਮ੍ਰਿਤਪਾਲ ਸਿੰਘ
  • ਵਿਸ਼ਾਲ (ਪੂਰਾ ਨਾਮ ਨਹੀਂ ਦੱਸਿਆ ਗਿਆ)
  • ਪਵਿਤਰ ਸਿੰਘ (ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ)
  • ਗੁਰਤਾਜ ਸਿੰਘ
  • ਮਨਪ੍ਰੀਤ ਰੰਧਾਵਾ
  • ਸਰਬਜੀਤ ਸਿੰਘ

ਇਨ੍ਹਾਂ ਸਾਰਿਆਂ ਨੂੰ ਗੰਭੀਰ ਧਾਰਾਵਾਂ ਤਹਿਤ ਸੈਨ ਜੋਕੁਇਨ ਕਾਉਂਟੀ ਜੇਲ੍ਹ ‘ਚ ਬੰਦ ਕੀਤਾ ਗਿਆ, ਜਿਨ੍ਹਾਂ ‘ਚ ਸ਼ਾਮਲ ਹਨ:

  • ਅਗਵਾ (ਕਿਡਨੈਪਿੰਗ)
  • ਟਾਰਚਰ (ਤਸ਼ੱਦਦ)
  • ਫਾਲਸ ਇੰਪਰਿਜ਼ਨਮੈਂਟ (ਗਲਤ ਤਰੀਕੇ ਨਾਲ ਬੰਦੀ ਬਣਾਉਣਾ)
  • ਸਾਜ਼ਿਸ਼ ਘੜਨਾ
  • ਗਵਾਹ ਨੂੰ ਡਰਾਉਣਾ ਜਾਂ ਧਮਕਾਉਣਾ
  • ਸੈਮ-ਆਟੋਮੈਟਿਕ ਹਥਿਆਰ ਨਾਲ ਹਮਲਾ
  • ਅੱਤਵਾਦ ਫੈਲਾਉਣ ਦੀ ਧਮਕੀ
  • ਗੈਂਗ ਐਕਟ ਤਹਿਤ ਵਾਧੂ ਸਜ਼ਾ

ਹਥਿਆਰਾਂ ਨਾਲ ਸਬੰਧਤ ਦੋਸ਼ ਵੀ ਲੱਗੇ

  • ਮਸ਼ੀਨ ਗਨ ਰੱਖਣਾਗੈਰ-ਕਾਨੂੰਨੀ ਅਸਾਲਟ ਵੈਪਨ ਰੱਖਣਾ ਹਾਈ ਕੈਪੇਸਿਟੀ ਮੈਗਜ਼ੀਨਾਂ ਦਾ ਨਿਰਮਾਣ ਅਤੇ ਵੇਚਣਾ ਸ਼ਾਰਟ-ਬੈਰਲ ਰਾਈਫਲਾਂ ਦਾ ਨਿਰਮਾਣ ਕਰਨਾ ਬਿਨਾਂ ਰਜਿਸਟਰਡ ਰੱਖਣਾ, ਲੋਡਡ ਹੈਂਡਗੰਨ ਰੱਖਣਾ

ਪੁਲਿਸ ਵੱਲੋਂ ਜ਼ਬਤ ਕੀਤੇ ਗਏ ਹਥਿਆਰ

  • 5 ਪਿਸਤੌਲ (ਇੱਕ ਪੂਰੀ ਤਰ੍ਹਾਂ ਆਟੋਮੈਟਿਕ ਗਲਾਕ ਸ਼ਾਮਲ)
  • 1 ਅਸਾਲਟ ਰਾਈਫਲ
  • ਸੈਂਕੜੇ ਗੋਲੀਆਂ
  • ਹਾਈ-ਕੈਪੇਸਿਟੀ ਵਾਲੀ ਮੈਗਜ਼ੀਨ
  • 15 ਲੱਖ ਰੁਪਏ ਤੋਂ ਵੱਧ ਨਕਦ (ਲਗਭਗ $15,000)

ਅਪਰਾਧ-ਮੁਕਤ ਵਾਤਾਵਰਣ ਪ੍ਰਦਾਨ ਕਰਨ ਦੀ ਵਚਨਬੱਧਤਾ

ਇਹ ਕਾਰਵਾਈ FBI ਦੀ ਸਮਰ ਹੀਟ ਪਹਿਲ ਦੇ ਤਹਿਤ ਕੀਤੀ ਗਈ ਸੀ, ਜਿਸਦਾ ਉਦੇਸ਼ ਦੇਸ਼ ਭਰ ‘ਚ ਹਿੰਸਕ ਅਪਰਾਧੀਆਂ ਅਤੇ ਗੈਂਗ ਮੈਂਬਰਾਂ ਨੂੰ ਫੜਨਾ ਹੈ। FBI ਡਾਇਰੈਕਟਰ ਪਟੇਲ ਨੇ ਕਿਹਾ ਹੈ ਕਿ ਇਹ ਮੁਹਿੰਮ ਅਮਰੀਕਾ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਅਤੇ ਅਪਰਾਧ-ਮੁਕਤ ਵਾਤਾਵਰਣ ਪ੍ਰਦਾਨ ਕਰਨ ਦੀ ਉਨ੍ਹਾਂ ਦੀ ਵਚਨਬੱਧਤਾ ਦਾ ਹਿੱਸਾ ਹੈ। ਗ੍ਰਿਫਤਾਰ ਕੀਤੇ ਗਏ ਕਥਿਤ ਖਾਲਿਸਤਾਨੀ ਅੱਤਵਾਦੀ ਤੇ ਗੈਂਗਸਟਰ ਦੇ ਭਾਰਤ ਨਾਲ ਸਬੰਧ ਹਨ। ਉਹ ਭਾਰਤੀ ਏਜੰਸੀਆਂ ਨੂੰ ਵੀ ਲੋੜੀਂਦਾ ਹਨ ਤੇ ਵਿਦੇਸ਼ੀ ਧਰਤੀ ਤੋਂ ਭਾਰਤ ‘ਚ ਕਈ ਵੱਡੇ ਅਪਰਾਧਾਂ ਨੂੰ ਅੰਜਾਮ ਦਿੱਤਾ ਹੈ।

FBI ਦੇ ਵੀ ਮੋਸਟ ਵਾਂਟੇਡ

ਗ੍ਰਿਫਤਾਰ ਕੀਤੇ ਗਏ ਖਾਲਿਸਤਾਨੀ ਅੱਤਵਾਦੀ ਪਵਿੱਤਰ ਸਿੰਘ, ਪਵਿੱਤਰ ਬਟਾਲਾ FBI ਦੇ ਨਾਲ-ਨਾਲ NIA ਦੁਆਰਾ ਵੀ ਮੋਸਟ ਵਾਂਟੇਡ ਹੈ। ਪਵਿੱਤਰ ਸਿੰਘ ਨਾ ਸਿਰਫ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਭ ਤੋਂ ਵੱਡਾ ਅੱਤਵਾਦੀ ਹੈ ਬਲਕਿ ਲਖਬੀਰ ਸਿੰਘ ਲੰਡਾ ਦਾ ਬਹੁਤ ਨੇੜੇ ਵੀ ਹੈ। ਉਹ ਉਸ ਦੇ ਇਸ਼ਾਰੇ ‘ਤੇ ਪੰਜਾਬ ਵਿੱਚ ਖਾਲਿਸਤਾਨੀ ਗਤੀਵਿਧੀਆਂ ਕਰ ਰਿਹਾ ਸੀ।

ਪਿਛਲੇ ਮਹੀਨੇ 22 ਜੂਨ ਨੂੰ NIA ਨੇ ਪਵਿੱਤਰ ਸਿੰਘ ਦੇ ਕਰੀਬੀ ਸਾਥੀ ਜਤਿੰਦਰ ਜੋਤੀ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਚਾਰਜਸ਼ੀਟ ਅਨੁਸਾਰ, ਜਤਿੰਦਰ ਜੋਤੀ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ ਤੇ ਪਵਿੱਤਰ ਸਿੰਘ ਦੇ ਇਸ਼ਾਰੇ ‘ਤੇ ਪੰਜਾਬ ਵਿੱਚ ਖਾਲਿਸਤਾਨੀ ਆਪਰੇਟਿਵਸ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਸੀ।

NIA ਵੀ ਜਾਂਚ ਕਰ ਰਹੀ

ਇਹ ਹਥਿਆਰ ਮੱਧ ਪ੍ਰਦੇਸ਼ ਦੇ ਹਥਿਆਰ ਤਸਕਰ ਬਲਜੀਤ ਸਿੰਘ ਰਾਣਾ ਬਾਈ ਦੁਆਰਾ ਸਪਲਾਈ ਕੀਤੇ ਗਏ ਸਨ, ਜਿਨ੍ਹਾਂ ਦੀ ਵਰਤੋਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਖਾਲਿਸਤਾਨੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾਂਦੀ ਸੀ। ਇਹ ਸਾਰੇ VPN ਰਾਹੀਂ ਇੱਕ ਦੂਜੇ ਨਾਲ ਜੁੜੇ ਹੋਏ ਸਨ ਤਾਂ ਜੋ ਜਾਂਚ ਏਜੰਸੀਆਂ ਉਨ੍ਹਾਂ ਨੂੰ ਫੜ ਨਾ ਸਕਣ। ਭਾਰਤੀ ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਪਵਿੱਤਰ ਸਿੰਘ ਖਾਲਿਸਤਾਨੀ ਅੱਤਵਾਦੀ ਹਰਵਿੰਦਰ ਰਿੰਦਾ ਨਾਲ ਵੀ ਜੁੜਿਆ ਹੋਇਆ ਹੈ, ਜਿਸਦੀ NIA ਜਾਂਚ ਕਰ ਰਹੀ ਹੈ।