ਪੈਂਟਾਗਨ ਦੇ ਸਾਬਕਾ ਅਧਿਕਾਰੀ ਨੇ ਲਾਦੇਨ ਨਾਲ ਕੀਤੀ ਅਸੀਮ ਮੁਨੀਰ ਦੀ ਤੁਲਨਾ, Trump ਦੇ ਪਾਕਿਸਤਾਨੀ ਪ੍ਰੇਮ ‘ਤੇ ਵੀ ਭੜਕੇ

Published: 

12 Aug 2025 16:43 PM IST

Michael Rubin on Asim Munir: ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ ਨੇ ਮੁਨੀਰ ਦੇ ਅਮਰੀਕਾ ਵਿੱਚ ਦਿੱਤੇ ਬਿਆਨਾਂ ਤੋਂ ਬਾਅਦ ਪਾਕਿਸਤਾਨ ਦੇ ਫੌਜ ਮੁਖੀ ਦੀ ਤੁਲਨਾ ਓਸਾਮਾ ਬਿਨ ਲਾਦੇਨ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਮ ਮੁਨੀਰ ਸੂਟ ਵਿੱਚ ਓਸਾਮਾ ਬਿਨ ਲਾਦੇਨ ਹੈ

ਪੈਂਟਾਗਨ ਦੇ ਸਾਬਕਾ ਅਧਿਕਾਰੀ ਨੇ ਲਾਦੇਨ ਨਾਲ ਕੀਤੀ ਅਸੀਮ ਮੁਨੀਰ ਦੀ ਤੁਲਨਾ, Trump ਦੇ ਪਾਕਿਸਤਾਨੀ ਪ੍ਰੇਮ ਤੇ ਵੀ ਭੜਕੇ
Follow Us On

ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਨੇ ਹਾਲ ਹੀ ਵਿੱਚ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਦੂਜੀ ਵਾਰ ਅਮਰੀਕਾ ਦਾ ਦੌਰਾ ਕੀਤਾ ਹੈ। ਆਪਣੀ ਫੇਰੀ ਦੌਰਾਨ ਅਸੀਮ ਮੁਨੀਰ ਨੇ ਕਿਹਾ ਕਿ ਜੇਕਰ ਕੋਈ ਪਾਕਿਸਤਾਨ ਨੂੰ ਡੁਬੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵਾਂਗੇ। ਹੁਣ ਮੁਨੀਰ ਵੱਲੋਂ ਅਮਰੀਕੀ ਧਰਤੀ ‘ਤੇ ਦਿੱਤੇ ਗਏ ਇਨ੍ਹਾਂ ਬਿਆਨਾਂ ਬਾਰੇ ਪੈਂਟਾਗਨ ਦੇ ਇੱਕ ਸਾਬਕਾ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਹੈ।

ਪੈਂਟਾਗਨ ਦੇ ਸਾਬਕਾ ਅਧਿਕਾਰੀ ਮਾਈਕਲ ਰੂਬਿਨ (Michael Rubin)ਨੇ ਮੁਨੀਰ ਦੇ ਅਮਰੀਕਾ ਵਿੱਚ ਦਿੱਤੇ ਬਿਆਨਾਂ ਤੋਂ ਬਾਅਦ ਪਾਕਿਸਤਾਨ ਦੇ ਫੌਜ ਮੁਖੀ ਦੀ ਤੁਲਨਾ ਓਸਾਮਾ ਬਿਨ ਲਾਦੇਨ ਨਾਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਮ ਮੁਨੀਰ ਸੂਟ ਵਿੱਚ ਓਸਾਮਾ ਬਿਨ ਲਾਦੇਨ ਹੈ ਅਤੇ ਪਾਕਿਸਤਾਨ ਨੂੰ ਦਿੱਤੀ ਗਈ ਕੋਈ ਵੀ ਰਿਆਇਤ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਹੀਂ ਬਦਲੇਗੀ।

ਅਸੀਮ ਮੁਨੀਰ ਨੇ ਕੀ ਬਿਆਨ ਦਿੱਤਾ ਸੀ?

ਅਮਰੀਕਾ ਵਿੱਚ ਬੈਠੇ ਅਸੀਮ ਮੁਨੀਰ ਵੱਲੋਂ ਪਰਮਾਣੂ ਹਥਿਆਰਾਂ ਬਾਰੇ ਦਿੱਤੇ ਗਏ ਬਿਆਨ ਬਾਰੇ ਅਧਿਕਾਰੀ ਨੇ ਕਿਹਾ, ਪਾਕਿਸਤਾਨ ਅੱਧੀ ਦੁਨੀਆ ਨੂੰ ਪਰਮਾਣੂ ਹਥਿਆਰਾਂ ਨਾਲ ਧਮਕੀ ਦੇ ਰਿਹਾ ਹੈ, ਇਹ ਸਪੱਸ਼ਟ ਸੰਕੇਤ ਹੈ ਕਿ ਇਹ ਇੱਕ ਜਾਇਜ਼ ਰਾਜ ਹੋਣ ਦਾ ਆਪਣਾ ਹੱਕ ਗੁਆ ਚੁੱਕਾ ਹੈ। ਅਸੀਮ ਮੁਨੀਰ ਨੇ ਕਥਿਤ ਤੌਰ ‘ਤੇ ਇਹ ਧਮਕੀ ਆਪਣੀ ਅਮਰੀਕਾ ਫੇਰੀ ਦੌਰਾਨ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਪਾਕਿਸਤਾਨ ਡੁੱਬਦਾ ਹੈ, ਤਾਂ ਇਹ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵੇਗਾ। ਇਹ ਟਿੱਪਣੀ ਕਥਿਤ ਤੌਰ ‘ਤੇ ਫਲੋਰੀਡਾ ‘ਚ ਅਮਰੀਕੀ ਫੌਜੀ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਕੀਤੀ ਗਈ ਸੀ।

ਲਾਦੇਨ ਨਾਲ ਕੀਤੀ ਫੌਜ ਮੁਖੀ ਦੀ ਤੁਲਨਾ

ਪੈਂਟਾਗਨ ਦੇ ਸਾਬਕਾ ਅਧਿਕਾਰੀ ਅਤੇ ਮੱਧ ਪੂਰਬ ਦੇ ਵਿਸ਼ਲੇਸ਼ਕ ਮਾਈਕਲ ਰੂਬਿਨ ਨੇ ਕਿਹਾ ਕਿ ਅਸੀਮ ਮੁਨੀਰ ਦੀ ਫੇਰੀ ਅਤੇ ਉਨ੍ਹਾਂ ਦੇ ਬਿਆਨਾਂ ਸੰਬੰਧੀ ਪਾਕਿਸਤਾਨ ਦਾ ਵਿਵਹਾਰ “ਪੂਰੀ ਤਰ੍ਹਾਂ ਅਸਵੀਕਾਰਨਯੋਗ” ਸੀ ਅਤੇ ਫੌਜ ਮੁਖੀ ਦੇ ਬਿਆਨਾਂ ਦੀ ਤੁਲਨਾ ISIS ਅਤੇ ਓਸਾਮਾ ਬਿਨ ਲਾਦੇਨ ਦੁਆਰਾ ਦਿੱਤੇ ਗਏ ਪਹਿਲਾਂ ਦੇ ਬਿਆਨਾਂ ਨਾਲ ਕੀਤੀ।

ਇਸ ਦੇ ਨਾਲ ਹੀ, ਰੂਬਿਨ ਨੇ ਇਹ ਵੀ ਮੰਗ ਕੀਤੀ ਕਿ ਪਾਕਿਸਤਾਨ ਤੋਂ ਮੁੱਖ ਗੈਰ-ਨਾਟੋ ਸਹਿਯੋਗੀ ਦਾ ਦਰਜਾ ਖੋਹ ਲਿਆ ਜਾਵੇ ਅਤੇ ਉਨ੍ਹਾਂ ਨੂੰ ਅੱਤਵਾਦ ਨੂੰ ਸਪਾਂਸਰ ਕਰਨ ਵਾਲਾ ਦੇਸ਼ ਘੋਸ਼ਿਤ ਕੀਤਾ ਜਾਵੇ। ਰੂਬਿਨ ਨੇ ਇਹ ਵੀ ਸੁਝਾਅ ਦਿੱਤਾ ਕਿ ਜਨਰਲ ਮੁਨੀਰ ਨੂੰ ਪਰਸੋਨਾ ਨਾਨ ਗ੍ਰਾਟਾ ਐਲਾਨਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਅਮਰੀਕੀ ਵੀਜ਼ੇ ‘ਤੇ ਵੀ ਰੋਕ ਲਾਉਣੀ ਚਾਹੀਦੀ ਹੈ

“ਉਨ੍ਹਾਂ ਨੂੰ ਤੁਰੰਤ ਬਾਹਰ ਕੱਢ ਦੇਣਾ ਚਾਹੀਦਾ ਸੀ”

ਸਾਬਕਾ ਅਧਿਕਾਰੀ ਨੇ ਅਸੀਮ ਮੁਨੀਰ ਦੀਆਂ ਕਥਿਤ ਟਿੱਪਣੀਆਂ ਸੁਣਨ ਤੋਂ ਬਾਅਦ ਮੌਜੂਦ ਅਮਰੀਕੀ ਅਧਿਕਾਰੀਆਂ ਵੱਲੋਂ ਕਾਰਵਾਈ ਨਾ ਕੀਤੇ ਜਾਣ ‘ਤੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਮੁਖੀ ਨੂੰ ਤੁਰੰਤ ਮੀਟਿੰਗ ਤੋਂ ਹਟਾ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਨੂੰ ਦੇਸ਼ ਤੋਂ ਕੱਢ ਦਿੱਤਾ ਜਾਣਾ ਚਾਹੀਦਾ ਸੀ। ਉਨ੍ਹਾਂ ਅਗੇ ਕਿਹਾ ਕਿ, ਅਸੀਮ ਮੁਨੀਰ ਦੇ ਇਹ ਬਿਆਨ ਦੇਣ ਦੇ 30 ਮਿੰਟਾਂ ਦੇ ਅੰਦਰ, ਉਨ੍ਹਾਂ ਨੂੰ ਦੇਸ਼ ਤੋਂ ਕੱਢ ਦਿੱਤਾ ਜਾਣਾ ਚਾਹੀਦਾ ਸੀ।

ਟਰੰਪ ਦੇ ਪਾਕਿਸਤਾਨ ਪਿਆਰ ‘ਤੇ ਵੀ ਚੁੱਕੇ ਸਵਾਲ

ਪੈਂਟਾਗਨ ਦੇ ਸਾਬਕਾ ਅਧਿਕਾਰੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਾਕਿਸਤਾਨ ਪ੍ਰਤੀ ਪਿਆਰ ‘ਤੇ ਵੀ ਸਵਾਲ ਉਠਾਏ। ਉਨ੍ਹਾਂ ਕਿਹਾ, ਰਾਸ਼ਟਰਪਤੀ ਟਰੰਪ ਦਾ ਪਾਕਿਸਤਾਨ ਨਾਲ ਸਬੰਧ ਬਾਹਰੀ ਕਾਰਕਾਂ ਤੋਂ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਅੱਗੇ ਕਿਹਾ, ਡੋਨਾਲਡ ਟਰੰਪ ਇੱਕ ਕਾਰੋਬਾਰੀ ਹੈ ਅਤੇ ਖਰੀਦਣ-ਵੇਚਣ ਦਾ ਆਦੀ ਹੈ। ਉਹ ਇਹ ਨਹੀਂ ਸਮਝਦਾ ਕਿ ਇੱਕ ਮਾੜਾ ਸ਼ਾਂਤੀ ਸਮਝੌਤਾ ਯੁੱਧ ਨੂੰ ਵਧਾ ਸਕਦਾ ਹੈ। ਉਹ ਨੋਬਲ ਸ਼ਾਂਤੀ ਪੁਰਸਕਾਰ ਜਿੱਤਣਾ ਚਾਹੁੰਦਾ ਹੈ।