Chiang Mai Pollution: ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣਿਆ ਥਾਈਲੈਂਡ ਦਾ ਚਿਆਂਗ, ਸਰਕਾਰ ਨੇ ਕਿਹਾ- Work from home ਕਰੋ
Thailand Air Quality: 1 ਲੱਖ 30 ਹਜ਼ਾਰ ਦੀ ਆਬਾਦੀ ਵਾਲੇ ਇਸ ਸ਼ਹਿਰ ਦੀ ਹਵਾ ਦੀ ਗੁਣਵੱਤਾ ਸ਼ੁੱਕਰਵਾਰ ਨੂੰ ਸਭ ਤੋਂ ਖ਼ਰਾਬ ਰਹੀ। ਇਸ ਤਰ੍ਹਾਂ ਦੀ ਸਮੱਸਿਆ ਪਿਛਲੇ ਕਈ ਮਹੀਨਿਆਂ ਤੋਂ ਜਾਰੀ ਹੈ। ਇਸ ਕਾਰਨ ਇੱਥੇ ਸੈਲਾਨੀਆਂ ਦੀ ਆਵਾਜਾਈ ਵਿੱਚ ਕਮੀ ਆਈ ਹੈ।
ਸੰਕੇਤਰ ਤਸਵੀਰ
Thailand IQ Air: ਥਾਈਲੈਂਡ ਵਿੱਚ ਇੱਕ ਵਾਰ ਫਿਰ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਦਾ ਕਾਰਨ ਕੋਰੋਨਾ ਨਹੀਂ ਕੁਝ ਹੋਰ ਹੈ। ਥਾਈਲੈਂਡ ਦਾ ਚਿਆਂਗ ਸ਼ਹਿਰ ਸ਼ੁੱਕਰਵਾਰ ਨੂੰ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਦੀ ਸੂਚੀ ‘ਚ ਚੋਟੀ ‘ਤੇ ਰਿਹਾ। ਇਸ ਤੋਂ ਬਾਅਦ ਇੱਥੋਂ ਦੀ ਅਥਾਰਟੀ ਨੇ ਲੋਕਾਂ ਨੂੰ ਵਰਕ ਫਰਾਮ ਹੋਮ ਆਰਡਰ ਜਾਰੀ ਕੀਤਾ। ਸੈਲਾਨੀਆਂ ਲਈ ਖੂਬਸੂਰਤ ਥਾਈਲੈਂਡ ਇਨ੍ਹੀਂ ਦਿਨੀਂ ਪ੍ਰਦੂਸ਼ਣ ਦੀ ਸਮੱਸਿਆ ਨਾਲ ਜੂਝ ਰਿਹਾ ਹੈ।
ਅਜਿਹਾ ਇੱਥੇ ਜੰਗਲ ਦੀ ਅੱਗ ਦੇ ਧੂੰਏਂ ਅਤੇ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਕਾਰਨ ਹੋ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਇੱਥੇ ਇਸ ਤਰ੍ਹਾਂ ਦੀ ਸਮੱਸਿਆ ਵਧਦੀ ਜਾ ਰਹੀ ਹੈ।ਜਨ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਸਾਲ ਹਵਾ ਪ੍ਰਦੂਸ਼ਣ ਕਾਰਨ ਕਰੀਬ 20 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਨ੍ਹਾਂ ਲੋਕਾਂ ਨੂੰ ਹਸਪਤਾਲ ਤੋਂ ਇਲਾਜ ਦੀ ਲੋੜ ਹੈ।


