Canada: ਪੰਜਾਬੀ ਰੇਡੀਓ ਸਟੇਸ਼ਨ ‘ਤੇ ਅੰਨ੍ਹੇਵਾਹ ਫਾਇਰਿੰਗ, ਲਾਰੈਂਸ-ਢਿੱਲੋਂ ਦੇ ਨਾਮ ‘ਤੇ 50 ਲੱਖ ਡਾਲਰ ਦੀ ਰੰਗਦਾਰੀ ਮੰਗਣ ਦਾ ਦਾਅਵਾ

Updated On: 

30 Sep 2026 14:15 PM IST

Canada Radio Firing: ਕੈਨੇਡਾ ਵਿੱਚ ਲਾਰੈਂਸ ਗੈਂਗ ਨਾਲ ਸਬੰਧਤ ਗਰੁੱਪ ਨੇ Radio Swift 1200 AM 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਘਟਨਾ ਦੇ ਸਮੇਂ ਰੇਡੀਓ ਸਟੇਸ਼ਨ 'ਤੇ ਲਾਈਵ ਸ਼ੋਅ ਚੱਲ ਰਿਹਾ ਸੀ।

Canada: ਪੰਜਾਬੀ ਰੇਡੀਓ ਸਟੇਸ਼ਨ ਤੇ ਅੰਨ੍ਹੇਵਾਹ ਫਾਇਰਿੰਗ, ਲਾਰੈਂਸ-ਢਿੱਲੋਂ ਦੇ ਨਾਮ ਤੇ 50 ਲੱਖ ਡਾਲਰ ਦੀ ਰੰਗਦਾਰੀ ਮੰਗਣ ਦਾ ਦਾਅਵਾ

ਪੰਜਾਬੀ ਰੇਡੀਓ ਸਟੇਸ਼ਨ ’ਤੇ ਅੰਨ੍ਹੇਵਾਹ ਫਾਇਰਿੰਗ Photo Credit : Meta AI

ਕੈਨੇਡਾ ਵਿੱਚ ਲਾਰੈਂਸ ਗੈਂਗ ਨਾਲ ਸਬੰਧਤ ਗਰੁੱਪ ਨੇ Radio Swift 1200 AM ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਘਟਨਾ ਦੇ ਸਮੇਂ ਰੇਡੀਓ ਸਟੇਸ਼ਨ ‘ਤੇ ਲਾਈਵ ਸ਼ੋਅ ਚੱਲ ਰਿਹਾ ਸੀ। ਇਸ ਦੌਰਾਨ ਗੋਲੀਆਂ ਲੱਗਣ ਕਾਰਨ ਰੇਡੀਓ ਸਟੇਸ਼ਨ ਦੇ ਸ਼ੀਸ਼ੇ ਟੁੱਟ ਗਏ, ਪਰ ਕਿਸੇ ਦੀ ਜਾਨ ਨਹੀਂ ਗਈ। ਸਰੀ ਸਥਿਤ ਪੰਜਾਬੀ ਰੇਡੀਓ ਸਟੇਸ਼ਨ ‘ਤੇ ਹੋਈ ਗੋਲੀਬਾਰੀ ਦੀ ਜਾਂਚ ਵਿੱਚ ਪੁਲਿਸ ਨੇ ਦੱਸਿਆ ਕਿ Hood 420 ਗੈਂਗ ਦਾ ਨਾਮ ਸਾਹਮਣੇ ਆਇਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਗੈਂਗ ਲਾਰੈਂਸ ਅਤੇ ਗੋਲਡੀ ਢਿੱਲੋਂ ਦੇ ਨੈੱਟਵਰਕ ਨਾਲ ਜੁੜਿਆ ਹੋਇਆ ਹੈ ਜਾਂ ਫਿਰ ਉਨ੍ਹਾਂ ਦੇ ਨਾਮ ਦੀ ਵਰਤੋਂ ਕਰਕੇ ਜਬਰੀ ਵਸੂਲੀ ਕਰਦਾ ਹੈ।

ਰੰਗਦਾਰੀ ਦੇ ਪਿੱਛੇ ਦੀ ਪੂਰੀ ਕਹਾਣੀ, ਜਾਣੋ

ਲਾਰੈਂਸ-ਢਿੱਲੋਂ ਦੇ ਨਾਮ ‘ਤੇ 50 ਲੱਖ ਡਾਲਰ ਦੀ ਰਕਮ ਮੰਗੀ

ਇਮੀਗ੍ਰੇਸ਼ਨ ਰਿਕਾਰਡਾਂ ਮੁਤਾਬਕ Hood 420 ਗੈਂਗ ਨਾਲ ਜੁੜੇ ਪੰਜਾਬੀ ਰਵਿੰਦਰ ਸਿੰਘ (25) ਦੇ ਫੋਨ ਤੋਂ ਇੱਕ ਧਮਕੀ ਭਰਿਆ ਨੋਟ ਬਰਾਮਦ ਹੋਇਆ। ਇਹ ਨੋਟ ਰੇਡੀਓ ਸਟੇਸ਼ਨ ਦੇ ਮਾਲਕ ਨੂੰ ਭੇਜਿਆ ਗਿਆ ਸੀ। ਇਸ ਵਿੱਚ ਲਾਰੈਂਸ ਅਤੇ ਗੋਲਡੀ ਢਿੱਲੋਂ ਦੇ ਨਾਮ ‘ਤੇ 50 ਲੱਖ ਡਾਲਰ (ਕਰੀਬ 41 ਕਰੋੜ ਰੁਪਏ) ਦੀ ਰਕਮ ਮੰਗੀ ਗਈ ਸੀ। ਮੰਗ ਪੂਰੀ ਨਾ ਹੋਣ ‘ਤੇ ਅੰਜਾਮ ਭੁਗਤਣ ਦੀ ਚੇਤਾਵਨੀ ਦਿੱਤੀ ਗਈ ਸੀ। ਇਸੇ ਰੰਜਿਸ਼ ਅਤੇ ਧਮਕੀ ਤੋਂ ਬਾਅਦ 29 ਸਤੰਬਰ ਨੂੰ ਸਰੀ ਵਿੱਚ ਉਕਤ ਰੇਡੀਓ ਸਟੇਸ਼ਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।

ਆਰੋਪੀ ਅਤੇ ਉਸ ਦੇ ਗੈਂਗ ‘ਤੇ 100 ਤੋਂ ਵੱਧ ਮਾਮਲੇ

ਸਰੀ ਪੁਲਿਸ ਮੁਤਾਬਕ ਆਰੋਪੀ ਰਵਿੰਦਰ ਸਿੰਘ ਦਾ ਅਪਰਾਧਿਕ ਨੈੱਟਵਰਕ ਸਿਰਫ਼ ਇੱਕ ਸੂਬੇ ਤੱਕ ਸੀਮਤ ਨਹੀਂ ਹੈ। ਉਸ ਨੂੰ ਓਂਟਾਰੀਓ ਵਿੱਚ ਚੱਲ ਰਹੇ ਵੱਡੇ ਵਸੂਲੀ ਨੈੱਟਵਰਕ ਨਾਲ ਵੀ ਜੋੜਿਆ ਗਿਆ ਹੈ। ਇੱਥੇ 17 ਆਰੋਪੀਆਂ ਖ਼ਿਲਾਫ਼ 100 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਸ ਤੋਂ ਇਲਾਵਾ ਅਲਬਰਟਾ ਦੇ ਪਾਰਕਲੈਂਡ ਇਲਾਕੇ ਵਿੱਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਅਤੇ 20 ਲੱਖ ਡਾਲਰ ਦੀ ਰੰਗਦਾਰੀ ਦੇ ਮਾਮਲੇ ਵਿੱਚ ਵੀ ਉਸ ਦਾ ਨਾਮ ਸ਼ਾਮਲ ਹੈ। ਇਸੇ ਮਾਮਲੇ ਵਿੱਚ ਉਸ ਦਾ ਸਾਥੀ ਜਗਦੀਪ ਸਿੰਘ (24), ਜੋ ਕੈਲਗਰੀ ਦੇ ਇੱਕ ਹਸਪਤਾਲ ਤੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ, ਫਿਲਹਾਲ ਕੈਨੇਡਾ-ਵਾਈਡ ਵਾਰੰਟ ‘ਤੇ ਲੋੜੀਂਦਾ ਹੈ। ਓਂਟਾਰੀਓ ਦੇ ਮਾਮਲਿਆਂ ਵਿੱਚ ਇਕਬਾਲ ਸਿੰਘ ਨਾਮ ਦਾ ਇੱਕ ਹੋਰ ਆਰੋਪੀ ਵੀ ਨਾਮਜ਼ਦ ਹੈ।

ਇਮੀਗ੍ਰੇਸ਼ਨ ਬੋਰਡ ਨੇ ਡਿਪੋਰਟੇਸ਼ਨ ਦੇ ਹੁਕਮ ਕੀਤੇ ਜਾਰੀ

ਰਵਿੰਦਰ ਸਿੰਘ ਦੇ ਖ਼ਿਲਾਫ਼ ਗੰਭੀਰ ਸੰਗਠਿਤ ਅਪਰਾਧ ਵਿੱਚ ਸ਼ਮੂਲੀਅਤ ਪਾਏ ਜਾਣ ਤੋਂ ਬਾਅਦ ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ (IRB) ਨੇ ਉਸ ਦੇ ਖ਼ਿਲਾਫ਼ ਡਿਪੋਰਟੇਸ਼ਨ (ਦੇਸ਼ ਤੋਂ ਬਾਹਰ ਭੇਜਣ) ਦਾ ਹੁਕਮ ਜਾਰੀ ਕਰ ਦਿੱਤਾ ਹੈ ਅਤੇ ਫਿਲਹਾਲ ਉਸ ਨੂੰ ਇਮੀਗ੍ਰੇਸ਼ਨ ਕਸਟਡੀ ਵਿੱਚ ਰੱਖਿਆ ਗਿਆ ਹੈ। ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦਿਆਂ ਮਸ਼ਹੂਰ ਰੇਡੀਓ ਹੋਸਟ ਜਿਨੀ ਸਿਮਸ ਨੇ ਕਿਹਾ ਕਿ ਜਿਨ੍ਹਾਂ ਮਾਮਲਿਆਂ ਵਿੱਚ ਅਪਰਾਧ ਦੇ ਪੱਕੇ ਅਤੇ ਮਜ਼ਬੂਤ ਸਬੂਤ ਮਿਲਦੇ ਹਨ, ਉੱਥੇ ਆਰੋਪੀਆਂ ਨੂੰ ਤੁਰੰਤ ਡਿਪੋਰਟ ਕੀਤਾ ਜਾਣਾ ਚਾਹੀਦਾ ਹੈ।

ਮਾਮਲੇ ਵਿੱਚ ਪੁਲਿਸ ਨੇ FIR ਦਰਜ ਕੀਤੀ, ਸਥਾਨਕ ਪੁਲਿਸ ਪ੍ਰਸ਼ਾਸਨ ਅਲਰਟ

ਘਟਨਾ ਤੋਂ ਬਾਅਦ ਸਥਾਨਕ ਪੁਲਿਸ ਪ੍ਰਸ਼ਾਸਨ ਅਤੇ ਕੈਨੇਡਾ ਦੀਆਂ ਜਾਂਚ ਏਜੰਸੀਆਂ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ FIR ਦਰਜ ਕਰ ਲਈ ਹੈ। ਸਥਾਨਕ ਪੁਲਿਸ ਅਧਿਕਾਰੀਆਂ ਮੁਤਾਬਕ, ਇਲਾਕੇ ਵਿੱਚ ਸਰਗਰਮ ਵਿਦੇਸ਼ੀ ਅਪਰਾਧਿਕ ਨੈੱਟਵਰਕ ਅਤੇ ਜਬਰੀ ਵਸੂਲੀ ਕਰਨ ਵਾਲੇ ਗਿਰੋਹਾਂ ਖ਼ਿਲਾਫ਼ SIT ਗਠਿਤ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਸਰਚ ਆਪਰੇਸ਼ਨ ਚਲਾਇਆ

ਪੁਲਿਸ ਬੁਲਾਰੇ ਨੇ ਦੱਸਿਆ ਕਿ ਰੇਡੀਓ ਸਟੇਸ਼ਨ ‘ਤੇ ਹੋਈ ਗੋਲੀਬਾਰੀ ਅਤੇ ਰੰਗਦਾਰੀ ਨਾਲ ਜੁੜੇ ਸਾਰੇ ਤਾਰਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫਰਾਰ ਚੱਲ ਰਹੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵਿਆਪਕ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

Loading...
Unable to load recommendations.
Follow Us