ਕੈਲੀਫੋਰਨੀਆ ਅਸੈਂਬਲੀ ਨੇ 8 ਨਵੰਬਰ ਨੂੰ ਦਿਵਾਲੀ ਮਨਾਉਣ ਦਾ ਮਤਾ ਕੀਤਾ ਪਾਸ, ਲੋਕਾਂ ਨੂੰ ਜਸ਼ਨ ਮਨਾਉਣ ਦੀ ਅਪੀਲ

Published: 

22 Aug 2026 08:06 AM IST

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਸਟੇਟ ਅਸੈਂਬਲੀ ਨੇ ਇੱਕ ਇਤਿਹਾਸਕ ਪਹਿਲਕਦਮੀ ਕਰਦਿਆਂ 8 ਨਵੰਬਰ ਨੂੰ ਅਧਿਕਾਰਤ ਤੌਰ 'ਤੇ ਦਿਵਾਲੀ ਡੇਅ (Diwali Day) ਵਜੋਂ ਮਾਨਤਾ ਦੇਣ ਵਾਲਾ ਇੱਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਇਸ ਦੇ ਨਾਲ ਹੀ ਅਸੈਂਬਲੀ ਨੇ ਸੂਬੇ ਦੇ ਸਮੂਹ ਵਸਨੀਕਾਂ ਨੂੰ ਰੌਸ਼ਨੀਆਂ ਦੇ ਇਸ ਪਵਿੱਤਰ ਤਿਉਹਾਰ ਦੇ ਜਸ਼ਨਾਂ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।

ਕੈਲੀਫੋਰਨੀਆ ਅਸੈਂਬਲੀ ਨੇ 8 ਨਵੰਬਰ ਨੂੰ ਦਿਵਾਲੀ ਮਨਾਉਣ ਦਾ ਮਤਾ ਕੀਤਾ ਪਾਸ, ਲੋਕਾਂ ਨੂੰ ਜਸ਼ਨ ਮਨਾਉਣ ਦੀ ਅਪੀਲ

File Photo

ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਸਟੇਟ ਅਸੈਂਬਲੀ ਨੇ ਇੱਕ ਇਤਿਹਾਸਕ ਪਹਿਲਕਦਮੀ ਕਰਦਿਆਂ 8 ਨਵੰਬਰ ਨੂੰ ਅਧਿਕਾਰਤ ਤੌਰ ‘ਤੇ ਦਿਵਾਲੀ ਡੇਅ (Diwali Day) ਵਜੋਂ ਮਾਨਤਾ ਦੇਣ ਵਾਲਾ ਇੱਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਇਸ ਦੇ ਨਾਲ ਹੀ ਅਸੈਂਬਲੀ ਨੇ ਸੂਬੇ ਦੇ ਸਮੂਹ ਵਸਨੀਕਾਂ ਨੂੰ ਰੌਸ਼ਨੀਆਂ ਦੇ ਇਸ ਪਵਿੱਤਰ ਤਿਉਹਾਰ ਦੇ ਜਸ਼ਨਾਂ ਵਿੱਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਇਹ ਅਹਿਮ ਮਤਾ ਅਸੈਂਬਲੀ ਮੈਂਬਰ ਦਰਸ਼ਨ ਪਟੇਲ ਅਤੇ ਐਸ਼ ਕਾਲਰਾ ਵੱਲੋਂ ਸਾਂਝੇ ਤੌਰ ‘ਤੇ ਪੇਸ਼ ਕੀਤਾ ਗਿਆ ਸੀ। ਇਸ ਮਤੇ ਰਾਹੀਂ ਕੈਲੀਫੋਰਨੀਆ ਸਮੇਤ ਪੂਰੀ ਦੁਨੀਆ ਵਿੱਚ ਵਸਦੇ ਭਾਰਤੀ-ਅਮਰੀਕੀਆਂ ਅਤੇ ਭਾਰਤੀ ਮੂਲ ਦੇ ਲੋਕਾਂ ਦੇ ਯੋਗਦਾਨ ਅਤੇ ਸੱਭਿਆਚਾਰ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕੀਤਾ ਗਿਆ ਹੈ।

ਅਸੈਂਬਲੀ ਵੱਲੋਂ ਪਾਸ ਕੀਤੇ ਗਏ ਮਤੇ ਵਿੱਚ ਵਿਸ਼ੇਸ਼ ਤੌਰ ‘ਤੇ ਦਰਜ ਕੀਤਾ ਗਿਆ ਹੈ ਕਿ ਅਸੈਂਬਲੀ ਐਤਵਾਰ, 8 ਨਵੰਬਰ 2026 ਨੂੰ ਇਸ ਸਾਲ ਦੇ ਦਿਵਾਲੀ ਤਿਉਹਾਰ ਨੂੰ ਪੂਰਨ ਮਾਨਤਾ ਦਿੰਦੀ ਹੈ ਅਤੇ ਕੈਲੀਫੋਰਨੀਆ ਦੇ ਲੋਕਾਂ ਨੂੰ ਖ਼ੁਸ਼ੀਆਂ ਭਰੇ ਇਸ ਦਿਨ ਦੇ ਜਸ਼ਨ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਦੀ ਹੈ।

ਦੁਨੀਆ ਦੇ ਸਭ ਤੋਂ ਪ੍ਰਾਚੀਨ ਤਿਉਹਾਰਾਂ ਵਿੱਚੋਂ ਇੱਕ ਹੈ ਦਿਵਾਲੀ

ਮਤੇ ਵਿੱਚ ਇਸ ਗੱਲ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਹੈ ਕਿ ਦਿਵਾਲੀ ਭਾਰਤੀ-ਅਮਰੀਕੀਆਂ ਅਤੇ ਦੱਖਣੀ ਏਸ਼ੀਆਈ ਭਾਈਚਾਰੇ ਲਈ ਇੱਕ ਬੇਹੱਦ ਅਹਿਮ ਅਤੇ ਪਵਿੱਤਰ ਤਿਉਹਾਰ ਹੈ। ਇਹ ਤਿਉਹਾਰ ਪੂਰੇ ਅਮਰੀਕਾ ਅਤੇ ਦੁਨੀਆ ਭਰ ਵਿੱਚ ਹਿੰਦੂਆਂ, ਸਿੱਖਾਂ (ਬੰਦੀ ਛੋੜ ਦਿਵਸ ਵਜੋਂ), ਬੋਧੀਆਂ ਅਤੇ ਜੈਨੀਆਂ ਵੱਲੋਂ ਹਰ ਸਾਲ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਮਤੇ ਮੁਤਾਬਕ ਦਿਵਾਲੀ ਜਾਂ ਦੀਪਾਵਲੀ, ਜਿਸ ਦਾ ਸ਼ਾਬਦਿਕ ਅਰਥ ਦੀਵਿਆਂ ਦੀ ਕਤਾਰ ਹੈ, ਦੁਨੀਆ ਦੇ ਸਭ ਤੋਂ ਪੁਰਾਤਨ ਤਿਉਹਾਰਾਂ ਵਿੱਚ ਸ਼ਾਮਲ ਹੈ। ਇਹ ਪਰਿਵਾਰਾਂ, ਮਿੱਤਰਾਂ ਅਤੇ ਸਮੁੱਚੇ ਭਾਈਚਾਰੇ ਨੂੰ ਖੁੱਲ੍ਹੇ ਦਿਲ, ਏਕਤਾ, ਖ਼ੁਸ਼ੀ ਅਤੇ ਆਪਸੀ ਸਨੇਹ ਦੇ ਜਸ਼ਨ ਲਈ ਇੱਕ ਥਾਂ ਇਕੱਠਾ ਕਰਦਾ ਹੈ ਅਤੇ ਮਨੁੱਖ ਨੂੰ ਆਤਮ-ਚਿੰਤਨ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਦਾ ਹੈ।

ਇਸ ਵਿੱਚ ਅੱਗੇ ਕਿਹਾ ਗਿਆ ਕਿ ਦਿਵਾਲੀ, ਜਿਸ ਨੂੰ ਆਮ ਤੌਰ ‘ਤੇ ਰੌਸ਼ਨੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ, ਇੱਕ ਅਜਿਹਾ ਪਵਿੱਤਰ ਸਮਾਂ ਹੈ ਜਦੋਂ ਘਰਾਂ ਨੂੰ ਮੋਮਬੱਤੀਆਂ, ਤੇਲ ਦੇ ਲੈਂਪਾਂ ਅਤੇ ਮਿੱਟੀ ਦੇ ਦੀਵਿਆਂ ਨਾਲ ਰੁਸ਼ਨਾਇਆ ਜਾਂਦਾ ਹੈ। ਨਾਲ ਹੀ ਚੰਗੀ ਸਿਹਤ, ਦੌਲਤ, ਗਿਆਨ, ਸ਼ਾਂਤੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਕਰਦਿਆਂ ਆਤਿਸ਼ਬਾਜ਼ੀ ਨਾਲ ਅਸਮਾਨ ਨੂੰ ਜਗਮਗਾ ਦਿੱਤਾ ਜਾਂਦਾ ਹੈ।

ਬੁਰਾਈ ‘ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ

ਮਤੇ ਅਨੁਸਾਰ ਦਿਵਾਲੀ ਦਾ ਤਿਉਹਾਰ ਵੱਖ-ਵੱਖ ਰਵਾਇਤਾਂ ਰਾਹੀਂ ਮਨਾਇਆ ਜਾਂਦਾ ਹੈ, ਜੋ ਕਿ ਬੁਰਾਈ ‘ਤੇ ਚੰਗਿਆਈ ਅਤੇ ਹਨੇਰੇ ‘ਤੇ ਚਾਨਣ ਦੀ ਜਿੱਤ ਦਾ ਪ੍ਰਤੀਕ ਹੈ। ਇਹ ਤਿਉਹਾਰ ਮਨੁੱਖ ਨੂੰ ਨਕਾਰਾਤਮਕਤਾ ਤੋਂ ਮੁਕਤ ਹੋਣ, ਸੰਘਰਸ਼ਾਂ ਅਤੇ ਔਕੜਾਂ ‘ਤੇ ਕਾਬੂ ਪਾਉਣ, ਸਕਾਰਾਤਮਕ ਸੋਚ ਤੇ ਨਿਮਰਤਾ ਅਪਣਾਉਣ ਅਤੇ ਨਿੱਜੀ ਚੁਣੌਤੀਆਂ ਦੇ ਬਾਵਜੂਦ ਦਇਆ-ਭਾਵਨਾ ਕਾਇਮ ਰੱਖਣ ਦਾ ਸੰਦੇਸ਼ ਦਿੰਦਾ ਹੈ। ਮਤੇ ਦੇ ਅਖ਼ੀਰ ਵਿੱਚ ਕਿਹਾ ਗਿਆ ਕਿ ਇਸ ਤਿਉਹਾਰ ਨੂੰ ਮਨਾਉਣ ਵਾਲੇ ਸਮੂਹ ਲੋਕਾਂ ਲਈ ਦਿਵਾਲੀ ਗਿਆਨ, ਤਰੱਕੀ, ਖ਼ੁਸ਼ਹਾਲੀ ਅਤੇ ਸਵੈ-ਪੜਚੋਲ ਦਾ ਸੰਕਲਪ ਲੈਣ ਦਾ ਸਮਾਂ ਹੈ, ਜੋ ਸਿਆਣਪ, ਦਿਆਲਤਾ ਅਤੇ ਜੀਵਨ ਵਿੱਚ ਸਾਕਾਰਾਤਮਕ ਬਦਲਾਅ ਦੀ ਮਹੱਤਤਾ ਨੂੰ ਦਰਸਾਉਂਦਾ ਹੈ।

Loading...
Unable to load recommendations.
Follow Us
Related Stories
ਕੀ ਮੁੜ ਈਰਾਨ ‘ਤੇ ਹੋਵੇਗਾ ਹਮਲਾ? ਤੈਅ ਸਮੇਂ ਤੋਂ ਪਹਿਲਾਂ ਵ੍ਹਾਈਟ ਹਾਊਸ ਪਰਤੇ ਟਰੰਪ; ਬ੍ਰਿਟੇਨ ਤੋਂ ਬੰਬਾਰ ਜਹਾਜ਼ ਰਵਾਨਾ
ਹੂਤੀ ਹਮਲਿਆਂ ਨਾਲ ਦਹਿਲਿਆ ਸਾਊਦੀ ਅਰਬ, 9 ਦੇਸ਼ਾਂ ‘ਚ STEP ਅਲਰਟ; ਅਮਰੀਕਾ ਨੇ ਜਾਰੀ ਕੀਤੀ ਐਡਵਾਈਜ਼ਰੀ
ਭਾਰਤ ਸਮੇਤ ਕਈ ਮੁਲਕਾਂ ਨੂੰ ਵੱਡਾ ਝਟਕਾ! 100% ਟੈਰਿਫ਼ ਵਾਲੇ ਬਿੱਲ ਨੂੰ ਟਰੰਪ ਦੀ ਮਨਜ਼ੂਰੀ, ਹੁਣ ਕਾਨੂੰਨ ਵਜੋਂ ਹੋਵੇਗਾ ਲਾਗੂ
5 ਹਜ਼ਾਰ ਮੈਂਬਰ ਤੇ ਪੁਲਿਸ ਤੋਂ ਵੱਧ ਹਥਿਆਰ… ਕੈਨੇਡਾ ‘ਚ ਬਿਸ਼ਨੋਈ ਗੈਂਗ ਦਾ ਖ਼ੌਫ, ਧਮਕੀ ਭਰੇ ਪੱਤਰ ‘ਚ ਸਨਸਨੀਖੇਜ਼ ਦਾਅਵਾ
ਪਾਕਿਸਤਾਨ: ਜੁੰਮੇ ਦੀ ਨਮਾਜ ਦੌਰਾਨ ਖੈਬਰ ਪਖਤੂਨਖਵਾ ਦੀ ਮਸਜਿਦ ਵਿੱਚ ਧਮਾਕਾ, 17 ਲੋਕਾਂ ਦੀ ਮੌਤ, 67 ਤੋਂ ਵੱਧ ਜਖ਼ਮੀ
ਅਮਰੀਕਾ ‘ਚ ਪੰਜਾਬੀ ਸਿੱਖ ਟਰੱਕ ਡਰਾਈਵਰ ‘ਤੇ ਜਾਨਲੇਵਾ ਹਮਲਾ, ਬਾਥਰੂਮ ‘ਚ ਚਾਕੂ ਨਾਲ ਕੀਤੇ ਕਈ ਵਾਰ, 17 ਸੱਟਾਂ ਨਾਲ ਹਸਪਤਾਲ ਦਾਖਲ