ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਾਕਿਸਤਾਨ: ਰਮਜ਼ਾਨ ਤੋਂ ਪਹਿਲਾਂ ਮਸਜਿਦ ਵਿੱਚ ਬੰਬ ਧਮਾਕਾ, ਜੁਮੇ ਦੀ ਨਮਾਜ਼ ਦੌਰਾਨ ਹੋਇਆ ਆਤਮਘਾਤੀ ਹਮਲਾ; 16 ਦੀ ਮੌਤ

Bomb Blast in Pakistan: ਪਾਕਿਸਤਾਨ ਦੇ ਅਖੋਰਾ ਖੱਟਕ ਵਿੱਚ ਦਾਰੁਲ ਉਲੂਮ ਹੱਕਾਨੀਆ ਮਦਰੱਸੇ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਇੱਕ ਆਤਮਘਾਤੀ ਧਮਾਕਾ ਹੋਇਆ, ਜਿਸ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਇਸ ਹਮਲੇ ਵਿੱਚ ਜਮੀਅਤ ਉਲੇਮਾ-ਏ-ਇਸਲਾਮ (ਜੇਯੂਆਈ-ਐਸ) ਦੇ ਮੁਖੀ ਮੌਲਾਨਾ ਹਮੀਦ-ਉਲ-ਹੱਕ ਦੀ ਵੀ ਮੌਤ ਹੋ ਗਈ। ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਹ ਧਮਾਕਾ ਹਮੀਦ-ਉਲ-ਹੱਕ ਨੂੰ ਮਾਰਨ ਲਈ ਕੀਤਾ ਗਿਆ ਸੀ।

ਪਾਕਿਸਤਾਨ: ਰਮਜ਼ਾਨ ਤੋਂ ਪਹਿਲਾਂ ਮਸਜਿਦ ਵਿੱਚ ਬੰਬ ਧਮਾਕਾ, ਜੁਮੇ ਦੀ ਨਮਾਜ਼ ਦੌਰਾਨ ਹੋਇਆ ਆਤਮਘਾਤੀ ਹਮਲਾ; 16 ਦੀ ਮੌਤ
ਪਾਕਿਸਤਾਨ ਵਿੱਚ ਆਤਮਘਾਤੀ ਹਮਲਾ; 16 ਦੀ ਮੌਤ
Follow Us
tv9-punjabi
| Updated On: 28 Feb 2025 17:05 PM

ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਅਖੋਰਾ ਖੱਟਕ ਵਿੱਚ ਦਾਰੁਲ ਉਲੂਮ ਹੱਕਾਨੀਆ ਮਦਰੱਸੇ ਵਿੱਚ ਸ਼ੁੱਕਰਵਾਰ ਨੂੰ ਨਮਾਜ਼ ਦੌਰਾਨ ਹੋਏ ਇੱਕ ਆਤਮਘਾਤੀ ਧਮਾਕੇ ਵਿੱਚ 16 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਇਸ ਹਮਲੇ ਵਿੱਚ ਜਮੀਅਤ ਉਲੇਮਾ-ਏ-ਇਸਲਾਮ-ਸਾਮੀ (ਜੇਯੂਆਈ-ਐਸ) ਦੇ ਮੁਖੀ ਮੌਲਾਨਾ ਹਮੀਦੁਲ ਹੱਕ ਹੱਕਾਨੀ ਦੀ ਵੀ ਮੌਤ ਹੋ ਗਈ। ਉਹ ਮੌਲਾਨਾ ਸਮੀਉਲ ਹੱਕ ਹੱਕਾਨੀ, ਸਾਬਕਾ JUI-S ਮੁਖੀ ਅਤੇ ‘ਤਾਲਿਬਾਨ ਦੇ ਜਨਕ’ ਦਾ ਪੁੱਤਰ ਸੀ।

ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਮੌਲਾਨਾ ਹਮੀਦੁਲ ਹੱਕ ਹੱਕਾਨੀ ਨਮਾਜ਼ ਦੌਰਾਨ ਮਸਜਿਦ ਦੀ ਪਹਿਲੀ ਕਤਾਰ ਵਿੱਚ ਮੌਜੂਦ ਸਨ, ਜਿਸ ਤੋਂ ਸੰਕੇਤ ਮਿਲਦਾ ਹੈ ਕਿ ਉਹ ਹਮਲੇ ਦਾ ਮੁੱਖ ਨਿਸ਼ਾਨਾ ਸਨ। ਧਮਾਕੇ ਤੋਂ ਤੁਰੰਤ ਬਾਅਦ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।

ਨਿਸ਼ਾਨੇ ਤੇ ਸੀ ਮੌਲਾਨਾ ਹਮੀਦੁਲ ਹੱਕ ਹੱਕਾਨੀ

ਖੈਬਰ ਪਖਤੂਨਖਵਾ ਦੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਜ਼ੁਲਫਿਕਾਰ ਹਮੀਦ ਨੇ ਪੁਸ਼ਟੀ ਕੀਤੀ ਕਿ ਇਹ ਇੱਕ ਆਤਮਘਾਤੀ ਹਮਲਾ ਸੀ ਅਤੇ ਨਿਸ਼ਾਨਾ ਮੌਲਾਨਾ ਹਮੀਦੁਲ ਹੱਕ ਸਨ। ਉਨ੍ਹਾਂ ਸਥਾਨਕ ਮੀਡੀਆ ਨੂੰ ਦੱਸਿਆ ਕਿ ਸੁਰੱਖਿਆ ਏਜੰਸੀਆਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

ਦਾਰੁਲ ਉਲੂਮ ਹੱਕਾਨੀਆ ਮਦਰੱਸਾ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਲਈ ਬਦਨਾਮ ਹੈ ਅਤੇ ਇਸਨੂੰ ਤਾਲਿਬਾਨ ਨੇਤਾਵਾਂ ਦੀ ਸਿੱਖਿਆ ਦਾ ਮੁੱਖ ਕੇਂਦਰ ਮੰਨਿਆ ਜਾਂਦਾ ਹੈ। ਇਸ ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।

ਕੌਣ ਸਨ ਮੌਲਾਨਾ ਹਮੀਦੁਲ ਹੱਕ ਹੱਕਾਨੀ ?

ਮੌਲਾਨਾ ਹਮੀਦੁਲ ਹੱਕ ਸੰਸਦ ਮੈਂਬਰ ਵੀ ਰਹਿ ਚੁੱਕਿਆ ਹੈ। 2018 ਵਿੱਚ ਆਪਣੇ ਪਿਤਾ ਮੌਲਾਨਾ ਸਮੀਉਲ ਹੱਕ ਦੀ ਹੱਤਿਆ ਤੋਂ ਬਾਅਦ ਉਹ ਜਮੀਅਤ ਉਲੇਮਾ-ਏ-ਇਸਲਾਮ-ਸਮੀ (JUI-S) ਦਾ ਮੁਖੀ ਬਣਿਆ। ਉਸਦੇ ਪਿਤਾ, ਮੌਲਾਨਾ ਸਮੀਉਲ ਹੱਕ, ਨੂੰ ਤਾਲਿਬਾਨ ਦੇ ਜਨਕ ਵਜੋਂ ਜਾਣਿਆ ਜਾਂਦਾ ਸੀ ਅਤੇ ਉਹ ਅਫਗਾਨ ਤਾਲਿਬਾਨ ਦਾ ਕੱਟੜ ਸਮਰਥਕ ਸੀ।

ਵਿਵਾਦਾਂ ਵਿੱਚ ਰਹਿੰਦਾ ਹੈ ਇਹ ਮਦਰੱਸਾ

1947 ਵਿੱਚ ਸਥਾਪਿਤ, ਦਾਰੁਲ ਉਲੂਮ ਹੱਕਾਨੀਆ ਪਾਕਿਸਤਾਨ ਦੇ ਸਭ ਤੋਂ ਪ੍ਰਭਾਵਸ਼ਾਲੀ ਇਸਲਾਮੀ ਮਦਰੱਸਿਆਂ ਵਿੱਚੋਂ ਇੱਕ ਹੈ। ਇਸਦੀ ਸਥਾਪਨਾ ਮੌਲਾਨਾ ਸਮੀਉਲ ਹੱਕ ਦੇ ਪਿਤਾ ਮੌਲਾਨਾ ਅਬਦੁਲ ਹੱਕ ਹੱਕਾਨੀ ਨੇ ਕੀਤੀ ਸੀ। ਹਾਲਾਂਕਿ, ਇਸ ਮਦਰੱਸੇ ਦਾ ਇਤਿਹਾਸ ਵਿਵਾਦਾਂ ਨਾਲ ਭਰਿਆ ਰਿਹਾ ਹੈ। 2007 ਵਿੱਚ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੇ ਕੁਝ ਸ਼ੱਕੀਆਂ ਦੇ ਸਬੰਧ ਇਸ ਮਦਰੱਸੇ ਨਾਲ ਦੱਸੇ ਜਾਂਦੇ ਸਨ, ਪਰ ਮਦਰੱਸਾ ਪ੍ਰਸ਼ਾਸਨ ਨੇ ਅਜਿਹੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।

ਮਦਰੱਸੇ ਦਾ ਅਫਗਾਨ ਕਨੈਕਸ਼ਨ

ਬੀਬੀਸੀ ਦੇ ਅਨੁਸਾਰ, ਇਸ ਮਦਰੱਸੇ ਦੇ ਸਾਬਕਾ ਵਿਦਿਆਰਥੀ ਅਫਗਾਨ ਤਾਲਿਬਾਨ ਦੀ ਸਿਖਰਲੀ ਲੀਡਰਸ਼ਿਪ ਵਿੱਚ ਸ਼ਾਮਲ ਰਹੇ ਹਨ। ਇਨ੍ਹਾਂ ਵਿੱਚ ਤਾਲਿਬਾਨ ਸਰਕਾਰ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ, ਅਬਦੁਲ ਲਤੀਫ ਮਨਸੂਰ, ਬਦਨਾਮ ਹੱਕਾਨੀ ਨੈੱਟਵਰਕ ਦੇ ਸੰਸਥਾਪਕ ਮੁੱਲਾ ਜਲਾਲੂਦੀਨ ਹੱਕਾਨੀ ਅਤੇ ਗਵਾਂਤਾਨਾਮੋ ਬੇ ਕੈਦੀ ਖੈਰਉੱਲਾ ਖੈਰਖਵਾ ਵਰਗੇ ਨਾਮ ਸ਼ਾਮਲ ਹਨ।

ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ
ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ...
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!
ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!...
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video
ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video...
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?
ਬਠਿੰਡਾ ਯੂਨੀਵਰਸਿਟੀ ਵਿੱਚ ਪੰਜਾਬ ਅਤੇ ਬਿਹਾਰ ਦੇ ਵਿਦਿਆਰਥੀ ਆਪਸ ਵਿੱਚ ਭਿੜੇ, ਕੀ ਹੈ ਮਾਮਲਾ?...
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ
4 ਦਿਨਾਂ ਰਿਮਾਂਡ ਤੇ ਅੰਮ੍ਰਿਤਪਾਲ ਸਿੰਘ ਦੇ 7 ਸਾਥੀ, ਅਸਾਮ ਤੋਂ ਲਿਆਂਦਾ ਗਿਆ ਪੰਜਾਬ...
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ
Punjab: ਪੰਜਾਬ ਪੁਲਿਸ ਨੇ ਸ਼ੰਭੂ ਬਾਰਡਰ ਨੂੰ ਕਰਵਾਇਆ ਖਾਲੀ...
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ
ਇਸ ਤਰ੍ਹਾਂ ਧਰਤੀ 'ਤੇ ਹੋਈ ਸੁਨੀਤਾ ਵਿਲੀਅਮਜ਼ ਦੀ Entry, ਦੇਖੋ ਵੀਡੀਓ...
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!
ਜਲੰਧਰ ਵਿੱਚ ਘਰ ਤੇ ਗ੍ਰਨੇਡ ਸੁੱਟਣ ਵਾਲੇ ਦਾ ਐਨਕਾਉਂਟਰ, ਪਾਕਿਸਤਾਨੀ ਡੌਨ ਨੇ ਦਿੱਤੀ ਸੀ ਚੁਣੌਤੀ!...
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!
ਅੰਮ੍ਰਿਤਪਾਲ ਸਿੰਘ ਦੇ 7 ਸਾਥੀਆਂ ਤੋਂ NSA ਹਟਾਇਆ ਗਿਆ, ਹੁਣ ਪੰਜਾਬ ਸਰਕਾਰ ਕਰੇਗੀ ਵੱਡੀ ਕਾਰਵਾਈ!...