ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਾਕਿਸਤਾਨ: ਕੰਮ ‘ਤੇ ਜਾ ਰਹੇ ਸਨ ਮਜ਼ਦੂਰ, ਅਚਾਨਕ ਹੋ ਗਿਆ ਧਮਾਕਾ, 9 ਦੀ ਮੌਤ

Bomb Blast in Pakistan: ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਹਰਨਾਈ ਵਿੱਚ ਮਜ਼ਦੂਰ ਬੱਸ ਰਾਹੀਂ ਕੋਲਾ ਖਾਣਾਂ ਵੱਲ ਜਾ ਰਹੇ ਸਨ। ਇਸ ਦੌਰਾਨ, ਸੜਕ ਕਿਨਾਰੇ ਬੰਬ ਫਟ ਗਿਆ। ਇਸ ਧਮਾਕੇ ਵਿੱਚ 9 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪਿਛਲੇ 5 ਸਾਲਾਂ ਵਿੱਚ, ਪਾਕਿਸਤਾਨ ਵਿੱਚ ਅੱਤਵਾਦੀ ਹਮਲਿਆਂ ਵਿੱਚ ਮਾਰੇ ਗਏ ਆਮ ਨਾਗਰਿਕਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋਇਆ ਹੈ।

ਪਾਕਿਸਤਾਨ: ਕੰਮ ‘ਤੇ ਜਾ ਰਹੇ ਸਨ ਮਜ਼ਦੂਰ, ਅਚਾਨਕ ਹੋ ਗਿਆ ਧਮਾਕਾ, 9 ਦੀ ਮੌਤ
ਪਾਕਿਸਤਾਨ ‘ਚ ਬੰਬ ਧਮਾਕਾ, 9 ਦੀ ਮੌਤ
Follow Us
tv9-punjabi
| Updated On: 14 Feb 2025 14:30 PM

ਪਾਕਿਸਤਾਨ ਦੇ ਕੋਇਟਾ ਸ਼ਹਿਰ ਦੇ ਹਰਨਾਈ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਬੰਬ ਧਮਾਕੇ ਵਿੱਚ ਨੌਂ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਸਾਰੇ ਮਜ਼ਦੂਰ ਸਨ ਜੋ ਸਵੇਰੇ ਕੰਮ ‘ਤੇ ਜਾ ਰਹੇ ਸਨ। ਧਮਾਕਾ ਕਿਸਨੇ ਅਤੇ ਕਿਉਂ ਕੀਤਾ, ਇਸ ਬਾਰੇ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ। ਇਹ 100 ਦਿਨਾਂ ਦੇ ਅੰਦਰ ਪਾਕਿਸਤਾਨ ਵਿੱਚ ਦੂਜਾ ਬੰਬ ਧਮਾਕਾ ਹੈ।

ਜੀਓ ਨਿਊਜ਼ ਦੇ ਅਨੁਸਾਰ, ਮਜ਼ਦੂਰ ਪਾਕਿਸਤਾਨ ਦੇ ਕਵੇਟਾ ਸ਼ਹਿਰ ਦੇ ਹਰਨਾਈ ਵਿੱਚ ਬੱਸ ਰਾਹੀਂ ਕੋਲਾ ਖਾਣਾਂ ਵੱਲ ਜਾ ਰਹੇ ਸਨ। ਇਸ ਦੌਰਾਨ, ਸੜਕ ਦੇ ਕਿਨਾਰੇ ਆਈਈਡੀ ਬੰਬ ਧਮਾਕਾ ਹੋ ਗਿਆ। ਇਸ ਧਮਾਕੇ ਵਿੱਚ 9 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹੋਰ 6 ਲੋਕ ਜ਼ਖਮੀ ਹਨ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ।

100 ਦਿਨ ਪਹਿਲਾਂ ਇਸ ਸ਼ਹਿਰ ਵਿੱਚ ਹੋਇਆ ਸੀ ਧਮਾਕਾ

9 ਨਵੰਬਰ 2024 ਨੂੰ, ਕਵੇਟਾ ਰੇਲਵੇ ਸਟੇਸ਼ਨ ਦੇ ਨੇੜੇ ਵੱਡਾ ਧਮਾਕਾ ਹੋਇਆ ਸੀ। ਇਸ ਧਮਾਕੇ ਵਿੱਚ ਲਗਭਗ 20 ਲੋਕ ਮਾਰੇ ਗਏ ਸਨ। ਇਸਨੂੰ ਆਤਮਘਾਤੀ ਹਮਲਾ ਕਿਹਾ ਗਿਆ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਲਗਾਤਾਰ ਅਸ਼ਾਂਤੀ ਫੈਲੀ ਹੋਈ ਹੈ।

ਸਾਊਥ ਏਸ਼ੀਆ ਟੈਰੋਰਿਜ਼ਮ ਪੋਰਟਲ ਦੇ ਅਨੁਸਾਰ, 2024 ਵਿੱਚ ਪਾਕਿਸਤਾਨ ਵਿੱਚ ਆਤਮਘਾਤੀ ਹਮਲਿਆਂ ਵਿੱਚ 524 ਨਾਗਰਿਕ ਮਾਰੇ ਗਏ ਸਨ। ਇਸ ਸਾਲ ਹੁਣ ਤੱਕ ਅੱਤਵਾਦੀ ਹਮਲਿਆਂ ਵਿੱਚ 30 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।

ਪਾਕਿਸਤਾਨ ਵਿੱਚ ਹੁਣ ਤੱਕ ਹੋਏ ਸਾਰੇ ਬੰਬ ਧਮਾਕਿਆਂ ਵਿੱਚ, ਇਨ੍ਹਾਂ ਸਾਰੇ ਧਮਾਕਿਆਂ ਵਿੱਚ ਆਈਈਡੀ ਦੀ ਵਰਤੋਂ ਕੀਤੀ ਗਈ ਹੈ। ਪਾਕਿਸਤਾਨ ਵਿੱਚ ਆਈਈਡੀ ਦੀ ਵਿਵਸਥਾ ਨੂੰ ਲੈ ਕੇ ਵੀ ਸਵਾਲ ਉਠਾਏ ਗਏ ਹਨ।

5 ਸਾਲਾਂ ਵਿੱਚ 1600 ਤੋਂ ਵੱਧ ਨਾਗਰਿਕਾਂ ਦੀ ਮੌਤ

ਸਾਊਥ ਏਸ਼ੀਆ ਟੈਰੇਰਿਜ਼ਮ ਪੋਰਟਲ ਦੇ ਅਨੁਸਾਰ, ਪਿਛਲੇ 5 ਸਾਲਾਂ ਵਿੱਚ ਪਾਕਿਸਤਾਨ ਵਿੱਚ 1600 ਤੋਂ ਵੱਧ ਨਾਗਰਿਕਾਂ ਦੀ ਮੌਤ ਹੋ ਗਈ ਹੈ। ਸਾਲ 2020 ਵਿੱਚ, ਬੰਬ ਧਮਾਕਿਆਂ ਅਤੇ ਹੋਰ ਅੱਤਵਾਦੀ ਹਮਲਿਆਂ ਕਾਰਨ 169 ਨਾਗਰਿਕਾਂ ਦੀ ਜਾਨ ਚਲੀ ਗਈ। 2021 ਵਿੱਚ ਮੌਤਾਂ ਦੀ ਗਿਣਤੀ 215 ਅਤੇ 2022 ਵਿੱਚ 229 ਹੋ ਗਈ।