ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!

Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!

tv9-punjabi
TV9 Punjabi | Published: 11 Mar 2025 17:18 PM

ਪਾਕਿਸਤਾਨ ਵਿੱਚ, ਬਲੋਚ ਫੌਜ ਨੇ ਟ੍ਰੇਨ ਨੂੰ ਹਾਈਜੈਕ ਕਰ ਲਿਆ ਹੈ। ਹਾਈਜੈਕਿੰਗ ਕਾਰਨ 120 ਲੋਕ ਅੱਤਵਾਦੀਆਂ ਦੀ ਕੈਦ ਵਿੱਚ ਫਸ ਗਏ ਹਨ। ਹਾਈਜੈਕਰ ਨੂੰ ਬਚਾਉਣ ਗਏ ਛੇ ਪਾਕਿਸਤਾਨੀ ਫੌਜੀਆਂ ਦੀ ਇੱਕ ਮੁਕਾਬਲੇ ਵਿੱਚ ਮੌਤ ਹੋ ਗਈ ਹੈ।

ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਟ੍ਰੇਨ ਨੂੰ ਮਸ਼ਕਫ਼, ਧਾਦਰ ਅਤੇ ਬੋਲਨ ਵਿੱਚ ਸਾਵਧਾਨੀ ਨਾਲ ਹਾਈਜੈਕ ਕੀਤਾ ਗਿਆ ਸੀ। ਸਾਡੇ ਲੜਾਕਿਆਂ ਨੇ ਪਹਿਲਾਂ ਰੇਲ ਪਟੜੀ ਤੇ ਬੰਬ ਸੁੱਟਿਆ, ਜਿਸ ਤੋਂ ਬਾਅਦ ਟਰੇਨ ਆਸਾਨੀ ਨਾਲ ਰੁਕ ਗਈ। ਬੀਐਲਏ ਦਾ ਕਹਿਣਾ ਹੈ ਕਿ ਜਿਵੇਂ ਹੀ ਟਰੇਨ ਟ੍ਰੈਕ ਤੇ ਰੁਕੀ। ਸਾਡੇ ਲੋਕਾਂ ਨੇ ਟ੍ਰੇਨ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਅੱਤਵਾਦੀ ਸੰਗਠਨਾਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨੀ ਫੌਜ ਕੋਈ ਕਾਰਵਾਈ ਕਰਦੀ ਹੈ ਤਾਂ ਸਾਰੇ 120 ਬੰਧਕਾਂ ਨੂੰ ਮਾਰ ਦਿੱਤਾ ਜਾਵੇਗਾ।