ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
ਕੀ ਖੜਗੇ ਅਤੇ ਰਾਹੁਲ ਪੰਜਾਬ ਬਾਰੇ ਕੋਈ ਲੈਣਗੇ ਵੱਡਾ ਫੈਸਲਾ ?

ਕੀ ਖੜਗੇ ਅਤੇ ਰਾਹੁਲ ਪੰਜਾਬ ਬਾਰੇ ਕੋਈ ਲੈਣਗੇ ਵੱਡਾ ਫੈਸਲਾ ?

tv9-punjabi
TV9 Punjabi | Published: 06 Mar 2025 15:20 PM

ਰਿਪੋਰਟ ਮਿਲਣ ਤੋਂ ਬਾਅਦ, ਇਹ ਮੰਨਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਹੁਣ ਨਵ-ਨਿਯੁਕਤ ਇੰਚਾਰਜ ਜਨਰਲ ਸਕੱਤਰ ਭੁਪੇਸ਼ ਬਘੇਲ ਨਾਲ ਮੀਟਿੰਗ ਕਰਕੇ ਕਈ ਫੈਸਲੇ ਲੈ ਸਕਦੀ ਹੈ। ਇਸ ਰਿਪੋਰਟ ਵਿੱਚ ਸੰਸਦ ਮੈਂਬਰ ਅਤੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਉਰਫ ਰਾਜਾ ਵੜਿੰਗ ਦੀ ਕਾਰਜਸ਼ੈਲੀ ਤੇ ਗੰਭੀਰ ਇਲਜ਼ਾਮ ਲਗਾਏ ਗਏ ਹਨ। TV9 ਕੋਲ ਇਸ ਰਿਪੋਰਟ ਬਾਰੇ ਵਿਸ਼ੇਸ਼ ਜਾਣਕਾਰੀ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਸੂਬਾ ਕਾਂਗਰਸ ਦੇ ਅੰਦਰ ਅੰਦਰੂਨੀ ਕਲੇਸ਼ ਅਤੇ ਧੜੇਬੰਦੀ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਕਈ ਵਾਰ ਇਹ ਅੰਦਰੂਨੀ ਟਕਰਾਅ ਜਨਤਾ ਦੇ ਸਾਹਮਣੇ ਆਇਆ, ਜਿਸ ਕਾਰਨ ਪਾਰਟੀ ਦਾ ਅਕਸ ਖਰਾਬ ਹੋਇਆ। ਕੁਝ ਸਮੇਂ ਤੋਂ, ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਇਨ੍ਹਾਂ ਵਿਵਾਦਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ, ਅਤੇ ਆਪਣੇ ਪੱਧਰ ਤੇ ਰਿਪੋਰਟ ਮੰਗੀ ਹੈ।

rahul