ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਯੂਰਪ ਵਿੱਚ ਬਲੈਕਆਊਟ… ਫਰਾਂਸ ਅਤੇ ਸਪੇਨ ਸਮੇਤ ਕਈ ਦੇਸ਼ਾਂ ਵਿੱਚ ਬਿਜਲੀ ਗੁਲ, ਪਲੇਨ ਤੋਂ ਮੈਟਰੋ ਤੱਕ ਸਭ ਕੁਝ ਠੱਪ

ਅਚਾਨਕ ਯੂਰਪ ਦੇ ਕਈ ਦੇਸ਼ਾਂ ਵਿੱਚ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ। ਸਪੇਨ ਅਤੇ ਪੁਰਤਗਾਲ ਸਮੇਤ ਕਈ ਇਲਾਕਿਆਂ ਵਿੱਚ ਬਲੈਕਆਊਟ ਕਾਰਨ ਹਵਾਈ ਸੇਵਾਵਾਂ ਤੋਂ ਲੈ ਕੇ ਮੈਟਰੋ ਤੱਕ ਦੇ ਕੰਮ ਪ੍ਰਭਾਵਿਤ ਹੋ ਗਏ। ਇਸ ਕਾਰਨ ਦੇਸ਼ ਦੀ ਵੱਡੀ ਆਬਾਦੀ ਹਨੇਰੇ ਵਿੱਚ ਡੁੱਬ ਗਈ ਹੈ। ਹਾਲਾਂਕਿ, ਦੇਸ਼ਾਂ ਨੇ ਇਸ ਸਮੱਸਿਆ ਨਾਲ ਨਜਿੱਠਣ ਲਈ ਕਈ ਪ੍ਰੋਟੋਕੋਲ ਲਾਗੂ ਕੀਤੇ ਹਨ।

ਯੂਰਪ ਵਿੱਚ ਬਲੈਕਆਊਟ… ਫਰਾਂਸ ਅਤੇ ਸਪੇਨ ਸਮੇਤ ਕਈ ਦੇਸ਼ਾਂ ਵਿੱਚ ਬਿਜਲੀ ਗੁਲ, ਪਲੇਨ ਤੋਂ ਮੈਟਰੋ ਤੱਕ ਸਭ ਕੁਝ ਠੱਪ
ਯੂਰਪ ਵਿੱਚ ਬਿਜਲੀ ਗੁਲ
Follow Us
tv9-punjabi
| Updated On: 28 Apr 2025 17:51 PM

ਯੂਰਪ ਦੇ ਕਈ ਦੇਸ਼ਾਂ ਵਿੱਚ ਅਚਾਨਕ ਬਿਜਲੀ ਦਾ ਗੰਭੀਰ ਸੰਕਟ ਪੈਦਾ ਹੋ ਗਿਆ। ਸਪੇਨ ਅਤੇ ਪੁਰਤਗਾਲ ਸਮੇਤ ਕਈ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਬਲੈਕਆਉਟ ਵੇਖਣ ਨੂ ਮਿਲਿਆ, ਜਿਸ ਕਾਰਨ ਹਵਾਈ ਸੇਵਾਵਾਂ ਤੋਂ ਲੈ ਕੇ ਮੈਟਰੋ ਤੱਕ ਦੇ ਕੰਮਕਾਜ ਪ੍ਰਭਾਵਿਤ ਹੋ ਗਏ। ਦੁਪਹਿਰ ਵੇਲੇ, ਮੈਡ੍ਰਿਡ ਤੋਂ ਲਿਸਬਨ ਤੱਕ ਦਾ ਵੱਡਾ ਖੇਤਰ ਹਨੇਰੇ ਵਿੱਚ ਡੁੱਬ ਗਿਆ। ਦੋਵਾਂ ਦੇਸ਼ਾਂ ਨੇ ਇਸ ਐਮਰਜੈਂਸੀ ਨਾਲ ਨਜਿੱਠਣ ਲਈ ਤੁਰੰਤ ਪ੍ਰੋਟੋਕੋਲ ਲਾਗੂ ਕਰ ਦਿੱਤੇ ਹਨ। ਫਿਲਹਾਲ ਇਸ ਦੇ ਪਿੱਛੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਇੱਕ ਸਾਈਬਰ ਹਮਲਾ ਵੀ ਹੋ ਸਕਦਾ ਹੈ।

ਸਪੇਨ ਦੇ ਨੈਸ਼ਨਲ ਗਰਿੱਡ ਆਪਰੇਟਰ ‘ਰੈੱਡ ਇਲੈਕਟ੍ਰਿਕਾ’ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਭਰ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਲਈ ਸੈਕਟਰ ਕੰਪਨੀਆਂ ਦੇ ਸਹਿਯੋਗ ਨਾਲ ਕਈ ਠੋਸ ਕਦਮ ਚੁੱਕੇ ਜਾ ਰਹੇ ਹਨ। ਉੱਧਰ, ਪੁਰਤਗਾਲ ਦੇ ਗਰਿੱਡ ਆਪਰੇਟਰ ‘ਈ-ਰੇਡੇਸ’ ਨੇ ਦੱਸਿਆ ਕਿ ਇਹ ਸੰਕਟ ਯੂਰਪੀਅਨ ਪਾਵਰ ਗਰਿੱਡ ਵਿੱਚ ਸਮੱਸਿਆ ਕਾਰਨ ਪੈਦਾ ਹੋਇਆ ਹੈ। ਸ਼ੁਰੂਆਤੀ ਜਾਂਚ ਵਿੱਚ, ਵੋਲਟੇਜ ਅਸੰਤੁਲਨ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਬਿਜਲੀ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ।

ਬਲੈਕਆਊਟ ਕਾਰਨ ਸਭ ਕੁਝ ਠੱਪ

ਬਲੈਕਆਊਟ ਕਾਰਨ ਟ੍ਰੈਫਿਕ ਲਾਈਟਸ ਬੰਦ ਹੋ ਗਈਆਂ ਅਤੇ ਮੈਟਰੋ ਸੇਵਾਵਾਂ ਠੱਪ ਹੋ ਗਈਆਂ, ਜਿਸ ਕਾਰਨ ਸੜਕਾਂ ‘ਤੇ ਹਫੜਾ-ਦਫੜੀ ਮਚ ਗਈ। ਹਸਪਤਾਲਾਂ ਵਿੱਚ ਜ਼ਰੂਰੀ ਸੇਵਾਵਾਂ ਬੈਕਅੱਪ ਜਨਰੇਟਰਾਂ ਦੀ ਮਦਦ ਨਾਲ ਚਲਾਈਆਂ ਜਾ ਰਹੀਆਂ ਹਨ, ਪਰ ਅਧਿਕਾਰੀਆਂ ਨੇ ਹਸਪਤਾਲ ਦੇ ਸਟਾਫ ਨੂੰ ਕੰਪਿਊਟਰ ਬੰਦ ਕਰਨ ਅਤੇ ਬਿਜਲੀ ਬਚਾਉਣ ਲਈ ਹੋਰ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ, ਇਹ ਸਪੱਸ਼ਟ ਨਹੀਂ ਹੈ ਕਿ ਇਹ ਸੰਕਟ ਕਿੰਨਾ ਚਿਰ ਜਾਰੀ ਰਹੇਗਾ। ਸਪੇਨ ਵਿੱਚ ਸਥਿਤੀ ਨੂੰ ਸੰਭਾਲਣ ਲਈ ਇੱਕ ਸੰਕਟ ਪ੍ਰਬੰਧਨ ਕਮੇਟੀ ਬਣਾਈ ਗਈ ਹੈ।

ਸਾਈਬਰ ਹਮਲੇ ਦਾ ਵੀ ਖਦਸ਼ਾ

ਸਪੈਨਿਸ਼ ਅਧਿਕਾਰੀਆਂ ਨੇ ਕਿਹਾ ਹੈ ਕਿ ਹੁਣ ਤੱਕ ਬਲੈਕਆਊਟ ਦੇ ਪਿੱਛੇ ਸਾਈਬਰ ਹਮਲੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ, ਯੂਰਪ ਵਿੱਚ, ਛੋਟੀਆਂ ਤਕਨੀਕੀ ਖਰਾਬੀਆਂ ਕਾਰਨ ਵੱਡੇ ਬਲੈਕਆਊਟ ਹੋਏ ਹਨ। 2003 ਵਿੱਚ, ਸਵਿਟਜ਼ਰਲੈਂਡ ਵਿੱਚ ਇੱਕ ਦਰੱਖਤ ਨਾਲ ਬਿਜਲੀ ਦੀ ਲਾਈਨ ਕੱਟਣ ਤੋਂ ਬਾਅਦ ਪੂਰਾ ਇਟਲੀ ਹਨੇਰੇ ਵਿੱਚ ਡੁੱਬ ਗਿਆ ਸੀ। ਇਸ ਲਈ, ਇਸ ਵਾਰ ਵੀ ਤਕਨੀਕੀ ਸਮੱਸਿਆ ਜਾਂ ਸਾਈਬਰ ਹਮਲੇ ਦੀਆਂ ਸੰਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।

ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਪੈਨਿਸ਼ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਮਰਜੈਂਸੀ ਸੇਵਾਵਾਂ ਨੂੰ ਬੇਲੋੜੀਆਂ ਕਾਲਾਂ ਕਰਨ, ਕਿਉਂਕਿ ਟੈਲੀਫੋਨ ਸੈਂਟਰ ਪਹਿਲਾਂ ਹੀ ਕਾਲਾਂ ਦਾ ਬੋਝ ਹੇਠ ਦੱਬ ਹੋਏ ਹਨ। ਯੂਰਪੀਅਨ ਕਮਿਸ਼ਨ ਨੇ ਸਾਲਾਂ ਤੋਂ ਦੇਸ਼ਾਂ ਵਿਚਕਾਰ ਬਿਹਤਰ ਊਰਜਾ ਪ੍ਰਣਾਲੀ ਏਕੀਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ, ਪਰ ਤਰੱਕੀ ਹੌਲੀ ਰਹੀ ਹੈ। ਮੌਜੂਦਾ ਸੰਕਟ ਨੇ ਇੱਕ ਵਾਰ ਫਿਰ ਯੂਰਪ ਨੂੰ ਇਸ ਦਿਸ਼ਾ ਵਿੱਚ ਗੰਭੀਰਤਾ ਨਾਲ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ
ਚੰਡੀਗੜ੍ਹ ਪੀਜੀਆਈ ਦੇ ਡਾਕਟਰਾਂ ਦਾ ਕਮਾਲ, ਬਿਨਾ ਚੀਰਾ ਲਗਾਏ 2 ਸਾਲ ਦੀ ਬੱਚੀ ਦੇ ਦਿਮਾਗ ਵਿੱਚੋਂ ਕੱਢਿਆ ਟਿਊਮਰ...
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ
Kapil Sharma: ਕੈਪਸ ਕੈਫੇ 'ਤੇ ਮੁੜ ਹਮਲੇ ਤੋਂ ਬਾਅਦ ਮੁੰਬਈ 'ਚ ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ...
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ
Huma Qureshi Brother News: ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਦਿੱਲੀ ਵਿੱਚ ਕਤਲ...
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ
US Tariff on India: ਟੈਰਿਫ ਵਿਵਾਦ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਬੋਲੇ- ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ...
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?
ਜੰਮੂ ਕਸ਼ਮੀਰ ਵਿੱਚ ਕਿਉਂ ਅਲਰਟ ਤੇ ਫੌਜ ਅਤੇ ਪੁਲਿਸ, ਅਚਾਨਕ ਕਿਉਂ ਲਿਆ ਗਿਆ ਇਹ ਫੈਸਲਾ?...
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ
NCSL Summit ਵਿੱਚ ਪਹੁੰਚਿਆ ਭਾਰਤ ਦਾ ਸਭ ਤੋਂ ਵੱਡਾ ਵਿਧਾਨਕ ਵਫ਼ਦ, ਵਿਸ਼ਵਵਿਆਪੀ ਮੁੱਦਿਆਂ 'ਤੇ ਹੋਈ ਚਰਚਾ...
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ
Himachal Weather: ਬੱਦਲ ਫਟਣ ਨਾਲ ਕਿੰਨੌਰ ਵਿੱਚ ਹੜ੍ਹ ਵਰਗ੍ਹੇ ਹਾਲਾਤ, NH-5 ਬੰਦ; ਭਾਰੀ ਮੀਂਹ ਦੀ ਚੇਤਾਵਨੀ...
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ
Mohali Blast: ਮੁਹਾਲੀ ਦੇ ਆਕਸੀਜਨ ਪਲਾਂਟ 'ਚ ਧਮਾਕਾ, ਸਿਲੰਡਰ ਫਟਣ ਨਾਲ 2 ਦੀ ਮੌਤ, 3 ਜਖ਼ਮੀ...
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ
ਬਰਨਾਲਾ ਦੇ ਮੰਦਰ ਦੀ ਰਸੋਈ ਵਿੱਚ ਲੱਗੀ ਅੱਗ, 15 ਲੋਕ ਝੁਲਸੇ, 7 ਦੀ ਹਾਲਤ ਗੰਭੀਰ...