180 ਜਵਾਨ ਹੀ ਨਹੀਂ, ਪਾਕਿਸਤਾਨੀ ਫੌਜ ਦਾ ਇਹ ਸੀਨੀਅਰ ਅਧਿਕਾਰੀ ਵੀ ਚੜ੍ਹਿਆ BLA ਦੇ ਹੱਥੇ, ਟ੍ਰੇਨ ਹਾਈਜੈਕਿੰਗ ‘ਤੇ ਵੱਡਾ ਖੁਲਾਸਾ
Baloch Army Hijack Train: ਬਲੋਚ ਲਿਬਰੇਸ਼ਨ ਆਰਮੀ (BLA) ਨੇ ਪਾਕਿਸਤਾਨੀ ਫੌਜ ਦੇ 180 ਜਵਾਨਾਂ ਨੂੰ ਬੰਧਕ ਬਣਾ ਕੇ ਉਸਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਇੱਕ ਮੇਜਰ ਵੀ ਸ਼ਾਮਲ ਹੈ। ਮੇਜਰ ਦਾ ਨਾਮ ਅਹਿਸਾਨ ਜਾਵਿਦ ਹੈ। ਪਾਕਿਸਤਾਨ ਵਿੱਚ, ਮੇਜਰ ਰੈਂਕ ਦੇ ਅਧਿਕਾਰੀਆਂ ਨੂੰ ਫੀਲਡ ਵਿੱਚ ਸਭ ਤੋਂ ਪ੍ਰਮੁੱਖ ਮੰਨਿਆ ਜਾਂਦਾ ਹੈ।

ਪਾਕਿਸਤਾਨ ਵਿੱਚ ਟ੍ਰੇਨ ਅਗਵਾ ਕਰਨ ਤੋਂ ਬਾਅਦ ਬਲੋਚਿਸਤਾਨ ਦੇ ਲੜਾਕਿਆਂ ਦੁਆਰਾ ਫੜੇ ਗਏ ਸੈਨਿਕਾਂ ਦੀ ਜਾਰੀ ਕੀਤੀ ਹੈ, ਜਿਸਤੋਂ ਬਾਅਦ ਪਾਕਿਸਤਾਨੀ ਫੌਜ ਨੂੰ ਭਾਰੀ ਸ਼ਰਮਿੰਦਗੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਬੰਧਕਾਂ ਦੀ ਸੂਚੀ ਵਿੱਚ ਇੱਕ ਮੇਜਰ ਰੈਂਕ ਦੇ ਅਧਿਕਾਰੀ ਦਾ ਨਾਮ ਵੀ ਸ਼ਾਮਲ ਹੈ। ਬਲੋਚ ਲਿਬਰੇਸ਼ਨ ਆਰਮੀ ਨੇ ਪੂਰੇ ਵੇਰਵਿਆਂ ਦੇ ਨਾਲ 180 ਬੰਧਕਾਂ ਦੀ ਸੂਚੀ ਜਾਰੀ ਕੀਤੀ ਹੈ।
ਬੀਐਲਏ ਦੇ ਅਨੁਸਾਰ, ਜ਼ਿਆਦਾਤਰ ਸਿਪਾਹੀ ਜ਼ਫਰ ਐਕਸਪ੍ਰੈਸ ਵਿੱਚ ਇਕੌਨਮੀ ਬਰਥ ‘ਤੇ ਯਾਤਰਾ ਕਰ ਰਹੇ ਸਨ। ਇਸ ਦੌਰਾਨ, ਇੱਕ ਮੇਜਰ ਰੈਂਕ ਦਾ ਅਧਿਕਾਰੀ ਵੀ ਆਪਣੀ ਪਤਨੀ ਨਾਲ ਤਰੱਥ ਏਸੀ ਬੋਗੀ ਵਿੱਚ ਸਫ਼ਰ ਕਰ ਰਿਹਾ ਸੀ। ਉਸਨੂੰ ਵੀ ਬੀਐਲਏ ਲੜਾਕਿਆਂ ਨੇ ਬੰਦੀ ਬਣਾ ਲਿਆ ਹੈ। ਗ੍ਰਿਫ਼ਤਾਰ ਮੇਜਰ ਦਾ ਨਾਮ ਐਮ ਅਹਿਸਾਨ ਜਾਵਿਦ ਹੈ।
ਬੀਐਲਏ ਨੇ ਜਾਰੀ ਕੀਤੀ ਬੰਦੀ ਸੈਨਿਕਾਂ ਦੀ ਡਿਟੇਲ
ਬੀਐਲਏ ਦੁਆਰਾ ਸਾਂਝੀ ਕੀਤੀ ਗਈ ਵਿਸਤ੍ਰਿਤ ਜਾਣਕਾਰੀ ਦੇ ਅਨੁਸਾਰ, ਮੇਜਰ ਰੈਂਕ ਦਾ ਅਧਿਕਾਰੀ ਏਸੀ ਸਲੀਪਰ ਬਰਥ ਵਿੱਚ ਯਾਤਰਾ ਕਰ ਰਿਹਾ ਸੀ ਜਦੋਂ ਕਿ 6 ਅਧਿਕਾਰੀ ਏਸੀ ਸਟੈਂਡਰਡ ਬੋਗੀ ਵਿੱਚ ਯਾਤਰਾ ਕਰ ਰਹੇ ਸਨ। ਬਾਕੀ ਸਾਰੇ ਜਵਾਨ ਇਕਾਨਮੀ ਬਰਥ ‘ਤੇ ਸਫਰ ਕਰ ਰਹੇ ਸਨ। ਜ਼ਫਰ ਐਕਸਪ੍ਰੈਸ ਪੈਸੇਂਜਰ ਟਾਈਪ ਟਰੇਨ ਹੈ।
ਬੀਐਲਏ ਨੇ ਜਿਨ੍ਹਾਂ ਨੂੰ ਉਹ ਬੰਦੀ ਬਣਾ ਕੇ ਰੱਖ ਹੋਇਆ ਹੈ, ਉਨ੍ਹਾਂ ਸੈਨਿਕਾਂ ਦੇ ਫ਼ੋਨ ਨੰਬਰ ਵੀ ਸ਼ੇਅਰ ਕੀਤੇ ਹਨ । ਲ ਹੀ ਬੀਐਲਏ ਨੇ ਪਾਕਿਸਤਾਨੀ ਫੌਜ ਨੂੰ ਆਪਣੀਆਂ ਮੰਗਾਂ ਵੀ ਦੱਸੀਆਂ ਹਨ।
ਮੇਜਰ ਦਾ ਨਾਮ ਆਉਣ ਤੇ ਪਾਕਿ ਫੌਜ ਬੈਕਫੁਟ ਤੇ
ਟਰੇਨ ਹਾਈਜੈਕ ਤੋਂ ਬਾਅਦ ਪਾਕਿਸਤਾਨ ਫੌਜ ਦੀ ਪਹਿਲਾਂ ਹੀ ਕਿਰਕਿਰੀ ਹੋ ਰਹੀ ਸੀ। ਮੇਜਰ ਰੈਂਕ ਦੇ ਅਧਿਕਾਰੀ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਫੌਜ ਬੈਕਫੁਟ ਤੇ ਆ ਗਈ ਹੈ। ਕਿਹਾ ਜਾ ਰਿਹਾ ਹੈ ਕਿ ਇੰਨੀ ਵੱਡੀ ਫੌਜ ਕਿਵੇਂ ਟਰੇਨ ਰਾਹੀਂ ਮੂਵਮੈਂਟ ਕਰ ਰਹੀ ਸੀ?
ਇਹ ਵੀ ਪੜ੍ਹੋ
ਖੁਫੀਆ ਜਾਣਕਾਰੀ ਦੀ ਅਸਫਲਤਾ ‘ਤੇ ਵੀ ਸਵਾਲ ਉਠਾਏ ਜਾ ਰਹੇ ਹਨ। ਜ਼ਫਰ ਐਕਸਪ੍ਰੈਸ ਕਵੇਟਾ ਤੋਂ ਪੇਸ਼ਾਵਰ ਤੱਕ ਚੱਲਦੀ ਹੈ। ਇਹ ਰੇਲਗੱਡੀ ਬਲੋਚਿਸਤਾਨ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕਰਦੀ ਹੈ।
ਬਲੋਚਿਸਤਾਨ ਵਿੱਚ ਬਲੋਚ ਫੌਜ ਲੰਬੇ ਸਮੇਂ ਤੋਂ ਪਾਕਿਸਤਾਨੀ ਫੌਜ ਦੇ ਨਾਲ ਆਜ਼ਾਦੀ ਦੀ ਲੜਾਈ ਲੜ ਰਹੀ ਹੈ।
27 ਲੜਾਕੇ ਢੇਰ, 30 ਫੌਜੀ ਜਵਾਨ ਵੀ ਮਾਰੇ ਗਏ
ਪਾਕਿਸਤਾਨੀ ਫੌਜ ਦੇ ਅਨੁਸਾਰ, ਹੁਣ ਤੱਕ 155 ਯਾਤਰੀਆਂ ਨੂੰ ਹਾਈਜੈਕ ਹੋਣ ਤੋਂ ਛੁੜਾਇਆ ਗਿਆ ਹੈ। ਫੌਜ ਦਾ ਕਹਿਣਾ ਹੈ ਕਿ ਇਸ ਦੌਰਾਨ ਅਸੀਂ 27 ਲੜਾਕਿਆਂ ਨੂੰ ਮਾਰ ਮੁਕਾਇਆ ਗਿਆ ਹੈ। ਦੂਜੇ ਪਾਸੇ, ਬਲੋਚ ਆਰਮੀ ਦਾ ਕਹਿਣਾ ਹੈ ਕਿ ਯਾਤਰੀਆਂ ਨੂੰ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ ਹੈ। ਸਾਡੀ ਹਿਰਾਸਤ ਵਿੱਚ ਸਿਰਫ਼ ਪਾਕਿਸਤਾਨੀ ਫੌਜ ਦੇ ਜਵਾਨ ਹਨ।
ਬੀਐਲਏ ਦੇ ਅਨੁਸਾਰ, ਮੁਕਾਬਲੇ ਵਿੱਚ ਹੁਣ ਤੱਕ 30 ਸੈਨਿਕ ਮਾਰੇ ਜਾ ਚੁੱਕੇ ਹਨ। ਬੀਐਲਏ ਦੀ ਪਾਕਿਸਤਾਨ ਵਿੱਚ ਫੌਜ ਵਿਰੁੱਧ ਵੱਡੀ ਮੋਰਚਾਬੰਦੀ ਹੈ। ਪਾਕਿਸਤਾਨੀ ਫੌਜ ਦਾ ਕਹਿਣਾ ਹੈ ਕਿ ਇਹ ਸਭ ਅਫਗਾਨਿਸਤਾਨ ਦੇ ਇਸ਼ਾਰੇ ‘ਤੇ ਕੀਤਾ ਜਾ ਰਿਹਾ ਹੈ।
ਪਾਕਿਸਤਾਨੀ ਫੌਜ ਦੇ ਅਨੁਸਾਰ, ਬੀਐਲਏ ਦੇ ਲੜਾਕਿਆਂ ਨੇ ਅਫਗਾਨਾਂ ਦੇ ਨਿਰਦੇਸ਼ਾਂ ‘ਤੇ ਰੇਲਗੱਡੀ ਨੂੰ ਹਾਈਜੈਕ ਕੀਤਾ ਸੀ। ਪਾਕਿਸਤਾਨ ਦਾ ਕਹਿਣਾ ਹੈ ਕਿ ਚੀਨ ਦੇ ਵਿਕਾਸ ਕਾਰਜਾਂ ਨੂੰ ਰੋਕਣ ਲਈ ਦਹਿਸ਼ਤ ਫੈਲਾਈ ਜਾ ਰਹੀ ਹੈ