ਨਿਊਜ਼ੀਲੈਂਡ 'ਚ ਭੂਚਾਲ ਦੇ ਜ਼ਬਰਦਸਤ ਝਟਕੇ, ਇਲਾਕੇ 'ਚ ਸੁਨਾਮੀ ਆਉਣ ਦੀ ਸੰਭਾਵਨਾ।
ਆਕਲੈਂਡ: ਨਿਊਜ਼ੀਲੈਂਡ ਦੀ ਧਰਤੀ ਇੱਕ ਵਾਰ ਫਿਰ ਜ਼ੋਰਦਾਰ
ਭੂਚਾਲ (Earthquake) ਕਾਰਨ ਕੰਬ ਗਈ ਅਤੇ ਇਸ ਵਾਰ ਵੀ ਇਸ ਦੀ ਤੀਬਰਤਾ 7 ਤੋਂ ਵੱਧ ਸੀ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਨੇ ਦੱਸਿਆ ਕਿ ਦੇਸ਼ ਦੇ ਕੇਰਮਾਡੇਕ ਟਾਪੂ ਦੇ ਨੇੜੇ ਇੱਕ ਸ਼ਕਤੀਸ਼ਾਲੀ ਭੂਚਾਲ ਆਇਆ। ਹਾਲਾਂਕਿ ਸੁਨਾਮੀ ਦੇ ਖਤਰੇ ਨੂੰ ਲੈ ਕੇ ਵੱਡਾ ਖਦਸ਼ਾ ਪੈਦਾ ਹੋ ਗਿਆ ਹੈ। ਭੂਚਾਲ ਤੋਂ ਥੋੜ੍ਹੀ ਦੇਰ ਬਾਅਦ ਹੀ ਇਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਭਾਰਤੀ ਸਮੇਂ ਮੁਤਾਬਕ ਸਵੇਰੇ 6.11 ਵਜੇ ਦੇ ਕਰੀਬ
ਨਿਊਜੀਲੈਂਡ (New Zealand) ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.3 ਮਾਪੀ ਗਈ ਹੈ। ਭੂਚਾਲ ਦਾ ਮੁੱਖ ਕੇਂਦਰ ਕੇਰਮਾਡੇਕ ਟਾਪੂ ਦੇ ਨੇੜੇ 10 ਕਿਲੋਮੀਟਰ ਹੇਠਾਂ ਸੀ। ਫਿਲਹਾਲ ਭੂਚਾਲ ਕਾਰਨ ਉਥੇ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਅਮਰੀਕੀ ਸੁਨਾਮੀ ਵਾਰਨਿੰਗ ਸਿਸਟਮ ਦਾ ਅਲਰਟ
ਅਮਰੀਕਾ (America) ਦੇ ਭੂ-ਵਿਗਿਆਨਕ ਸਰਵੇਖਣ ਦੁਆਰਾ ਇਹ ਜਾਣਕਾਰੀ ਦਿੱਤੀ ਗਈ ਕਿ ਨਿਊਜ਼ੀਲੈਂਡ ਦੇ ਨੇੜੇ ਕੇਰਮਾਡੇਕ ਟਾਪੂਆਂ ਵਿੱਚ ਅੱਜ 7.3 ਤੀਬਰਤਾ ਦਾ ਇੱਕ ਵੱਡਾ ਭੂਚਾਲ ਆਇਆ। ਹਾਲਾਂਕਿ, ਕੇਰਮਾਡੇਕ ਟਾਪੂ ‘ਤੇ 7.3 ਤੀਬਰਤਾ ਦੇ ਭੂਚਾਲ ਦੇ ਝਟਕੇ ਤੋਂ ਬਾਅਦ, ਪ੍ਰਸ਼ਾਂਤ ਸੁਨਾਮੀ ਚੇਤਾਵਨੀ ਕੇਂਦਰ ਦਾ ਕਹਿਣਾ ਹੈ ਕਿ ਭੂਚਾਲ ਦੀ ਤੀਬਰਤਾ ਦੇ ਬਾਵਜੂਦ ਪ੍ਰਸ਼ਾਂਤ ਵਿੱਚ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਹਵਾਈ, ਪੱਛਮੀ ਤੱਟ, ਬ੍ਰਿਟਿਸ਼ ਕੋਲੰਬੀਆ, ਜਾਂ ਅਲਾਸਕਾ ਵਿੱਚ ਭੂਮੀ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ।
ਨਿਊਜੀਲੈਂਡ ਸਰਕਾਰ ਨੇ ਹਾਲਤਾਂ ‘ਤੇ ਰੱਖੀ ਨਜ਼ਰ
ਦੂਜੇ ਪਾਸੇ ਨਿਊਜ਼ੀਲੈਂਡ ਦੇ ਅਧਿਕਾਰੀ ਫਿਲਹਾਲ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸੁਨਾਮੀ ਦੀ ਚਿਤਾਵਨੀ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (NEMA)ਨੇ ਟਵੀਟ ਕੀਤਾ, “ਅਸੀਂ ਇਹ ਪਤਾ ਲਗਾਉਣ ਲਈ ਹਾਲਾਤਾਂ ਦਾ ਮੁਲਾਂਕਣ ਕਰ ਰਹੇ ਹਾਂ ਕਿ ਕੀ M7.3 ਕਰਮਾਡੇਕ ਟਾਪੂ ਭੂਚਾਲ ਕਾਰਨ ਸੁਨਾਮੀ ਆਈ ਹੈ ਜੋ ਨਿਊਜ਼ੀਲੈਂਡ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਅੱਜ ਦੀਆਂ ਖਬਰਾਂ ਪੰਜਾਬ ਨਿਊਜ, ਪੰਜਾਬੀ ਖਬਰਾਂ, ਟੀਵੀ9 ਪੰਜਾਬੀ