ਕੀ ਬਾਂਗਲਾਦੇਸ਼ ‘ਚ ISKON ‘ਤੇ ਹੋਵੇਗੀ ਪਾਬੰਦੀ? ਯੂਨਸ ਸਰਕਾਰ ਦੱਸਿਆ ਕਿ ਇਹ ਕੱਟੜਪੰਥੀ ਸੰਗਠਨ

Updated On: 

27 Nov 2024 17:46 PM

ਬਾਂਗਲਾਦੇਸ਼ 'ਚ ਇਸਕਨ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਅਦਾਲਤ ਤੋਂ ਇਹ ਮੰਗ ਕਰਦੇ ਹੋਏ ਇਕ ਵਕੀਲ ਨੇ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ, ਜਦਕਿ ਅਦਾਲਤ ਨੇ ਅਟਾਰਨੀ ਜਨਰਲ ਮੁਹੰਮਦ ਅਸਦੁਜ਼ਮਾਨ ਨੂੰ ਤਲਬ ਕਰਕੇ ਇਸਕਾਨ ਮਾਮਲੇ 'ਚ ਕੀਤੀ ਗਈ ਕਾਰਵਾਈ 'ਤੇ ਅੰਤਰਿਮ ਸਰਕਾਰ ਤੋਂ ਰਿਪੋਰਟ ਮੰਗੀ ਹੈ।

ਕੀ ਬਾਂਗਲਾਦੇਸ਼ ਚ ISKON ਤੇ ਹੋਵੇਗੀ ਪਾਬੰਦੀ? ਯੂਨਸ ਸਰਕਾਰ ਦੱਸਿਆ ਕਿ ਇਹ ਕੱਟੜਪੰਥੀ ਸੰਗਠਨ

ਚਿਨਮਯ ਕ੍ਰਿਸ਼ਨ ਦਾਸ

Follow Us On

Bangladesh ISKCON: ਬਾਂਗਲਾਦੇਸ਼ ‘ਚ ਇਸਕਾਨ ਆਗੂ ਅਤੇ ਹਿੰਦੂ ਸੰਤ ਚਿਨਮਯ ਕ੍ਰਿਸ਼ਨ ਦਾਸ ਦੀ ਗ੍ਰਿਫ਼ਤਾਰੀ ਦਾ ਮਾਮਲਾ ਜ਼ੋਰ ਫੜਦਾ ਜਾ ਰਿਹਾ ਹੈ। ਬੁੱਧਵਾਰ ਨੂੰ ਇਕ ਵਕੀਲ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰਕੇ ਇਸਕਾਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ।

ਵਕੀਲ ਨੇ ਅਦਾਲਤ ਦੇ ਸਾਹਮਣੇ ਮੰਗਲਵਾਰ ਦੀ ਹਿੰਸਾ ‘ਚ ਮਾਰੇ ਗਏ ਸਰਕਾਰੀ ਵਕੀਲ ਸੈਫੁਲ ਇਸਲਾਮ ਦੀ ਮੌਤ ਅਤੇ ਚਿਨਮਯ ਦਾਸ ਦੇ ਸਮਰਥਕਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਹੋਈ ਝੜਪ ਦਾ ਵੀ ਜ਼ਿਕਰ ਕੀਤਾ ਹੈ।

ਇਸਕਾਨ ‘ਤੇ ਪਾਬੰਦੀ ਲਗਾਉਣ ਦੀ ਮੰਗ

ਵਕੀਲ ਨੇ ਆਪਣੀ ਪਟੀਸ਼ਨ ਵਿੱਚ ਅਖਬਾਰਾਂ ਦੇ ਲੇਖ ਵੀ ਪੇਸ਼ ਕੀਤੇ ਹਨ ਜਿਸ ਵਿੱਚ ਚਿਨਮਯ ਕ੍ਰਿਸ਼ਨਾ ਦਾਸ ਦੀ ਗ੍ਰਿਫਤਾਰੀ ਤੋਂ ਬਾਅਦ ਹੰਗਾਮਾ ਅਤੇ ਹਿੰਸਾ ਦੀਆਂ ਖਬਰਾਂ ਹਨ। ਹਾਈਕੋਰਟ ‘ਚ ਜਸਟਿਸ ਫਰਾਹ ਮਹਿਬੂਬ ਦੀ ਬੈਂਚ ਦੇ ਸਾਹਮਣੇ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ‘ਚ ਇਸਕਾਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ।

ਇਸ ਦੇ ਨਾਲ ਹੀ ਅਦਾਲਤ ਨੇ ਇਸਕਾਨ ਦੇ ਖਿਲਾਫ ਕਿਸੇ ਵੀ ਕਾਰਵਾਈ ਦਾ ਫੈਸਲਾ ਕਰਨ ਤੋਂ ਪਹਿਲਾਂ ਵੀਰਵਾਰ ਤੱਕ ਬਾਂਗਲਾਦੇਸ਼ ਦੀ ਅੰਤਰਿਮ ਸਰਕਾਰ ਤੋਂ ਜਾਣਕਾਰੀ ਮੰਗੀ ਹੈ ਕਿ ਉਨ੍ਹਾਂ ਨੇ ਇਸ ਮਾਮਲੇ ‘ਚ ਕੀ ਕਦਮ ਚੁੱਕੇ ਹਨ।

HC ਨੇ ਅਟਾਰਨੀ ਜਨਰਲ ਨੂੰ ਕੀਤਾ ਤਲਬ

ਇਸ ਪਟੀਸ਼ਨ ਬਾਰੇ ਅਦਾਲਤ ਨੇ ਅਟਾਰਨੀ ਜਨਰਲ ਨੂੰ ਵੀ ਸਰਕਾਰ ਦਾ ਪੱਖ ਪੇਸ਼ ਕਰਨ ਲਈ ਤਲਬ ਕੀਤਾ ਹੈ। ਅਦਾਲਤ ਨੇ ਅਟਾਰਨੀ ਜਨਰਲ ਤੋਂ ਇਸਕਾਨ ਬਾਰੇ ਜਾਣਕਾਰੀ ਮੰਗੀ ਅਤੇ ਪੁੱਛਿਆ ਕਿ ਬਾਂਗਲਾਦੇਸ਼ ਵਿੱਚ ਇਸ ਦੀ ਸਥਾਪਨਾ ਕਿਵੇਂ ਹੋਈ? ਅਦਾਲਤ ‘ਚ ਸਰਕਾਰ ਦਾ ਪੱਖ ਪੇਸ਼ ਕਰਦੇ ਹੋਏ ਬਾਂਗਲਾਦੇਸ਼ ਦੇ ਅਟਾਰਨੀ ਜਨਰਲ ਮੁਹੰਮਦ ਅਸਦੁਜ਼ਮਾਨ ਕਹਿੰਦੇ ਹਨ, ‘ਆਮ ਲੋਕਾਂ ਦੀ ਤਰ੍ਹਾਂ ਮੇਰਾ ਵੀ ਦਿਲ ਰੋ ਰਿਹਾ ਹੈ।’

ਇਸਕੋਨ ਇੱਕ ਕੱਟੜਪੰਥੀ ਸੰਗਠਨ- ਏ.ਜੀ

ਅਟਾਰਨੀ ਜਨਰਲ ਨੇ ਕਿਹਾ ਹੈ ਕਿ ਅਦਾਲਤ ਨੂੰ ਫਿਲਹਾਲ ਇਸਕਾਨ ਮੁੱਦੇ ‘ਤੇ ਕੋਈ ਫੈਸਲਾ ਨਹੀਂ ਲੈਣਾ ਚਾਹੀਦਾ ਕਿਉਂਕਿ ਸਰਕਾਰ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਜੀ ਅਸਦੁਜ਼ਮਾਨ ਨੇ ਕਿਹਾ ਕਿ ਇਸਕਾਨ ਕੋਈ ਸਿਆਸੀ ਪਾਰਟੀ ਨਹੀਂ ਹੈ, ਇਹ ਇਕ ਧਾਰਮਿਕ ਕੱਟੜਪੰਥੀ ਸੰਗਠਨ ਹੈ ਅਤੇ ਅੰਤਰਿਮ ਸਰਕਾਰ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਾਈ ਕੋਰਟ ਨੇ ਅਟਾਰਨੀ ਜਨਰਲ ਨੂੰ ਇਸਕਾਨ ਮਾਮਲੇ ‘ਚ ਸਰਕਾਰ ਦੀ ਕਾਰਵਾਈ ਅਤੇ ਦੇਸ਼ ਦੀ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਵੀਰਵਾਰ ਸਵੇਰ ਤੱਕ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਅੰਤਰਿਮ ਸਰਕਾਰ ਨੂੰ ਕਾਨੂੰਨ ਵਿਵਸਥਾ ਨੂੰ ਵਿਗੜਨ ਤੋਂ ਰੋਕਣ ਲਈ ਵੀ ਕਿਹਾ ਹੈ।

ਇਸ ਦੇ ਨਾਲ ਹੀ ਇਸ ਧਾਰਮਿਕ ਸਮੂਹ ਨੇ ਅਦਾਲਤ ‘ਚ ਇਸਕਾਨ ਨੂੰ ਕੱਟੜਪੰਥੀ ਸੰਗਠਨ ਕਹਿਣ ‘ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਇਸਕੋਨ ਦੇ ਉਪ ਪ੍ਰਧਾਨ ਰਾਧਰਮਨ ਦਾਸ ਨੇ ਕਿਹਾ ਹੈ ਕਿ ਬਿਨਾਂ ਕਿਸੇ ਸਬੂਤ ਦੇ ਕਿਸੇ ਵੀ ਸੰਗਠਨ ‘ਤੇ ਅਜਿਹੇ ਦੋਸ਼ ਲਗਾਉਣਾ ਬਹੁਤ ਦੁਖਦਾਈ ਹੈ।

ਬਾਂਗਲਾਦੇਸ਼ ਵਿੱਚ ਨਵਾਂ ਹੰਗਾਮਾ ਕੀ ਹੈ?

ਦਰਅਸਲ ਮੰਗਲਵਾਰ ਨੂੰ ਚਿਨਮਯ ਕ੍ਰਿਸ਼ਨ ਦਾਸ ਨੂੰ ਚਟਗਾਉਂ ਦੇ ਛੇਵੇਂ ਮੈਟਰੋਪੋਲੀਟਨ ਮੈਜਿਸਟ੍ਰੇਟ ਕਾਜ਼ੀ ਸ਼ਰੀਫੁਲ ਇਸਲਾਮ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਿਨਮਯ ਦਾਸ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ।

ਚਿਨਮਯ ਦਾਸ ਦੀ ਜ਼ਮਾਨਤ ਪਟੀਸ਼ਨ ਖਾਰਜ ਹੋਣ ਦੀ ਖ਼ਬਰ ਮਿਲਦਿਆਂ ਹੀ ਉਨ੍ਹਾਂ ਦੇ ਸਮਰਥਕਾਂ ਦਾ ਵੱਡਾ ਸਮੂਹ ਅਦਾਲਤ ‘ਚ ਪੁੱਜ ਗਿਆ ਅਤੇ ਚਿਨਮਯ ਦਾਸ ਨੂੰ ਜੇਲ੍ਹ ਲਿਜਾਣ ਵਾਲੀ ਗੱਡੀ ਨੂੰ ਕਰੀਬ 2 ਤੋਂ 2.5 ਘੰਟੇ ਤੱਕ ਸੜਕ ‘ਤੇ ਰੋਕ ਕੇ ਰੱਖਿਆ। ਦੋਸ਼ ਹੈ ਕਿ ਇਸ ਦੌਰਾਨ ਇਸਕਾਨ ਸਮਰਥਕਾਂ ਦੀ ਭੀੜ ਨੇ ਹਿੰਸਾ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਭੀੜ ਨੂੰ ਖਿੰਡਾਉਣ ਲਈ ਸਾਊਂਡ ਗ੍ਰੇਨੇਡ ਦੀ ਵਰਤੋਂ ਕੀਤੀ ਅਤੇ ਫਿਰ ਚਿਨਮਯ ਦਾਸ ਨੂੰ ਜੇਲ੍ਹ ਲਿਜਾਇਆ ਗਿਆ।

ਇਸਕਾਨ ਸਮਰਥਕਾਂ ਦੀ ਹਿੰਸਾ ਵਿੱਚ ਵਕੀਲ ਦੀ ਮੌਤ

ਚਿਨਮਯ ਦਾਸ ਦੇ ਸਮਰਥਕਾਂ ਵੱਲੋਂ ਕੀਤੀ ਗਈ ਹਿੰਸਾ ਵਿੱਚ ਕਈ ਲੋਕ ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ ਸਰਕਾਰੀ ਵਕੀਲ ਸੈਫੁਲ ਇਸਲਾਮ ਅਲੀਫ਼ ਨੂੰ ਅਦਾਲਤ ਦੇ ਮੁੱਖ ਦਰਵਾਜ਼ੇ ਦੇ ਪਿੱਛੇ ਰੰਗਮ ਸਿਨੇਮਾ ਹਾਲ ਦੀ ਗਲੀ ਵਿੱਚੋਂ ਬਚਾਇਆ ਗਿਆ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਲਜ਼ਾਮ ਹਨ ਕਿ ਪ੍ਰਦਰਸ਼ਨਕਾਰੀਆਂ ਨੇ ਵਕੀਲ ਸੈਫੁਲ ਇਸਲਾਮ ਨੂੰ ਘਸੀਟ ਕੇ ਇੱਕ ਹਾਲ ਵਿੱਚ ਲੈ ਗਏ ਜਿੱਥੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ।

ਦਰਅਸਲ, ਚਿਨਮਯ ਕ੍ਰਿਸ਼ਨ ਦਾਸ ‘ਤੇ ਅਕਤੂਬਰ ਦੇ ਆਖਰੀ ਹਫਤੇ ਚਟਗਾਂਵ ‘ਚ ਹੋਈ ਰੈਲੀ ਦੌਰਾਨ ਬਾਂਗਲਾਦੇਸ਼ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦਾ ਦੋਸ਼ ਹੈ। ਸੋਮਵਾਰ ਨੂੰ ਪੁਲਿਸ ਨੇ ਉਨ੍ਹਾਂ ਨੂੰ ਢਾਕਾ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ।