ਬੰਗਲਾਦੇਸ਼ ਵਿੱਚ ਇੱਕ ਹੋਰ ਹਿੰਦੂ ਨੌਜਵਾਨ ‘ਤੇ ਹਮਲਾ, ਖੋਕਨ ਦਾਸ ਨੂੰ ਕੀਤਾ ਅੱਗ ਦੇ ਹਵਾਲੇ
ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਹੋਰ ਹਿੰਦੂ ਨੌਜਵਾਨ 'ਤੇ ਜਾਨਲੇਵਾ ਹਮਲਾ ਹੋਇਆ ਹੈ। ਸ਼ਰੀਅਤਪੁਰ ਦੇ ਤਿਲੋਈ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਖੋਕਨ ਦਾਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ ਦੇ ਸਰੀਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ।
ਬੰਗਲਾਦੇਸ਼ ਵਿੱਚ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇੱਕ ਹੋਰ ਹਿੰਦੂ ਨੌਜਵਾਨ ‘ਤੇ ਜਾਨਲੇਵਾ ਹਮਲਾ ਹੋਇਆ ਹੈ। ਸ਼ਰੀਅਤਪੁਰ ਦੇ ਤਿਲੋਈ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਖੋਕਨ ਦਾਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਤੋਂ ਬਾਅਦ, ਉਨ੍ਹਾਂ ਨੇ ਨੌਜਵਾਨ ਦੀ ਲਾਸ਼ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਦੋ ਦਿਨ ਪਹਿਲਾਂ, ਮਯਮ ਸਿੰਘ ਜ਼ਿਲ੍ਹੇ ਵਿੱਚ 40 ਸਾਲਾ ਬਿਜੇਂਦਰ ਬਿਸਵਾਸ ਦੀ ਹੱਤਿਆ ਕਰ ਦਿੱਤੀ ਗਈ ਸੀ।
ਇਸ ਤੋਂ ਪਹਿਲਾਂ ਦੀਪੂ ਦਾਸ ਅਤੇ ਅੰਮ੍ਰਿਤ ਮੰਡਲ ਨੂੰ ਮਾਰ ਦਿੱਤਾ ਗਿਆ ਸੀ। ਬੰਗਲਾਦੇਸ਼ ਵਿੱਚ ਘੱਟ ਗਿਣਤੀਆਂ ਖਿਲਾਫ ਲਗਾਤਾਰ ਹਿੰਸਾ ਵਧ ਰਹੀ ਹੈ। ਪਿਛਲੇ ਕੁਝ ਦਿਨਾਂ ਵਿੱਚ ਹਿੰਦੂਆਂ ਦੀ ਹੱਤਿਆ ਕੀਤੀ ਗਈ। ਵਿਦਿਆਰਥੀ ਆਗੂ ਉਸਮਾਨ ਸ਼ਰੀਫ ਹਾਦੀ ਦੀ ਮੌਤ ਤੋਂ ਬਾਅਦ ਵੀ ਦੇਸ਼ ਵਿੱਚ ਅਸ਼ਾਂਤੀ ਫੈਲਾ ਦਿੱਤੀ ਹੈ। ਕਈ ਜ਼ਿਲ੍ਹਿਆਂ ਵਿੱਚ ਹਿੰਦੂ ਘਰਾਂ ਵਿੱਚ ਅੱਗ ਲਗਾਉਣ ਦੀ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
18 ਦਸੰਬਰ ਨੂੰ ਦੀਪੂ ਚੰਦਰ ਦਾਸ ਦੀ ਹੱਤਿਆ ਕੀਤੀ ਗਈ। ਮਯਮ ਸਿੰਘ ਜ਼ਿਲ੍ਹੇ ਦੇ ਭਾਲੂਕਾ ਖੇਤਰ ਵਿੱਚ ਕੱਟੜਪੰਥੀਆਂ ਦੀ ਭੀੜ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਉੱਥੇ ਹੀ, 6 ਦਿਨਾਂ ਬਾਅਦ 24 ਦਸੰਬਰ ਨੂੰ ਅੰਮ੍ਰਿਤ ਮੰਡਲ ਦਾ ਕਤਲ ਕਰ ਦਿੱਤਾ ਗਿਆ। ਚਟਗਾਓਂ ਦੇ ਰਾਉਜਾਨ ਵਿੱਚ ਕਈ ਹਿੰਦੂ ਪਰਿਵਾਰਾਂ ਦੇ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਕੁਲ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਮਯਮ ਸਿੰਘ ਜਿਲ੍ਹੇ ਵਿੱਚ ਹਿੰਦੂਆਂ ਦੀ ਆਬਾਦੀ ਘੱਟੀ
ਭਾਰਤ ਦੇ ਵਿਦੇਸ਼ ਮੰਤਰਾਲੇ ਮੁਤਾਬਕ, ਅਗਸਤ 2024 ਵਿੱਚ ਅੰਤਰਿਮ ਸਰਕਰ ਦੇ ਆਉਣ ਤੋਂ ਬਾਅਦ ਵੀ ਘੱਟ ਗਿਣਤੀਆਂ ਖਿਲਾਫ 2900 ਤੋਂ ਜ਼ਿਆਦਾ ਹਿੰਸਕ ਘਟਨਾਵਾਂ ਵਾਪਰੀਆਂ ਹਨ। ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਮੁਤਾਬਕ, ਜੂਨ ਤੋਂ ਦਸੰਬਰ 2025 ਵਿਚਕਾਰ ਹਿੰਦੂਆਂ ਖਿਲਾਫ 71 ਈਸ਼-ਨਿੰਦਾ ਨਾਲ ਜੁੜ ਮਾਮਲੇ ਦਰਜ ਕੀਤੇ ਗਏ ਹਨ। ਮਯਮ ਸਿੰਘ ਵਰਗੇ ਜ਼ਿਲ੍ਹਿਆਂ ਵਿੱਚ ਹਿੰਦੂ ਆਬਾਦੀ ਕਦੇ 78 ਫੀਸਦ ਸੀ, ਹੁਣ ਇਹ ਘਟ ਕੇ ਸਿਰਫ 9 ਫੀਸਦ ਰਹਿ ਗਈ ਹੈ।
ਇਸ ਸਾਲ ਹਿੰਸਾ ਨਾਲ 184 ਲੋਕਾਂ ਦੀ ਮੌਤ
ਬੰਗਲਾਦੇਸ਼ ਵਿੱਚ ਹਿੰਸਾ ਅਤੇ ਅੱਗਜ਼ਨੀ ਦੀਆਂ ਘਟਨਾਵਾਂ ਨੇ ਲੋਕਾਂ ਨੂੰ ਡਰਾ ਦਿੱਤਾ ਹੈ। 12 ਦਸੰਬਰ ਨੂੰ ਢਾਕਾ ਵਿੱਚ ਇਨਕਲਾਬ ਮੰਚ ਤੋਂ ਨੇਤਾ ਸ਼ਰੀਫ ਉਸਮਾਨ ਹਾਦੀ ਨੂੰ ਗੋਲੀ ਮਾਰ ਦਿੱਤੀ ਗਈ ਸੀ। ਜਿਸ ਦੀ ਸਿੰਗਾਪੁਰ ਵਿੱਚ ਇਲਾਜ਼ ਦੌਰਾਨ ਮੌਤ ਹੋ ਗਈ ਸੀ। ਹਾਦੀ ‘ਤੇ ਹਮਲੇ ਦੀ ਸ਼ਾਮ ਨੂੰ ਗੁੱਸੇ ਵਿੱਚ ਆਈ ਭੀੜ ਨੇ ਪ੍ਰਮੁੱਖ ਅਖਬਾਰਾਂ ‘ਡੇਲੀ ਸਟਾਰ’ ਅਤੇ ਪ੍ਰਥਮ ਆਲੋ ਦੇ ਦਫਰਤਾਂ ਨੂੰ ਅੱਗ ਲੱਗਾ ਦਿੱਤੀ।
ਇਹ ਵੀ ਪੜ੍ਹੋ
ਮੁਹੰਮਦ ਯੂਨਸ ਦੇ ਦਫ਼ਤਰ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ। ਕਿ ਅਫਵਾਹਾਂ ਜਾ ਇਲਜ਼ਾਮਾਂ ਦੇ ਅਧਾਰ ‘ਤੇ ਹਿੰਸਾ ਗਲਤ ਹੈ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉੱਥੇ ਹੀ, ਮਨੁੱਖੀ ਅਧਿਕਾਰ ਸੰਗਠਨ ਆਈਨ ਓ ਸਲਿਸ਼ ਕੇਂਦਰ ਦੇ ਅੰਕੜਿਆਂ ਅਨੁਸਾਰ, 2025 ਵਿੱਚ ਬੰਗਲਾਦੇਸ਼ ਵਿੱਚ ਹੁਣ ਤੱਕ ਹਿੰਸਾ ਵਿੱਚ 184 ਲੋਕਾਂ ਦੀ ਜਾਨ ਗਈ ਹੈ।


