ਕੈਨੇਡੀਅਨ ਪੁਲਿਸ ਨੇ ਹਿਰਾਸਤ ਚ ਲਿਆ ਗੈਂਗਸਟਰ ਅਰਸ਼ ਡੱਲਾ, ਕਈ ਮਾਮਲਿਆਂ ਵਿੱਚ ਭਾਰਤੀ ਏਜੰਸੀਆਂ ਨੂੰ ਲੋੜੀਂਦਾ ਹੈ ਡੱਲਾ-ਸੂਤਰ
Arsh dalla Canada: ਸੂਤਰਾਂ ਅਨੁਸਾਰ ਕੈਨੇਡਾ ਵਿੱਚ ਗੈਂਗਸਟਰ ਅਰਸ਼ ਡੱਲਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਅਨੁਸਾਰ 27-28 ਅਕਤੂਬਰ ਨੂੰ ਇੱਕ ਸ਼ੂਟ ਆਉਟ ਹੋਇਆ ਸੀ। ਜਿਸ ਵਿੱਚ ਡੱਲਾ ਨੂੰ ਕਾਬੂ ਕੀਤਾ ਗਿਆ ਹੈ। ਡੱਲਾ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਆਪਣੀ ਪਤਨੀ ਨਾਲ ਕੈਨੇਡਾ ਚ ਰਹਿ ਰਿਹਾ ਸੀ।
ਖਾਲਿਸਤਾਨੀ ਅੱਤਵਾਦੀ ਅਰਸ਼ ਡੱਲਾ
ਗੈਂਗਸਟਰ ਅਰਸ਼ ਡੱਲਾ ਨੂੰ ਕੈਨੇਡੀਅਨ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸੂਤਰਾਂ ਮੁਤਾਬਕ 27-28 ਅਕਤੂਬਰ ਨੂੰ ਹੋਏ ਇੱਕ ਸ਼ੂਟ ਆਉਟ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਕੈਨੇਡੀਅਨ ਪੁਲਿਸ ਜਾਂ ਸਰਕਾਰ ਵੱਲੋਂ ਅਰਸ਼ ਡਾਲਾ ਨੂੰ ਗ੍ਰਿਫਤਾਰ ਕੀਤੇ ਜਾਣ ਜਾਂ ਹਿਰਾਸਤ ਵਿੱਚ ਲਏ ਜਾਣ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਕੈਨੇਡੀਅਨ ਏਜੰਸੀਆਂ ਦੇ ਅਨੁਸਾਰ ਹਾਲਟਨ ਰੀਜਨਲ ਪੁਲਿਸ ਸਰਵਿਸ (ਐਚਆਰਪੀਐਸ) ਪਿਛਲੇ ਸੋਮਵਾਰ ਸਵੇਰੇ ਮਿਲਟਨ ਵਿੱਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕੈਨੇਡੀਅਨ ਪੁਲਿਸ ਏਜੰਸੀਆਂ ਨੇ ਇਸ ਘਟਨਾ ‘ਚ ਜ਼ਖਮੀ ਹੋਏ ਲੋਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਸਾਹਮਣੇ ਆਈ ਹੈ, ਜਿਸ ਕਾਰਨ ਇਹ ਸ਼ੰਕਾ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਕਿ ਸ਼ਾਇਦ ਕੈਨੇਡੀਅਨ ਪੁਲਿਸ ਅਰਸ਼ ਡਾਲਾ ਕੋਈ ਜਾਣਕਾਰੀ ਸਾਂਝੀ ਨਾ ਕਰਨਾ ਚਾਹੁੰਦੀ ਹੋਵੇ।
ਮੋਗਾ ਦਾ ਰਹਿਣ ਵਾਲਾ ਹੈ ਅਰਸ਼
ਗੈਂਗਸਟਰ ਅਰਸ਼ ਡੱਲਾ ਦਾ ਸਬੰਧ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਹੈ। ਸੂਤਰਾਂ ਅਨੁਸਾਰ ਉਹ ਆਪਣੀ ਪਤਨੀ ਨਾਲ ਕੈਨੇਡਾ ਵਿੱਚ ਰਹਿ ਰਿਹਾ ਸੀ। ਜਨਵਰੀ 2023 ਵਿੱਚ ਗ੍ਰਹਿ ਮੰਤਰਾਲੇ ਨੇ ਅਰਸ਼ਦੀਪ ਡਾਲਾ ਨੂੰ ਅੱਤਵਾਦੀ ਦੇ ਰੂਪ ਵਿੱਚ ਸੂਚੀਬੱਧ ਕੀਤਾ ਸੀ। ਜਿਸ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਉਸ ਦੀ ਭਾਲ ਕਰ ਰਹੀਆਂ ਹਨ।