ਕੈਨੇਡੀਅਨ ਪੁਲਿਸ ਨੇ ਹਿਰਾਸਤ ਚ ਲਿਆ ਗੈਂਗਸਟਰ ਅਰਸ਼ ਡੱਲਾ, ਕਈ ਮਾਮਲਿਆਂ ਵਿੱਚ ਭਾਰਤੀ ਏਜੰਸੀਆਂ ਨੂੰ ਲੋੜੀਂਦਾ ਹੈ ਡੱਲਾ-ਸੂਤਰ
Arsh dalla Canada: ਸੂਤਰਾਂ ਅਨੁਸਾਰ ਕੈਨੇਡਾ ਵਿੱਚ ਗੈਂਗਸਟਰ ਅਰਸ਼ ਡੱਲਾ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਜਾਣਕਾਰੀ ਅਨੁਸਾਰ 27-28 ਅਕਤੂਬਰ ਨੂੰ ਇੱਕ ਸ਼ੂਟ ਆਉਟ ਹੋਇਆ ਸੀ। ਜਿਸ ਵਿੱਚ ਡੱਲਾ ਨੂੰ ਕਾਬੂ ਕੀਤਾ ਗਿਆ ਹੈ। ਡੱਲਾ ਪੰਜਾਬ ਦੇ ਮੋਗਾ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਆਪਣੀ ਪਤਨੀ ਨਾਲ ਕੈਨੇਡਾ ਚ ਰਹਿ ਰਿਹਾ ਸੀ।
ਗੈਂਗਸਟਰ ਅਰਸ਼ ਡੱਲਾ ਨੂੰ ਕੈਨੇਡੀਅਨ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ ਹੈ। ਸੂਤਰਾਂ ਮੁਤਾਬਕ 27-28 ਅਕਤੂਬਰ ਨੂੰ ਹੋਏ ਇੱਕ ਸ਼ੂਟ ਆਉਟ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ ਕੈਨੇਡੀਅਨ ਪੁਲਿਸ ਜਾਂ ਸਰਕਾਰ ਵੱਲੋਂ ਅਰਸ਼ ਡਾਲਾ ਨੂੰ ਗ੍ਰਿਫਤਾਰ ਕੀਤੇ ਜਾਣ ਜਾਂ ਹਿਰਾਸਤ ਵਿੱਚ ਲਏ ਜਾਣ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।
ਕੈਨੇਡੀਅਨ ਏਜੰਸੀਆਂ ਦੇ ਅਨੁਸਾਰ ਹਾਲਟਨ ਰੀਜਨਲ ਪੁਲਿਸ ਸਰਵਿਸ (ਐਚਆਰਪੀਐਸ) ਪਿਛਲੇ ਸੋਮਵਾਰ ਸਵੇਰੇ ਮਿਲਟਨ ਵਿੱਚ ਹੋਈ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ। ਫਿਲਹਾਲ ਕੈਨੇਡੀਅਨ ਪੁਲਿਸ ਏਜੰਸੀਆਂ ਨੇ ਇਸ ਘਟਨਾ ‘ਚ ਜ਼ਖਮੀ ਹੋਏ ਲੋਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੀ ਪਛਾਣ ਬਾਰੇ ਕੋਈ ਜਾਣਕਾਰੀ ਸਾਹਮਣੇ ਆਈ ਹੈ, ਜਿਸ ਕਾਰਨ ਇਹ ਸ਼ੰਕਾ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਕਿ ਸ਼ਾਇਦ ਕੈਨੇਡੀਅਨ ਪੁਲਿਸ ਅਰਸ਼ ਡਾਲਾ ਕੋਈ ਜਾਣਕਾਰੀ ਸਾਂਝੀ ਨਾ ਕਰਨਾ ਚਾਹੁੰਦੀ ਹੋਵੇ।
ਮੋਗਾ ਦਾ ਰਹਿਣ ਵਾਲਾ ਹੈ ਅਰਸ਼
ਗੈਂਗਸਟਰ ਅਰਸ਼ ਡੱਲਾ ਦਾ ਸਬੰਧ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਹੈ। ਸੂਤਰਾਂ ਅਨੁਸਾਰ ਉਹ ਆਪਣੀ ਪਤਨੀ ਨਾਲ ਕੈਨੇਡਾ ਵਿੱਚ ਰਹਿ ਰਿਹਾ ਸੀ। ਜਨਵਰੀ 2023 ਵਿੱਚ ਗ੍ਰਹਿ ਮੰਤਰਾਲੇ ਨੇ ਅਰਸ਼ਦੀਪ ਡਾਲਾ ਨੂੰ ਅੱਤਵਾਦੀ ਦੇ ਰੂਪ ਵਿੱਚ ਸੂਚੀਬੱਧ ਕੀਤਾ ਸੀ। ਜਿਸ ਤੋਂ ਬਾਅਦ ਭਾਰਤੀ ਸੁਰੱਖਿਆ ਏਜੰਸੀਆਂ ਉਸ ਦੀ ਭਾਲ ਕਰ ਰਹੀਆਂ ਹਨ।
ਖਾਲਿਸਤਾਨੀਆਂ ਨਾਲ ਸਬੰਧ
ਅਰਸ਼ ਡੱਲਾ ਦੇ ਖਾਲਿਸਤਾਨੀ ਸਮਰਥਕਾਂ ਨਾਲ ਸਬੰਧ ਦੱਸੇ ਜਾਂਦੇ ਹਨ। ਜਾਣਕਾਰੀ ਅਨੁਸਾਰ ਅਰਸ਼ ਡੱਲਾ ਕੈਨੇਡਾ ਵਿਖੇ ਗੋਲੀਆਂ ਮਾਰਕੇ ਕਤਲ ਕੀਤੇ ਗਏ ਹਰਦੀਪ ਸਿੰਘ ਨਿੱਝਰ ਦੇ ਇਸ਼ਾਰਿਆਂ ਤੇ ਕੰਮ ਕਰਿਆ ਕਰਦਾ ਸੀ। ਡੱਲਾ ਖਾਲਿਸਤਾਨੀ ਲਿਬਰੇਸ਼ਨ ਫੋਰਸ (KTF) ਲਈ ਵੀ ਕੰਮ ਕਰਦਾ ਸੀ। ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਕਾਰਨ ਭਾਰਤੀ ਖੁਫ਼ੀਆ ਏਜੰਸੀਆਂ ਉਸ ਦੀ ਭਾਲ ਕਰ ਰਹੀਆਂ ਸਨ।
ਕੌਮੀ ਜਾਂਚ ਏਜੰਸੀ (NIA) ਨੇ ਡੱਲਾ ਖਿਲਾਫ਼ ਨੋਟਿਸ ਕੱਢਿਆ ਸੀ। ਅਰਸ਼ ਡੱਲਾ ਦਾ ਨਾਮ ਪੰਜਾਬ ਵਿੱਚ ਹੋਈ ਟਾਰਗੇਟਿੰਗ ਕਿਲਿੰਗ ਦੀਆਂ ਘਟਨਾਵਾਂ ਚ ਵੀ ਆਇਆ ਸੀ।
ਇਹ ਵੀ ਪੜ੍ਹੋ
ਪੰਜਾਬ ਪੁਲਿਸ ਨੇ ਫੜ੍ਹੇ ਸਨ ਡੱਲਾ ਦੇ ਗੁਰਗੇ
ਪਿਛਲੇ ਦਿਨੀਂ ਪੰਜਾਬ ਪੁਲਿਸ ਨੇ ਡੱਲਾ ਦੀ ਗੈਂਗ ਨਾਲ ਸਬੰਧ ਰੱਖਣ ਵਾਲੇ ਮੁਲਜ਼ਮਾਂ ਨੂੰ ਕਾਬੂ ਕੀਤਾ ਸੀ। ਉਹਨਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰਾਂ ਦੀ ਵੀ ਬਰਾਮਦਗੀ ਵੀ ਹੋਈ ਸੀ। ਇਸ ਦੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਪਣੇ ਸ਼ੋਸਲ ਮੀਡੀਆ ਹੈਂਡਲ ਤੇ ਸਾਂਝੀ ਕੀਤੀ ਸੀ।