ਅਮਰੀਕਾ ਦੀ ਦੋਹਰੀ ਨੀਤੀ? ਪਹਿਲਾਂ TRF ‘ਤੇ ਪਾਬੰਦੀ, ਹੁਣ ਪਾਕਿਸਤਾਨ ਨੂੰ ਦੱਸਿਆ ਅੱਤਵਾਦੀਆਂ ਨਾਲ ਲੜਨ ਵਾਲਾ

Updated On: 

26 Jul 2025 08:40 AM IST

US- Pakistan Relation: ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨਾਲ ਮੁਲਾਕਾਤ ਕੀਤੀ। ਰੂਬੀਓ ਨੇ ਅੱਤਵਾਦ ਨਾਲ ਲੜਨ ਤੇ ਖੇਤਰੀ ਸਥਿਰਤਾ ਬਣਾਈ ਰੱਖਣ 'ਚ ਪਾਕਿਸਤਾਨ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਹਾਲਾਂਕਿ, ਕੁਝ ਦਿਨ ਪਹਿਲਾਂ ਹੀ ਅਮਰੀਕਾ ਨੇ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਦੇ ਸੰਗਠਨ ਟੀਆਰਐਫ ਨੂੰ ਅੱਤਵਾਦੀ ਸੰਗਠਨ ਐਲਾਨਿਆ ਸੀ।

ਅਮਰੀਕਾ ਦੀ ਦੋਹਰੀ ਨੀਤੀ? ਪਹਿਲਾਂ TRF ਤੇ ਪਾਬੰਦੀ, ਹੁਣ ਪਾਕਿਸਤਾਨ ਨੂੰ ਦੱਸਿਆ ਅੱਤਵਾਦੀਆਂ ਨਾਲ ਲੜਨ ਵਾਲਾ

ਇਸ਼ਾਕ ਡਾਰ ਅਤੇ ਮਾਰਕੋ ਰੂਬੀਓ

Follow Us On

ਪਾਕਿਸਤਾਨ ਦਾ ਅਸਲ ਚਿਹਰਾ ਕਿਸੇ ਤੋਂ ਲੁਕਿਆ ਨਹੀਂ ਹੈ। ਪੂਰੀ ਦੁਨੀਆ ਜਾਣਦੀ ਹੈ ਕਿ ਕਿਵੇਂ ਪਾਕਿਸਤਾਨ ਨਾ ਸਿਰਫ਼ ਆਪਣੇ ਦੇਸ਼ ‘ਚ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ ਬਲਕਿ ਉਨ੍ਹਾਂ ਨੂੰ ਵਧਾਉਣ ‘ਚ ਵੀ ਮਦਦ ਕਰਦਾ ਹੈ। ਕਈ ਵਾਰ ਪਾਕਿਸਤਾਨ ਦੀ ਅਸਲੀਅਤ ਵੀ ਦੁਨੀਆ ਦੇ ਸਾਹਮਣੇ ਆ ਚੁੱਕੀ ਹੈ। ਹਾਲਾਂਕਿ, ਪਾਕਿਸਤਾਨ ਤੇ ਅੱਤਵਾਦ ਵਿਰੁੱਧ ਅਮਰੀਕਾ ਦਾ ਅਸਲ ਮਕਸਦ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਇਹ ਇਸ ਲਈ ਹੈ ਕਿਉਂਕਿ ਇੱਕ ਪਾਸੇ, ਅਮਰੀਕਾ ਨੇ ਅੱਤਵਾਦ ਨੂੰ ਰੋਕਣ ਲਈ ਟੀਆਰਐਫ ‘ਤੇ ਪਾਬੰਦੀ ਲਗਾਈ ਹੈ, ਜਦੋਂ ਕਿ ਦੂਜੇ ਪਾਸੇ, ਉਹ ਅੱਤਵਾਦ ਨਾਲ ਲੜਨ ਲਈ ਪਾਕਿਸਤਾਨ ਦੀ ਝੂਠੀ ਪ੍ਰਸ਼ੰਸਾ ਕਰਦਾ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਤੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸ਼ੁੱਕਰਵਾਰ ਨੂੰ ਮੁਲਾਕਾਤ ਕੀਤੀ। ਇਸ ਦੌਰਾਨ, ਰੂਬੀਓ ਨੇ ਅੱਤਵਾਦ ਨਾਲ ਲੜਨ ਲਈ ਪਾਕਿਸਤਾਨ ਦੀ ਪ੍ਰਸ਼ੰਸਾ ਕੀਤੀ ਤੇ ਉਸਦੀ ਪਿੱਠ ਥਪਥਪਾਈ ਕੀਤੀ। ਇਸ ਮੁਲਾਕਾਤ ਦੌਰਾਨ, ਦੋਵਾਂ ਦੇਸ਼ਾਂ ਵਿਚਕਾਰ ਕਈ ਹੋਰ ਮੁੱਦਿਆਂ ‘ਤੇ ਵੀ ਚਰਚਾ ਹੋਈ।

ਅਮਰੀਕੀ ਵਿਦੇਸ਼ ਮੰਤਰੀ ਦਾ ਅੱਤਵਾਦ ਤੇ ਪਾਕਿਸਤਾਨ ‘ਤੇ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੁਝ ਦਿਨ ਪਹਿਲਾਂ ਹੀ ਅਮਰੀਕਾ ਨੇ ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ ਸੰਗਠਨ TRF ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ। ਇਸ ਸੰਗਠਨ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ, ਜਿਸ ‘ਚ 26 ਲੋਕ ਮਾਰੇ ਗਏ ਸਨ।

ਸੀਜ਼ਫਾਇਰ ਦਾ ਸਿਹਰਾ ਲੈ ਰਿਹਾ ਅਮਰੀਕਾ

ਪਿਛਲੇ ਕੁਝ ਮਹੀਨਿਆਂ ‘ਚ ਭਾਰਤ ਤੇ ਪਾਕਿਸਤਾਨ ਵਿਚਕਾਰ ਟਕਰਾਅ ਹੋਇਆ ਸੀ। ਭਾਰਤ ਨੇ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ ਤੇ ਪਾਕਿਸਤਾਨ ‘ਚ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਲਗਭਗ 4 ਦਿਨਾਂ ਤੱਕ ਜਾਰੀ ਰਿਹਾ। 10 ਮਈ ਨੂੰ ਜੰਗਬੰਦੀ ਦਾ ਐਲਾਨ ਕੀਤਾ ਗਿਆ ਸੀ। ਅਮਰੀਕਾ ਨੇ ਇਸ ਜੰਗਬੰਦੀ ਦਾ ਸਿਹਰਾ ਕਈ ਵਾਰ ਲੈਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਕਿ ਭਾਰਤ ਨੇ ਇਸ ਦਾਅਵੇ ਨੂੰ ਨਕਾਰਿਆ ਹੈ।

ਜਿੱਥੇ ਇੱਕ ਪਾਸੇ ਅਮਰੀਕਾ ਅੱਤਵਾਦ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਰਦਾ ਹੈ, ਉੱਥੇ ਹੀ ਉਹ ਅੱਤਵਾਦ ਦੇ ਮਾਲਕਾਂ ਨੂੰ ਗਲੇ ਲਗਾਉਂਦਾ ਹੈ। ਅਜਿਹੀ ਸਥਿਤੀ ‘ਚ, ਅਮਰੀਕਾ ਦਾ ਦੋਹਰਾ ਕਿਰਦਾਰ ਸਮਝ ਤੋਂ ਪਰੇ ਹੈ।

ਅਮਰੀਕਾ ਪਹੁੰਚੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸ਼ਾਕ ਡਾਰ ਨੇ ਕਿਹਾ ਕਿ ਉਹ ਸੀਜ਼ਫਆਇਰ ਕਰਵਾਉਣ ਤੇ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਘਟਾਉਣ ‘ਚ ਅਮਰੀਕਾ ਦੀ ਭੂਮਿਕਾ ਲਈ ਧੰਨਵਾਦੀ ਹਨ।

ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ – ਭਾਰਤ

ਭਾਰਤ ਲੰਬੇ ਸਮੇਂ ਤੋਂ ਕਹਿ ਰਿਹਾ ਹੈ ਕਿ ਪਾਕਿਸਤਾਨੀ ਸਰਕਾਰ ਤੇ ਫੌਜ ਸਰਹੱਦ ਪਾਰ ਅੱਤਵਾਦ ‘ਚ ਸ਼ਾਮਲ ਹਨ। ਪਾਕਿਸਤਾਨ ਅੱਤਵਾਦੀ ਸੰਗਠਨਾਂ ਨੂੰ ਪੈਸੇ ਦੇ ਨਾਲ-ਨਾਲ ਹੋਰ ਸਰੋਤ ਵੀ ਪ੍ਰਦਾਨ ਕਰਦਾ ਹੈ। ਭਾਰਤ ਨੇ ਦੁਨੀਆ ਸਾਹਮਣੇ ਪਾਕਿਸਤਾਨ ਦੇ ਅੱਤਵਾਦ ‘ਚ ਸ਼ਾਮਲ ਹੋਣ ਦੇ ਸਬੂਤ ਵੀ ਪੇਸ਼ ਕੀਤੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਖੁਦ ਕਿਹਾ ਸੀ ਕਿ ਭਾਰਤ ਟੂਰਿਜ਼ਮ ‘ਚ ਵਿਸ਼ਵਾਸ ਰੱਖਦਾ ਹੈ ਜਦੋਂ ਕਿ ਪਾਕਿਸਤਾਨ ਅੱਤਵਾਦ ਨੂੰ ਹੀ ਟੂਰਿਜ਼ਮ ਮੰਨਦਾ ਹੈ। ਜੋ ਕਿ ਪੂਰੀ ਦੁਨੀਆ ਲਈ ਖਤਰਨਾਕ ਹੈ।