Kap’s Cafe ਹਮਲੇ ਤੋਂ BKI ਦਾ ਕਿਨਾਰਾ, ਕਿਹਾ- ਸਾਡੇ ਨਾਮ ‘ਤੇ ਧਮਕੀ ਤੇ ਵਸੂਲੀ ਸਿੱਖ ਸਿਧਾਂਤਾ ਖਿਲਾਫ਼

Updated On: 

26 Jul 2025 09:28 AM IST

ਇਹ ਸਫ਼ਾਈ ਉਸ ਘਟਨਾ ਤੋਂ ਬਾਅਦ ਆਈ ਹੈ, ਜਦੋਂ ਕਈ ਮੀਡਿਆ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਹਰਜੀਤ ਸਿੰਘ ਲਾਡੀ ਜੋ ਬੱਬਰ ਖਾਲਸਾ ਇੰਟਰਨੈਸ਼ਲ ਨਾਲ ਜੁੜਿਆ ਹੈ, ਨੇ ਕਪਿਲ ਸ਼ਰਮਾ ਦੇ ਕੈਫੇ 'ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

Kaps Cafe ਹਮਲੇ ਤੋਂ BKI ਦਾ ਕਿਨਾਰਾ, ਕਿਹਾ- ਸਾਡੇ ਨਾਮ ਤੇ ਧਮਕੀ ਤੇ ਵਸੂਲੀ ਸਿੱਖ ਸਿਧਾਂਤਾ ਖਿਲਾਫ਼

ਕਪਿਲ ਦੇ ਘਰ ਦੀ ਵਧਾਈ ਗਈ ਸੁਰੱਖਿਆ

Follow Us On

ਕੈਨੇਡਾ ਦੇ ਸਰੀ ਸ਼ਹਿਰ ‘ਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਹੋਈ ਫਾਈਰਿੰਗ ਮਾਮਲੇ ‘ਚ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦਾ ਨਾਮ ਸਾਹਮਣੇ ਆਉਣ ਤੋਂ ਬਾਅਦ, ਹੁਣ ਇਸ ਸੰਗਠਨ ਨੇ ਇੱਕ ਬਿਆਨ ਜਾਰੀ ਕੀਤਾ ਹੈ। ਸੰਗਠਨ ਨੇ ਸਾਫ਼ ਕੀਤਾ ਹੈ ਕਿ ਉਸ ਦਾ ਵਸੂਲੀ, ਧਮਕੀਆਂ ਤੇ ਹਿੰਸਾ ਵਰਗੀਆਂ ਕੋਈ ਵੀ ਘਟਨਾਵਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।

ਇਹ ਸਫ਼ਾਈ ਉਸ ਘਟਨਾ ਤੋਂ ਬਾਅਦ ਆਈ ਹੈ, ਜਦੋਂ ਕਈ ਮੀਡਿਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਹਰਜੀਤ ਸਿੰਘ ਲਾਡੀ ਜੋ ਬੱਬਰ ਖਾਲਸਾ ਇੰਟਰਨੈਸ਼ਲ ਨਾਲ ਜੁੜਿਆ ਹੈ, ਨੇ ਕਪਿਲ ਸ਼ਰਮਾ ਦੇ ਕੈਫੇ ‘ਤੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ।

ਦੱਸ ਦੇਈਏ ਕਿ 9 ਜੁਲਾਈ ਦੀ ਰਾਤ ਸਮੇਂ ਕਪਿਲ ਸ਼ਰਮਾ ਦੇ ਕੈਪਸ ਕੈਫੇ ‘ਤੇ ਹਮਲਾ ਹੋਇਆ ਸੀ। ਇਸ ਹਮਲੇ ਦੌਰਾਨ ਕਈ ਰਾਊਂਡ ਫਾਈਰਿੰਗ ਕੀਤੀ ਗਈ ਸੀ। ਇਸ ਕੈਫੇ ਦਾ ਉਦਘਾਟਨ ਕਪਿਲ ਸ਼ਰਮਾ ਨੇ ਕੁੱਝ ਦਿਨ ਪਹਿਲਾਂ ਹੀ ਕੀਤਾ ਸੀ।

ਹਮਲਾਵਰ ਨੇ ਬਣਾਈ ਸੀ ਗੋਲੀਬਾਰੀ ਦੀ ਵੀਡੀਓ

ਦੱਸਿਆ ਜਾ ਰਿਹਾ ਹੈ ਕਿ ਕਪਿਲ ਸ਼ਰਮਾ ਨੇ ਇਹ ਕੈਫੇ ਕਿਰਾਏ ‘ਤੇ ਲਿਆ ਹੈ। ਇਹ ਗੋਲੀਬਾਰੀ ਸਿਰਫ਼ ਕੈਫੇ ‘ਤੇ ਹੀ ਨਹੀਂ, ਸਗੋਂ ਨੇੜਲੀਆਂ 2-3 ਇਮਾਰਤਾਂ ‘ਤੇ ਵੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੈਫੇ ਦੇ ਮਾਲਿਕ ਨੂੰ ਮੈਸੇਜ ਦੇਣ ਲਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਗੋਲੀਬਾਰੀ ਨਾਲ ਕੈਫੇ ਤੇ ਟਾਰਗੇਟੇਡ ਇਮਾਰਤਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਸੀ।

ਹਮਲਾਵਰ ਨੇ ਗੋਲੀਬਾਰੀ ਦੀ ਵੀਡੀਓ ਵੀ ਬਣਾਈ, ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ‘ਚ ਕੈਫੇ ਦੇ ਬਾਹਰ ਕਾਰ ‘ਚ ਬੈਠਾ ਇੱਕ ਵਿਅਕਤੀ ਕਾਰ ਦੇ ਅੰਦਰੋਂ ਲਗਾਤਾਰ ਗੋਲੀਬਾਰੀ ਕਰਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਸ ਘਟਨਾ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖ਼ਬਰ ਨਹੀਂ ਹੈ।