England ‘ਚ ਦਾਖਿਲ ਹੋਣ ਲਈ ਪਰਵਾਸੀਆਂ ਨੂੰ ਟਿਕਟਾਕ ਰਾਹੀਂ ਦਿੱਤਾ ਜਾਂਦਾ ਹੈ ਝਾਂਸਾ

Updated On: 

09 Mar 2023 15:45 PM

English Channel ਲੰਘ ਕੇ ਫ੍ਰਾਂਸ ਤੋਂ ਇੰਗਲੈਂਡ ਪੁੱਜਣ ਸਬੰਧੀ ਕ੍ਰਾਸਿੰਗ ਕੰਟਰਾਵਰਸੀ ਦੀ ਸਮੱਸਿਆ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੇ ਮਕਸਦ ਨਾਲ ਫ੍ਰਾਂਸ ਸਰਕਾਰ ਖਾਸ ਯੋਜਨਾ 'ਤੇ ਕੰਮ ਕਰ ਰਹੀ ਹੈ।

England ਚ ਦਾਖਿਲ ਹੋਣ ਲਈ ਪਰਵਾਸੀਆਂ ਨੂੰ ਟਿਕਟਾਕ ਰਾਹੀਂ ਦਿੱਤਾ ਜਾਂਦਾ ਹੈ ਝਾਂਸਾ

England 'ਚ ਦਾਖਿਲ ਹੋਣ ਲਈ ਪਰਵਾਸੀਆਂ ਨੂੰ ਟਿਕਟਾਕ ਰਾਹੀਂ ਦਿੰਦੇ ਹਨ ਝਾਂਸਾ।

Follow Us On

ਲੰਡਨ: ਇੱਕ ਪਾਸੇ ਗੈਰ ਕਾਨੂੰਨੀ ਤੌਰ ਤੇ ‘ਇੰਗਲਿਸ਼ ਚੈਨਲ’ (English Channel) ਲੰਘ ਕੇ ਫ੍ਰਾਂਸ ਤੋਂ ਇੰਗਲੈਂਡ ਪੁੱਜਣ ਸਬੰਧੀ ਕ੍ਰਾਸਿੰਗ ਕੰਟਰਾਵਰਸੀ ਦੀ ਸਮੱਸਿਆ ਨੂੰ ਹਮੇਸ਼ਾ ਹਮੇਸ਼ਾਂ ਲਈ ਖ਼ਤਮ ਕਰਨ ਦੇ ਮਕਸਦ ਨਾਲ ਫ੍ਰਾਂਸ ਸਰਕਾਰ ਮਲਟੀ ਮਿਲੀਅਨ ਪੌਂਡ ਦਾ ਸਾਲਾਨਾ ਭੁਗਤਾਨ ਮੰਗਣ ਦੀ ਆਪਣੀ ਯੋਜਨਾ ‘ਤੇ ਕੰਮ ਕਰ ਰਹੀ ਹੈ। ਦੂਜੇ ਪਾਸੇ ਇੰਗਲਿਸ਼ ਚੈਨਲ ਲੰਘ ਕੇ ਇੰਗਲੈਂਡ ‘ਚ ਦਾਖਿਲ ਹੋਣ ਲਈ ਹਤਾਸ਼ ਪਰਵਾਸੀਆਂ ਨੂੰ ਟਿਕਟਾਕ ਰਾਹੀਂ ਸਪੀਡ ਬੋਟਾਂ ਦੀਆਂ ਭਿਆਨਕ ਸੇਵਾਵਾਂ ਦਾ ਝਾਂਸਾ ਦਿੰਦੇ ਬਦਮਾਸ਼ਾਂ ਦੀ ਅਜਿਹੀ ਕਰਤੂਤ ਦਾ ਇੱਕ ਵੀਡੀਓ ਵਾਇਰਲ ਹੋ ਗਿਆ ਹੈ, ਜਿਸ ਵਿੱਚ ਇੱਕ ਅਜਿਹੀ ਸਪੀਡ ਬੋਟ ‘ਚ ਸਵਾਰ ਗੈਰ-ਕਨੂੰਨੀ ਤੌਰਪਰਵਾਸੀ ਲੋਕਾਂ ਨੂੰ ਉੱਥੇ ਇੰਗਲਿਸ਼ ਚੈਨਲ ਦੇ ਕਿਨਾਰੇ ਪੁੱਜਦੇ ਸਾਰ ਹੀ ਸਮੁੰਦਰ ਵਿੱਚ ਛਾਲ ਮਾਰਦੇ ਵੇਖਿਆ ਜਾ ਸਕਦਾ ਹੈ।

ਗੈਰ-ਕਾਨੂੰਨੀ ਕ੍ਰਾਸਿੰਗ ‘ਤੇ ਪਾਬੰਦੀ ਲਗਾਉਣ ਦੀ ਤਿਆਰੀ

ਕਿਸੇ ਵੀ ਤਰੀਕੇ ਨਾਲ ਇੰਗਲੈਂਡ ਜਾ ਵੜਨ ਦੀ ਰਵਾਇਤ ‘ਤੇ ਕਾਬੂ ਪਾਉਣ ਅਤੇ ਇਸ ‘ਇੱਲੀਗਲ ਮਾਈਗ੍ਰੇਸ਼ਨ’ ‘ਤੇ ਰੋਕ ਲਗਾਉਣ ਦੇ ਮੰਤਵ ਨਾਲ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ (Rishi Sunak) ਕੱਲ੍ਹ ਸ਼ੁਕਰਵਾਰ ਫ੍ਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਗੱਲਬਾਤ ਕਰਨ ਵਾਲੇ ਹਨ, ਅਤੇ ਉਹ ਕਲੈਸ ਅਤੇ ਡਣਕ੍ਰਿਕ ਨਾਂ ਵਾਲੇ ਕ੍ਰਾਸਿੰਗ ਪੁਆਇੰਟਾਂ ਦੇ ਨੇੜੇ ਬੀਚਾਂ ‘ਤੇ ਹੋਣ ਵਾਲੀ ਗੈਰ-ਕਨੂੰਨੀ ਕ੍ਰਾਸਿੰਗ ‘ਤੇ ਪਾਬੰਦੀ ਲਗਾਉਣ ਦੀ ਮਨਸ਼ਾ ਨਾਲ ਬੇਹੱਦ ਸਖ਼ਤ ਕਦਮ ਚੁੱਕੇ ਜਾਣ ਦੀ ਮੰਗ ਫ੍ਰਾਂਸ ਦੇ ਰਾਸ਼ਟਰਪਤੀ ਦੇ ਸਾਹਮਣੇ ਰੱਖਣਗੇ। ਇਸੇ ਹਫਤੇ ਰਿਸ਼ੀ ਸੁਨਕ ‘ਇੱਲੀਗਲ ਮਾਈਗ੍ਰੇਸ਼ਨ ਬਿੱਲ’ ਇੰਗਲੈਂਡ ਦੀ ਸੰਸਦ ਵਿੱਚ ਪੇਸ਼ ਕਰਨ ਵਾਲੇ ਹਨ, ਜਿਸ ਦਾ ਮਕਸਦ ਗੈਰ ਕਨੂੰਨੀ ਤੌਰ ‘ਤੇ ਯੂਕੇ ਵਿੱਚ ਦਾਖਲ ਹੋ ਕੇ ਸ਼ਰਨ ਲੈਣ ਦਾ ਇਰਾਦਾ ਰੱਖਣ ਵਾਲੇ ਪਰਵਾਸੀਆਂ ‘ਤੇ ਪਬੰਦੀ ਲਗਾਉਣ ਦਾ ਹੈ। ਸਪੀਡ ਬੋਟ ਸਰਵਿਸ ਦਾ ਟਿਕਟਾਕ ‘ਤੇ ਬਣਾਇਆ ਇੱਕ ਵਿਗਿਆਪਨ ਸੋਸ਼ਲ ਮੀਡੀਆ ਸਾਈਟ ਉੱਤੇ ਅਲਬੇਨੀਆ ਦੇ ਯੂਜ਼ਰਾਂ ਦੇ ਵਿੱਚਕਾਰ ਦੱਬ ਕੇ ਸਰਕੁਲੇਟ ਕੀਤਾ ਜਾ ਰਿਹਾ ਹੈ।

ਪਿਛਲੇ ਸਾਲ ਸ਼ਰਨਾਰਥੀ ਲੋਕਾਂ ਦੀ ਕੁੱਲ ਗਿਣਤੀ 45,455 ਸੀ

ਦੱਸ ਦਈਏ ਕਿ ਪਿਛਲੇ ਸਾਲ ਇਸ ਇੰਗਲਿਸ਼ ਚੈਨਲ ਨੂੰ ਛੋਟੀ-ਛੋਟੀ ਸਪੀਡ ਬੋਟਾਂ ‘ਚ ਸਵਾਰ ਹੋ ਕੇ ਗੈਰ ਕਾਨੂੰਨੀ ਤੌਰ ‘ਤੇ ਲੰਘਣ ਮਗਰੋਂ ਇੰਗਲੈਂਡ ਵਿੱਚ ਸ਼ਰਨ ਲੈਣ ਵਾਲੇ ਸ਼ਰਨਾਰਥੀ ਲੋਕਾਂ ਦੀ ਕੁੱਲ ਗਿਣਤੀ 45,455 ਰਹੀ ਸੀ। ਇਹਨਾਂ ਲੋਕਾਂ ਵਿੱਚੋਂ ਕਰੀਬ ਅੱਧੇ ਸ਼ਰਨਾਰਥੀ ਤਾਂ ਅਲਬੇਨੀਆ ਅਤੇ ਅਫਗਾਨਿਸਤਾਨ ਤੋਂ ਹੀ ਸੀ। ਹਾਲਾਂਕਿ, ਬਾਰਡਰ ਫੋਰਸ ਕੋਲ ਇੰਗਲਿਸ਼ ਚੈਨਲ ਰਾਹੀਂ ਗੈਰ-ਕਾਨੂੰਨੀ (Illegal) ਕ੍ਰਾਸਿੰਗ ਨੂੰ ਰੋਕਣ ਲਈ ਨਵੇਂ ਡ੍ਰੋਨ, ਸਪੀਡ ਬੋਟਾਂ, ਰਡਾਰ ਅਤੇ ਕੈਮਰਿਆਂ ਦੀ ਕੋਈ ਘਾਟ ਨਹੀਂ। ਬਾਰਡਰ ਫੋਰਸ ਇਨ੍ਹਾਂ ਉਪਕਰਨਾਂ ਦੀ ਵਰਤੋਂ ਕਰਕੇ ਗੈਰ-ਕਨੂੰਨੀ ਬੋਟਾਂ ਨੂੰ ਚਲਾਉਣ ਵਾਲੇ ਲੋਕਾਂ ਦੀ ਪਹਿਚਾਣ ਕਰ ਲੈਂਦੀ ਹੈ।

ਵੱਧ ਤੋਂ ਵੱਧ ਸਖਤ ਕਦਮ ਚੁੱਕਣ ਦੀ ਤਿਆਰੀ

ਟੋਰੀ ਤੋਂ ਬ੍ਰਿਟਿਸ਼ ਐਮਪੀ ਸਕਾਟ ਬੇਂਟਨ ਦਾ ਕਹਿਣਾ ਹੈ, ਪਰਵਾਸੀਆਂ ਨੂੰ ਗੈਰ-ਕਨੂੰਨੀ ਤੌਰ-ਤਰੀਕਿਆਂ ਨਾਲ ਇੰਗਲਿਸ਼ ਚੈਨਲ ਨੂੰ ਲੰਘਾਉਣ ਦਾ ਕੰਮ ਕਰਨ ਵਾਲੇ ਇਹ ਬਦਮਾਸ਼ ਦਰਅਸਲ ਆਹਲਾ ਅਧਿਕਾਰੀਆਂ ਦੀ ਅੱਖਾਂ ਤੋਂ ਬਚਣ ਲਈ ਹੀ ਅਜਿਹੇ ਹੱਥਕੰਡੇ ਅਪਨਾਉਂਦੇ ਹਨ। ਇਹਨਾਂ ਨੂੰ ਰੋਕਣ ਦਾ ਸਭ ਤੋਂ ਵਧੀਆ ਤਰੀਕਾ ਇਹੋ ਹੈ ਕਿ ਇਨ੍ਹਾਂ ਸਪੀਡ ਬੋਟਾਂ ਨੂੰ ਫ੍ਰਾਂਸ ਤੋਰਣ ਮਗਰੋਂ ਉੱਥੇ ਹੀ ਜਬਤ ਕਰ ਲਿੱਤਾ ਜਾਵੇ। ਮਾਈਗ੍ਰੇਸ਼ਨ ਵਾਚ ‘ਯੂਕੇ’ ਦੇ ਚੇਅਰਮੈਨ ਅਲਪ ਮੇਹਮਤ ਦਾ ਕਹਿਣਾ ਹੈ, ਮਾਨਵ ਤਸਕਰੀ ਦੇ ਗੋਰਖਧੰਦੇ ਵਿੱਚ ਲੱਗੇ ਇਹਨਾਂ ਸ਼ਾਤਿਰ ਬਦਮਾਸ਼ਾਂ ਦੀ ਕਰਤੂਤਾਂ ਕਰਕੇ ਹੀ ਯੂਕੇ ਸਰਕਾਰ ਨੂੰ ਵੱਧ ਤੋਂ ਵੱਧ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪੈਂਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version