AI ਕੰਪਨੀਆਂ ਦੀ ਸੰਯੁਕਤ ਰਾਸ਼ਟਰ ਨੂੰ ਅਪੀਲ- ਸਾਡੀ ਤਕਨਾਲੋਜੀ ਨੂੰ ਕੰਟਰੋਲ ਨਾ ਕੀਤਾ ਤਾਂ ਖ਼ਤਰੇ ‘ਚ ਪੈ ਸਕਦੀ ਹੈ ਮਨੁੱਖਤਾ

Updated On: 

24 Sep 2026 13:39 PM IST

AI Humanity Risk: AI ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ, ਪਰ ਹੁਣ ਇਸੇ ਤਕਨਾਲੋਜੀ ਦੇ ਵਧਦੇ ਖ਼ਤਰੇ ਨੂੰ ਲੈ ਕੇ ਦੁਨੀਆ ਚਿੰਤਤ ਹੈ। UN ਦੇ ਨਾਲ ਹੋਈ ਮੀਟਿੰਗ ਵਿੱਚ ਟੈਕ ਇੰਡਸਟਰੀ ਦੇ ਦਿੱਗਜਾਂ ਨੇ AI ਦੀ ਵਰਤੋਂ ਨੂੰ ਲੈ ਕੇ ਮਜ਼ਬੂਤ ਸੁਰੱਖਿਆ ਨਿਯਮ ਬਣਾਉਣ ਦੀ ਅਪੀਲ ਕੀਤੀ।

AI ਕੰਪਨੀਆਂ ਦੀ ਸੰਯੁਕਤ ਰਾਸ਼ਟਰ ਨੂੰ ਅਪੀਲ- ਸਾਡੀ ਤਕਨਾਲੋਜੀ ਨੂੰ ਕੰਟਰੋਲ ਨਾ ਕੀਤਾ ਤਾਂ ਖ਼ਤਰੇ ਚ ਪੈ ਸਕਦੀ ਹੈ ਮਨੁੱਖਤਾ

AI ਲਈ ਬਣਨਗੇ ਸਖ਼ਤ ਨਿਯਮ

AI Humanity Risk: ਆਰਟੀਫਿਸ਼ੀਅਲ ਇੰਟੈਲੀਜੈਂਸ ਯਾਨੀ AI ਦੀ ਵਰਤੋਂ ਅੱਜਕੱਲ੍ਹ ਹਰ ਕੋਈ ਕਰ ਰਿਹਾ ਹੈ, ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹੀ ਤਕਨਾਲੋਜੀ ਸਾਡੇ ਲਈ ਖ਼ਤਰਾ ਵੀ ਬਣ ਸਕਦੀ ਹੈ? AI ਅੱਜ ਪੜ੍ਹਾਈ, ਇਲਾਜ, ਕਾਰੋਬਾਰ ਅਤੇ ਰਿਸਰਚ ਤੋਂ ਲੈ ਕੇ ਜੰਗ ਤੱਕ ਵਿੱਚ ਆਪਣੀ ਜਗ੍ਹਾ ਬਣਾ ਰਹੀ ਹੈ। ਪਰ ਹੁਣ AI ਦੀ ਦੁਨੀਆ ਤੋਂ ਹੀ ਅਜਿਹੀਆਂ ਆਵਾਜ਼ਾਂ ਉੱਠ ਰਹੀਆਂ ਹਨ, ਜੋ ਸਰਕਾਰਾਂ ਅਤੇ ਦੁਨੀਆ ਦੇ ਆਗੂਆਂ ਨੂੰ ਸਾਵਧਾਨ ਕਰ ਰਹੀਆਂ ਹਨ। ਹਾਲ ਹੀ ਵਿੱਚ AI ਕੰਪਨੀਆਂ ਦੇ ਮੁਖੀਆਂ ਨੇ ਇਸ ਦੀ ਬਿਨਾਂ ਨਿਯਮਾਂ ਦੇ ਵਰਤੋਂ ਨੂੰ ਲੈ ਕੇ ਚਿੰਤਾ ਜਤਾਈ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਮੀਟਿੰਗ ਵਿੱਚ AI ਕੰਪਨੀਆਂ ਦੇ ਮੁਖੀਆਂ ਨੇ ਕਿਹਾ ਕਿ ਜੇਕਰ ਇਸ ਤਕਨਾਲੋਜੀ ਦੇ ਵਿਕਾਸ ਅਤੇ ਵਰਤੋਂ ਲਈ ਮਜ਼ਬੂਤ ਸੁਰੱਖਿਆ ਨਿਯਮ ਨਹੀਂ ਬਣਾਏ ਗਏ ਤਾਂ ਭਵਿੱਖ ਵਿੱਚ ਇਸਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਸਕਦਾ ਹੈ। ਇਸ ਮੀਟਿੰਗ ਵਿੱਚ OpenAI ਦੇ CEO ਸੈਮ ਆਲਟਮੈਨ ਅਤੇ Anthropic ਦੇ CEO ਡਾਰਿਓ ਅਮੋਡੇਈ ਸਮੇਤ ਟੈਕ ਇੰਡਸਟਰੀ ਦੇ ਆਗੂਆਂ ਨੇ AI ਨੂੰ ਲੈ ਕੇ ਚਿੰਤਾ ਜਤਾਈ। ਅਮੋਡੇਈ ਨੇ ਕਿਹਾ, ਜੇਕਰ AI ਦਾ ਸਹੀ ਢੰਗ ਨਾਲ ਮੈਨੇਜਮੈਂਟ ਨਹੀਂ ਕੀਤਾ ਗਿਆ ਤਾਂ ਮੇਰਾ ਮੰਨਣਾ ਹੈ ਕਿ ਇਹ ਪੂਰੀ ਮਨੁੱਖਤਾ ਲਈ ਖ਼ਤਰਾ ਬਣ ਸਕਦਾ ਹੈ।

ਭਵਿੱਖ ‘ਤੇ ਆਪਣਾ ਕੰਟਰੋਲ ਗੁਆ ਸਕਦੇ ਹਾਂ

ਆਲਟਮੈਨ ਨੇ ਵੀ ਚੇਤਾਵਨੀ ਦਿੱਤੀ ਕਿ ਇਨਸਾਨ AI ਦੀ ਵਜ੍ਹਾ ਨਾਲ ਭਵਿੱਖ ‘ਤੇ ਆਪਣਾ ਕੰਟਰੋਲ ਗੁਆ ਸਕਦੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਦੁਨੀਆ ਦੇ ਦੇਸ਼ਾਂ ਨੂੰ ਮਿਲ ਕੇ ਅਜਿਹੀ ਸੁਰੱਖਿਆ ਵਿਵਸਥਾ ਬਣਾਉਣੀ ਚਾਹੀਦੀ ਹੈ, ਜਿਸ ਨਾਲ AI ਲੋੜ ਤੋਂ ਵੱਧ ਸ਼ਕਤੀਸ਼ਾਲੀ ਹੋਣ ਦੇ ਬਾਵਜੂਦ ਵੀ ਇਨਸਾਨਾਂ ਦੇ ਕੰਟਰੋਲ ਵਿੱਚ ਰਹੇ। AI ਦੀ ਵਧਦੀ ਵਰਤੋਂ ਦੇ ਨਾਲ ਦੇਸ਼ਾਂ ਦੇ ਆਗੂਆਂ ਸਾਹਮਣੇ ਸਭ ਤੋਂ ਵੱਡਾ ਸਵਾਲ ਹੁਣ ਇਹ ਹੈ ਕਿ ਜ਼ਿੰਦਗੀ ਅਤੇ ਮੌਤ ਨਾਲ ਜੁੜੇ ਫ਼ੈਸਲੇ ਆਖ਼ਿਰ ਕੌਣ ਕਰੇਗਾ, ਇਨਸਾਨ ਜਾਂ ਮਸ਼ੀਨ? ਸੰਯੁਕਤ ਰਾਸ਼ਟਰ ਦੀ ਮੀਟਿੰਗ ਵਿੱਚ ਇਸੇ ਮੁੱਦੇ ‘ਤੇ ਗੰਭੀਰ ਚਰਚਾ ਹੋਈ।

AI ਦੀ ਵਰਤੋਂ ‘ਤੇ ਨਿਯਮ ਬਣਾਉਣ ਦੀ ਅਪੀਲ

AI ਮਾਹਰਾਂ ਨੇ ਇਹ ਵੀ ਕਿਹਾ ਕਿ ਦੁਨੀਆ ਨੂੰ ਅਜਿਹੇ ਨਿਯਮ ਬਣਾਉਣੇ ਚਾਹੀਦੇ ਹਨ, ਜਿਨ੍ਹਾਂ ਨਾਲ ਇਹ ਯਕੀਨੀ ਬਣਾਇਆ ਜਾ ਸਕੇ ਕਿ AI ਦੀ ਵਰਤੋਂ ਜੈਵਿਕ ਹਥਿਆਰ ਬਣਾਉਣ, ਸਾਈਬਰ ਹਮਲਿਆਂ ਜਾਂ ਹੋਰ ਖ਼ਤਰਨਾਕ ਗਤੀਵਿਧੀਆਂ ਲਈ ਨਾ ਹੋਵੇ। ਇਸ ਦੇ ਨਾਲ ਹੀ AI ਮਾਡਲਾਂ ਦੀ ਸਮਰੱਥਾ ਅਤੇ ਉਨ੍ਹਾਂ ਨਾਲ ਜੁੜੇ ਖ਼ਤਰਿਆਂ ਦੀ ਜਾਂਚ ਲਈ ਅੰਤਰਰਾਸ਼ਟਰੀ ਮਾਪਦੰਡ ਬਣਾਉਣ ਦੀ ਲੋੜ ਵੀ ਦੱਸੀ ਗਈ। ਸਭ ਤੋਂ ਵੱਡੀ ਚਿੰਤਾ AI ਦੀ ਫੌਜੀ ਵਰਤੋਂ ਨੂੰ ਲੈ ਕੇ ਹੈ। ਜੇਕਰ ਕਿਸੇ ਹਥਿਆਰ ਜਾਂ ਮਿਲਟਰੀ ਸਿਸਟਮ ਵਿੱਚ AI ਨੂੰ ਬਹੁਤ ਜ਼ਿਆਦਾ ਖੁਦਮੁਖਤਿਆਰੀ ਮਿਲ ਗਈ ਅਤੇ ਉਸ ਨੇ ਕੋਈ ਗਲਤ ਫ਼ੈਸਲਾ ਲੈ ਲਿਆ, ਤਾਂ ਇਸ ਦੇ ਨਤੀਜੇ ਬੇਹੱਦ ਗੰਭੀਰ ਹੋ ਸਕਦੇ ਹਨ।

ਮੈਡੀਕਲ ਰਿਪੋਰਟ ‘ਤੇ ਹੋਇਆ ਸੀ ਸਾਈਬਰ ਅਟੈਕ

ਹਾਲਾਂਕਿ ਚਰਚਾ ਸਿਰਫ਼ ਖ਼ਤਰੇ ਨੂੰ ਲੈ ਕੇ ਨਹੀਂ ਸੀ। AI ਤੋਂ ਇਨਸਾਨਾਂ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਵੀ ਗੱਲ ਕੀਤੀ ਗਈ। ਬਿਹਤਰ ਸਿਹਤ ਸੇਵਾਵਾਂ, ਰਿਸਰਚ, ਸਿੱਖਿਆ ਅਤੇ ਲੋਕਾਂ ਨੂੰ ਵਧੇਰੇ ਸਮਰੱਥ ਬਣਾਉਣ ਵਿੱਚ AI ਦੀ ਵੱਡੀ ਭੂਮਿਕਾ ਹੋ ਸਕਦੀ ਹੈ। AI ਦੀ ਵਰਤੋਂ ਜੰਗ ਅਤੇ ਸੰਕਟ ਦੇ ਸਮੇਂ ਜਾਣਕਾਰੀ ਇਕੱਠੀ ਕਰਨ, ਖ਼ਤਰੇ ਦੀ ਪਛਾਣ ਕਰਨ ਅਤੇ ਰਾਹਤ ਕਾਰਜਾਂ ਨੂੰ ਬਿਹਤਰ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।

ਹਾਲ ਹੀ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਦੇ 21 ਹੈਲਥ ਕਲੀਨਿਕਾਂ ‘ਤੇ ਹੋਏ ਸਾਈਬਰ ਅਟੈਕ ਵਿੱਚ ਮਰੀਜ਼ਾਂ ਦੇ ਨਾਮ-ਪਤੇ ਤੋਂ ਲੈ ਕੇ Medicare ਨੰਬਰ ਅਤੇ ਮੈਡੀਕਲ ਰਿਪੋਰਟਾਂ ਤੱਕ ਚੋਰੀ ਹੋ ਗਈਆਂ। ਹੁਣ ਕੰਪਨੀ ਇਨ੍ਹਾਂ ਜਾਣਕਾਰੀਆਂ ਨੂੰ ਆਨਲਾਈਨ ਜਨਤਕ ਕਰਨ ਜਾਂ ਵੇਚਣ ਤੋਂ ਰੋਕਣ ਲਈ ਕਾਨੂੰਨੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਦੇ ਆਸਟ੍ਰੇਲੀਆ ਵਿੱਚ 60 ਤੋਂ ਵੱਧ ਮੈਡੀਕਲ ਸੈਂਟਰ ਹਨ ਅਤੇ ਇਸ ਦੀਆਂ ਸੇਵਾਵਾਂ ਨਾਲ 50 ਲੱਖ ਤੋਂ ਵੱਧ ਲੋਕ ਜੁੜੇ ਹੋਏ ਹਨ।

Source:TV9Hindi.com

Loading...
Unable to load recommendations.
Follow Us