ਕੈਲੀਫੋਰਨੀਆ ਦੇ ਇੱਕ ਹੋਰ ਗੋਲੀ ਕਾਂਡ ਵਿੱਚ ਤਿੰਨ ਵਿਅਕਤੀਆਂ ਦੀ ਮੌਤ, ਚਾਰ ਜ਼ਖ਼ਮੀ
ਜਿਹਨਾਂ 7 ਲੋਕਾਂ ਨੂੰ ਹਮਲਾਵਰ ਨੇ ਆਪਣੀ ਬੰਦੂਕ ਦਾ ਨਿਸ਼ਾਨਾ ਬਣਾਇਆ, ਉਹ ਬਾਹਰ ਖੜੇ ਸਨ, ਤਿੰਨ ਮਾਰੇ ਗਏ ਵਿਅਕਤੀ ਇੱਕ ਗੱਡੀ ਵਿੱਚ ਸਵਾਰ ਸੀ।
ਜਨਵਰੀ ਵਿੱਚ ਹੀ ਚੌਥੀ ਵਾਰਦਾਤ
ਸਾਰਜੰਟ ਫ੍ਰੇਂਕ ਪ੍ਰੇਸ਼ੀਆਡੋ ਨੇ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਪੱਕੇ ਤੌਰ ਤੇ ਇਹ ਪਤਾ ਨਹੀਂ ਕਿ ਹਮਲਾਵਰ ਨੇ ਗੋਲੀਆਂ ਕਿਸ ਵਜ੍ਹਾ ਨਾਲ ਚਲਾਈਆਂ ਸਨ, ਜਾਂ ਫਿਰ ਇਸ ਗੋਲੀਬਾਰੀ ਕਾਂਡ ਨੂੰ ਕਿਸੇ ਘਰ ਵਿੱਚ ਅੰਜਾਮ ਦਿੱਤਾ ਗਿਆ?ਦੱਸ ਦੇਈਏ ਕਿ ਇਸੇ ਜਨਵਰੀ ਮਹੀਨੇ ਕੈਲੀਫੋਰਨੀਆਂ ਵਿੱਚ ਅੰਜਾਮ ਦਿੱਤਾ ਗਿਆ ਇਹ ਚੌਥਾ ਗੋਲੀਬਾਰੀ ਕਾਂਡ ਹੈ।ਇਹ ਨਵਾਂ ਗੋਲੀਬਾਰੀ ਕਾਂਡ ਲਾਸ ਏਂਜਲਸ ਸਭ-ਅਰਬ ਤੇ ਇਕ ਡਾਂਸ ਹਾਲ ਵਿੱਚ ਕੀਤੀ ਗਈ ਗੋਲਾਬਾਰੀ ਦੀ ਇੱਕ ਵੱਡੀ ਵਾਰਦਾਤ ਦੇ ਹਫਤੇ ਬਾਅਦ ਹੋਇਆ ਹੈ। ਜਿਸ ਵਿੱਚ ਓਸ ਵੇਲੇ 11 ਲੋਕਾਂ ਦੀ ਮੌਤ ਹੋ ਗਈ ਸੀ ਅਤੇ 9 ਹੋਰ ਬੰਦੇ ਫੱਟੜ ਹੋ ਗਏ ਸੀ। ਉਸ ਦੇ ਕੁਝ ਹੀ ਦਿਨਾਂ ਬਾਅਦ ਇੱਕ ਬੰਦੂਕਧਾਰੀ ਵਿਅਕਤੀ ਨੇ ਗੁਜ਼ਰੇ ਸੋਮਵਾਰ ਸਨਫਰਾਂਸਿਸਕੋ ਦੇ ਦੱਖਣ ਪਾਸੇ ਮਸ਼ਰੂਮ ਉਗਾਉਣ ਵਾਲੇ ਦੋ ਫਾਰਮਾਂ ਨੂੰ ਆਪਣੀ ਗੋਲੀਆਂ ਦਾ ਨਿਸ਼ਾਨਾ ਬਣਾਇਆ ਸੀ, ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਵਿਅਕਤੀ ਜ਼ਖਮੀ ਹੋਇਆ ਸੀ।ਕੈਲੀਫੋਰਨੀਆ ਸਟੇਟ ਵਿੱਚ ਕੜੇ ਕਾਨੂੰਨਾਂ ਦੇ ਬਾਵਜੂਦ ਗੋਲੀਬਾਰੀ
ਦਰਅਸਲ ਇੱਕ ਤੋਂ ਬਾਅਦ ਇਕ ਹੋਣ ਵਾਲੀਆਂ ਇਨ੍ਹਾਂ ਗੋਲੀਬਾਰੀ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਮਗਰੋਂ ਅਮਰੀਕਾ ਦੀ ਕੈਲੀਫੋਰਨੀਆ ਸਟੇਟ ਨੂੰ ਇਹਨਾਂ ਮਾਇਨਿਆਂ ਵਿੱਚ ਵੱਡਾ ਝਟਕਾ ਲੱਗਿਆ ਕਿਉਂਕਿ ਪੂਰੇ ਅਮਰੀਕਾ ਵਿੱਚ ਬੰਦੂਕ ਅਤੇ ਰਿਵਾਲਵਰ ਰੱਖਣ ਵਾਸਤੇ ਬੇਹੱਦ ਕੜੇ ਕਾਨੂੰਨ ਲਾਗੂ ਕੀਤੇ ਗਏ ਹਨ। ਹੋਰ ਤਾਂ ਹੋਰ ਇਸ ਅਮਰੀਕੀ ਸਟੇਟ ਵਿੱਚ ਬੰਦੂਕ ਦੀ ਗੋਲੀ ਲੱਗਣ ਕਰ ਕੇ ਮਰਨ ਵਾਲੇ ਲੋਕਾਂ ਦੀ ਦਰ ਸਭ ਤੋਂ ਘੱਟ ਰਹਿੰਦੀ ਹੈ। ਅਮਰੀਕਾ ਦੇ ‘ਗਨ ਵਾਇਲੈਂਸ ਆਰਕਾਈਵ’ ਦੀ ਗਿਣਤੀ ਮੁਤਾਬਿਕ, ਅਮਰੀਕਾ ਚ ਲਗਾਤਾਰ ਤੀਜੇ ਸਾਲ 2022 ਦੌਰਾਨ 600 ਤੋਂ ਵੀ ਵੱਧ ਲੋਕਾਂ ਦੀ ਅਜਿਹੇ ਗੋਲੀ ਕਾਂਡਾਂ ਵਿੱਚ ਮੌਤ ਹੋਈ ਸੀ।Loading...
Unable to load recommendations.
Follow Us
