ਅਖਿਲੇਸ਼ ਯਾਦਵ ਦੇ ਕਾਫਲੇ ‘ਚ ਵੱਡਾ ਹਾਦਸਾ, ਗੱਡੀਆਂ ਆਪਸ ‘ਚ ਟਕਰਾਈਆਂ; ਕਈ ਲੋਕ ਜਖਮੀ

Published: 

03 Feb 2023 16:12 PM

ਸਪਾ ਪ੍ਰਧਾਨ ਅਖਿਲੇਸ਼ ਯਾਦਵ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਉਦੋਂ ਹੀ ਉਨ੍ਹਾਂ ਦੇ ਕਾਫਲੇ 'ਚ ਮੌਜੂਦ ਵਾਹਨ ਆਪਸ 'ਚ ਟਕਰਾ ਗਏ। ਇਸ ਘਟਨਾ ਨਾਲ ਉਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਅਖਿਲੇਸ਼ ਯਾਦਵ ਦੇ ਕਾਫਲੇ ਚ ਵੱਡਾ ਹਾਦਸਾ, ਗੱਡੀਆਂ ਆਪਸ ਚ ਟਕਰਾਈਆਂ; ਕਈ ਲੋਕ ਜਖਮੀ
Follow Us On

ਉੱਤਰ ਪ੍ਰਦੇਸ਼ ਦੇ ਹਰਦੋਈ ‘ਚ ਅਖਿਲੇਸ਼ ਯਾਦਵ ਦੇ ਕਾਫਲੇ ਨਾਲ ਹਾਦਸਾ ਵਾਪਰਿਆ ਹੈ। ਉਨ੍ਹਾਂ ਦੇ ਕਾਫ਼ਲੇ ਵਿੱਚ ਮੌਜੂਦ ਵਾਹਨ ਆਪਸ ਵਿੱਚ ਟਕਰਾ ਗਏ। ਇਸ ਘਟਨਾ ‘ਚ ਕਈ ਲੋਕ ਜਖਮੀ ਹੋਏ ਹਨ। ਸਾਰੇ ਜਖਮੀਆਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਪਾ ਪ੍ਰਧਾਨ ਅਖਿਲੇਸ਼ ਯਾਦਵ ਇਕ ਵਿਆਹ ਸਮਾਰੋਹ ‘ਚ ਸ਼ਾਮਲ ਹੋਣ ਜਾ ਰਹੇ ਸਨ। ਉਦੋਂ ਹੀ ਉਨ੍ਹਾਂ ਦੇ ਕਾਫਲੇ ‘ਚ ਮੌਜੂਦ ਵਾਹਨ ਆਪਸ ‘ਚ ਟਕਰਾ ਗਏ। ਇਸ ਘਟਨਾ ਨਾਲ ਉਥੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

ਇਹ ਹਾਦਸਾ ਫਰਹਤ ਨਗਰ ਰੇਲਵੇ ਕਰਾਸਿੰਗ ਨੇੜੇ ਅਖਿਲੇਸ਼ ਯਾਦਵ ਦੇ ਕਾਫਲੇ ਨਾਲ ਵਾਪਰਿਆ। ਵਾਹਨਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਕਈ ਵਾਹਨ ਨੁਕਸਾਨੇ ਗਏ। ਕਈ ਜਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਭੇਜਿਆ ਗਿਆ। ਜਿਸ ਤੋਂ ਬਾਅਦ ਅਖਿਲੇਸ਼ ਯਾਦਵ ਘਟਨਾ ਵਾਲੀ ਥਾਂ ਲਈ ਰਵਾਨਾ ਹੋ ਗਏ। ਇਸ ਦੌਰਾਨ ਅਖਿਲੇਸ਼ ਯਾਦਵ ਨੇ ਭਾਜਪਾ ‘ਤੇ ਤਿੱਖਾ ਹਮਲਾ ਕੀਤਾ।