Sudan Conflict: ਘਰੇਲੂ ਹਿੰਸਾ ‘ਚ ਹੁਣ ਤੱਕ 200 ਮੌਤਾਂ, 1800 ਜ਼ਖਮੀ; ਕਿਉਂ ਹੋ ਰਿਹਾ ਸੰਘਰਸ਼, ਪੜੋ ਇਹ ਖਬਰ

Published: 

18 Apr 2023 12:33 PM

Sudan ਦੀ ਰਾਜਧਾਨੀ ਵਿੱਚ ਹਿੰਸਾ ਕਾਰਨ ਆਮ ਜਨਜੀਵਨ ਠੱਪ ਹੋ ਗਿਆ ਹੈ। ਰਮਜ਼ਾਨ ਦੌਰਾਨ ਬਿਜਲੀ ਦੇ ਵੱਡੇ ਕੱਟ ਲੱਗ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੋਟੀ ਅਤੇ ਪੈਟਰੋਲ ਲਈ ਵੀ ਲੋਕਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਦਰਅਸਲ ਦੋ ਜਨਰਲਾਂ ਦੀ ਆਪਸੀ ਲੜਾਈ ਕਾਰਨ ਸੂਡਾਨ ਵਿੱਚ ਇਹ ਖੂਨੀ ਸੰਘਰਸ਼ ਚੱਲ ਰਿਹਾ ਹੈ।

Sudan Conflict: ਘਰੇਲੂ ਹਿੰਸਾ ਚ ਹੁਣ ਤੱਕ 200 ਮੌਤਾਂ, 1800 ਜ਼ਖਮੀ; ਕਿਉਂ ਹੋ ਰਿਹਾ ਸੰਘਰਸ਼, ਪੜੋ ਇਹ ਖਬਰ

ਸੂਡਾਨ ਦੀ ਘਰੇਲੂ ਹਿੰਸਾ 'ਚ ਹੁਣ ਤੱਕ 200 ਮੌਤਾਂ, 1800 ਜ਼ਖਮੀ; ਕਿਉਂ ਹੋ ਰਿਹਾ ਸੰਘਰਸ਼, ਪੜੋ ਇਹ ਖਬਰ।

Follow Us On

ਖਾਰਤੂਮ। ਸੂਡਾਨ ਆਪਣੀਆਂ ਅਣਚਾਹੇ ਗਤੀਵਿਧੀਆਂ ਲਈ ਲਗਾਤਾਰ ਸੁਰਖੀਆਂ ਵਿੱਚ ਹੈ। ਇੱਕ ਵਾਰ ਫਿਰ ਤੋਂ ਇਹ ਅਫਰੀਕੀ ਦੇਸ਼ ਸੂਡਾਨ (Sudan) ਹਿੰਸਾ ਦੀ ਮਾਰ ਝੱਲ ਰਿਹਾ ਹੈ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਦੇਸ਼ ‘ਚ ਹੋਈ ਨਵੀਂ ਹਿੰਸਾ ‘ਚ ਹੁਣ ਤੱਕ 200 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਰੀਬ 2 ਹਜ਼ਾਰ ਲੋਕ ਜ਼ਖਮੀ ਹੋਏ ਹਨ। ਸੰਘਰਸ਼ ਦੌਰਾਨ ਹਸਪਤਾਲਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ।

ਕਈ ਹਸਪਤਾਲਾਂ ਨੂੰ ਪਹੁੰਚਿਆ ਭਾਰੀ ਨੁਕਸਾਨ

ਸੂਡਾਨ ‘ਚ ਫੌਜ ਅਤੇ ਨੀਮ ਫੌਜੀ ਬਲਾਂ ਵਿਚਾਲੇ ਆਪਸੀ ਹਿੰਸਾ ‘ਚ 200 ਤੋਂ ਵੱਧ ਲੋਕ ਮਾਰੇ ਗਏ ਹਨ ਜਦਕਿ 1800 ਲੋਕ ਜ਼ਖਮੀ ਹੋਏ ਹਨ। ਪਿਛਲੇ 3 ਦਿਨਾਂ ਤੋਂ ਚੱਲੀ ਸ਼ਹਿਰੀ ਜੰਗ ਤੋਂ ਬਾਅਦ (Urban Warfare) ਸੋਮਵਾਰ ਨੂੰ ਉੱਥੇ ਦੇ ਕਈ ਹਸਪਤਾਲਾਂ (Hospitals) ਨੂੰ ਭਾਰੀ ਨੁਕਸਾਨ ਪਹੁੰਚਿਆ, ਜਿਸ ਕਾਰਨ ਰਾਹਤ ਅਤੇ ਬਚਾਅ ਕਾਰਜਾਂ ‘ਚ ਕਾਫੀ ਰੁਕਾਵਟ ਆਈ।

ਇਲਾਜ ਨਾ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ

ਦੂਜੇ ਪਾਸੇ ਸੁਡਾਨ ‘ਚ ਸੰਯੁਕਤ ਰਾਸ਼ਟਰ ਮਿਸ਼ਨ (United Nations Mission)ਦੇ ਮੁਖੀ ਵੋਲਕਰ ਪਰਥੇਸ ਨੇ ਸੁਰੱਖਿਆ ਪ੍ਰੀਸ਼ਦ ਨੂੰ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਹਿੰਸਕ ਝੜਪਾਂ ‘ਚ ਘੱਟੋ-ਘੱਟ 185 ਲੋਕ ਮਾਰੇ ਗਏ ਹਨ ਜਦਕਿ 1800 ਲੋਕ ਜ਼ਖਮੀ ਹੋਏ ਹਨ।

ਹਿੰਸਾ ਬਹੁਤ ਨੁਕਸਾਨਦਾਇਕ ਹੋ ਸਕਦੀ ਹੈ

ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਵੀ ਹਿੰਸਾ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਸੂਡਾਨ ਦੀ ਹਿੰਸਾ ਵਿਚ ਸ਼ਾਮਲ ਸਮੂਹਾਂ ਨੂੰ “ਤੁਰੰਤ ਦੁਸ਼ਮਣੀ ਬੰਦ ਕਰਨ” ਦੀ ਅਪੀਲ ਕੀਤੀ। ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਇਹ ਹਿੰਸਾ ਜਾਰੀ ਰਹੀ ਤਾਂ ਇਹ ਦੇਸ਼ ਅਤੇ ਖੇਤਰ ਲਈ ਬਹੁਤ ਨੁਕਸਾਨਦਾਇਕ ਹੋ ਸਕਦੀ ਹੈ। ਖੂਨੀ ਸੰਘਰਸ਼ ਵਿੱਚ ਕਈ ਹਸਪਤਾਲ ਵੀ ਨੁਕਸਾਨੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪਿਛਲੇ 48 ਘੰਟਿਆਂ ਦੌਰਾਨ 11 ਗੰਭੀਰ ਜ਼ਖਮੀ ਲੋਕਾਂ ਦੀ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ।

ਹਿੰਸਾ ਨਾਲ ਆਮ ਜੀਵਨ ਵਿੱਚ ਹੈ ਰਿਹਾ ਵਿਘਨ

ਹਿੰਸਾ ਨੇ ਇੰਨਾ ਭਿਆਨਕ ਰੂਪ ਲੈ ਲਿਆ ਹੈ ਕਿ ਰਾਜਧਾਨੀ ਵਿੱਚ ਰਹਿਣ ਵਾਲੇ ਲੋਕ ਰਮਜ਼ਾਨ (Ramadan) ਦੇ ਪਵਿੱਤਰ ਮਹੀਨੇ ਦੇ ਆਖ਼ਰੀ ਹਫ਼ਤੇ ਵਿੱਚ ਆਪਣੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਅਤੇ ਖਿੜਕੀਆਂ ਦੇ ਬਾਹਰ ਹਿੰਸਾ ਅਤੇ ਹਰ ਪਾਸੇ ਧੂੰਏਂ ਦੇ ਬੱਦਲਾਂ ਨੂੰ ਦੇਖ ਰਹੇ ਹਨ। ਸੜਕਾਂ ‘ਤੇ ਟੈਂਕ ਉਤਾਰ ਦਿੱਤੇ ਗਏ ਹਨ ਅਤੇ ਕਈ ਇਮਾਰਤਾਂ ਧਮਾਕਿਆਂ ਕਾਰਨ ਹਿੱਲ ਰਹੀਆਂ ਹਨ। ਖਾਰਤੂਮ ਵਿੱਚ ਚੱਲ ਰਹੇ ਸੰਘਰਸ਼ ਵਿੱਚ ਹਵਾਈ ਹਮਲਿਆਂ ਤੋਂ ਇਲਾਵਾ ਤੋਪਾਂ ਅਤੇ ਗੋਲੀਬਾਰੀ ਦੀਆਂ ਆਵਾਜ਼ਾਂ ਲਗਾਤਾਰ ਸੁਣਾਈ ਦਿੱਤੀਆਂ।

ਇਸ ਕਾਰਨ ਹੋ ਰਿਹਾ ਖੂਨੀ ਸੰਘਰਸ਼

ਕਰੀਬ ਦੋ ਸਾਲ ਪਹਿਲਾਂ 2021 ਦੇ ਤਖਤਾਪਲਟ ਤੋਂ ਬਾਅਦ ਸੱਤਾ ‘ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰਨ ਵਾਲੇ ਦੋ ਜਨਰਲਾਂ, ਸੂਡਾਨ ਦੇ ਫੌਜ ਮੁਖੀ ਅਬਦੇਲ ਫਤਾਹ ਅਲ-ਬੁਰਹਾਨ ਅਤੇ ਉਸ ਦੇ ਡਿਪਟੀ, ਮੁਹੰਮਦ ਹਮਦਾਨ ਦਾਗਲੋ, ਜਿਨਾ ਕੋਲ ਅਰਧ ਸੁਰੱਖਿਆ ਬਲਾਂ ਦੀ ਕਮਾਨ ਹੈ। ਇਨ੍ਹਾਂ ਦੋਹਾਂ ਵਿਚਾਲੇ ਪਿਛਲੇ ਇਕ ਹਫਤੇ ਤੋਂ ਜਾਰੀ ਖੂਨੀ ਸੰਘਰਸ਼ ਸ਼ਨੀਵਾਰ ਨੂੰ ਅਚਾਨਕ ਭੜਕ ਗਿਆ ਅਤੇ ਫਿਰ ਭਿਆਨਕ ਖੂਨੀ ਟਕਰਾਅ ਹੋ ਗਿਆ।

ਇਹ ਲੜਾਈ ਲੰਬੇ ਸਮੇਂ ਤੱਕ ਚੱਲ ਸਕਦੀ ਹੈ

ਮਾਮਲੇ ਨਾਲ ਜੁੜੇ ਕਈ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸੰਘਰਸ਼ ਨੂੰ ਜਲਦੀ ਖ਼ਤਮ ਕਰਨਾ ਸੰਭਵ ਨਹੀਂ ਹੋਵੇਗਾ। ਖੇਤਰੀ ਅਤੇ ਗਲੋਬਲ ਸੰਘਰਸ਼ ਨੂੰ ਖਤਮ ਕਰਨ ਦੀ ਮੰਗ ਦੇ ਬਾਵਜੂਦ ਲੰਬੇ ਸਮੇਂ ਤੋਂ ਸਥਿਰ ਸੁਡਾਨ ਦੀ ਰਾਜਧਾਨੀ ਵਿੱਚ ਲੜਾਈ ਜਾਰੀ ਹੈ। ਤੇ ਇਹ ਖੂਨੀ ਸੰਘਰਸ਼ ਲੰਬੇ ਸਮੇਂ ਤੱਕ ਚਲ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ