Indians Released: 6 ਮਹੀਨਿਆਂ ਤੋਂ ਲੀਬੀਆ ਦੀ ਜੇਲ ‘ਚ ਫਸੇ 17 ਭਾਰਤੀਆਂ ਨੂੰ ਕੀਤਾ ਰਿਹਾਅ, ਜਲਦ ਹੋਵੇਗੀ ਵਾਪਸ
ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੇ ਯਤਨਾ ਸਦਕੇ 6 ਮਹੀਨਿਆਂ ਤੋਂ ਫਸੇ 17 ਭਾਰਤੀ ਨੌਜਵਾਨਾਂ ਨੂੰ ਤ੍ਰਿਪੋਲੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਵਿਕਰਮਜੀਤ ਸਿੰਘ ਸਾਹਨੀ ਦੇ ਯਤਨ ਰੰਗ ਲਿਆਏ
ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਮਈ ਮਹੀਨੇ ਉਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਟਿਊਨੀਸ਼ੀਆ ਸਥਿਤ ਭਾਰਤੀ ਦੂਤਾਵਾਸ ਕੋਲ ਪਹੁੰਚ ਕਰਕੇ ਉਨ੍ਹਾਂ ਨੂੰ ਬਚਾਉਣ ਲਈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਸਾਹਨੀ ਨੇ ਕਿਹਾ, ਮੇਰਾ ਦਫ਼ਤਰ ਇਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ਵਿੱਚ ਸੀ। ਸ਼ੁਰੂ ਵਿਚ ਸਾਡੀ ਚਿੰਤਾ ਉਨ੍ਹਾਂ ਨੂੰ ਸਥਾਨਕ ਮਾਫੀਆ ਦੀ ਗ਼ੁਲਾਮੀ ਵਿਚੋਂ ਕੱਢਣ ਦੀ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇੱਕ ਹਥਿਆਰਬੰਦ ਸਮੂਹ ਨੇ ਇੱਕ ਨਿਰਮਾਣ ਅਧੀਨ ਇਮਾਰਤ ਵਿੱਚ ਰੱਖਿਆ ਸੀ ਜਿੱਥੋਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਸਾਹਨੀ ਨੇ ਕਿਹਾ, ਲੀਬੀਆ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਅਤੇ ਉਨ੍ਹਾਂ ਦੀ ਯਾਤਰਾ ਦੌਰਾਨ ਜ਼ਰੂਰੀ ਦਸਤਾਵੇਜ਼ਾਂ ਦਾ ਪ੍ਰਬੰਧ ਹੋਣ ਤੱਕ ਉਨ੍ਹਾਂ ਨੂੰ ਤ੍ਰਿਪੋਲੀ ਵਿੱਚ ਰੱਖਿਆ।ਸਾਹਨੀ ਸਾਰਾ ਖਰਚਾ ਚੁੱਕਣਗੇ
ਸਾਹਨੀ ਨੇ ਕਿਹਾ ਕਿ ਉਹ ਨੌਜਵਾਨਾਂ ਦੇ ਘਰ ਵਾਪਸ ਆਉਣ ਦਾ ਸਾਰਾ ਕਾਨੂੰਨੀ ਖਰਚਾ ਅਤੇ ਫਲਾਈਟ (Flight) ਟਿਕਟਾਂ ਦਾ ਖਰਚਾ ਚੁੱਕਣਗੇ। ਭਾਰਤ ਪਹੁੰਚਣ ‘ਤੇ ਸਾਹਨੀ ਦਾ ਦਫਤਰ ਉਨ੍ਹਾਂ ਨੂੰ ਮੁਫਤ ਹੁਨਰ ਪ੍ਰਦਾਨ ਕਰੇਗਾ ਅਤੇ ਨੌਕਰੀ ਦੇ ਮੌਕੇ ਪ੍ਰਦਾਨ ਕਰੇਗਾ। ਦੱਸ ਦੇਈਏ ਕਿ 17 ਭਾਰਤੀ ਨੌਜਵਾਨ ਲੀਬੀਆ ਵਿੱਚ ਪਿਛਲੇ 6 ਮਹੀਨਿਆਂ ਤੋਂ ਫਸੇ ਹੋਏ ਸਨ, ਜਿਨ੍ਹਾਂ ਨੂੰ ਕੱਲ੍ਹ ਤ੍ਰਿਪੋਲੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ। ਪੰਜਾਬ ਤੋਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਪਿਛਲੇ ਕਈ ਮਹੀਨਿਆਂ ਤੋਂ ਇਨ੍ਹਾਂ ਨੌਜਵਾਨਾਂ ਦੀ ਰਿਹਾਈ ਅਤੇ ਉਨ੍ਹਾਂ ਦੀ ਵਤਨ ਵਾਪਸੀ ਲਈ ਲਗਾਤਾਰ ਯਤਨ ਕਰ ਰਹੇ ਸਨ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋLoading...
Unable to load recommendations.
Follow Us
