ਇੰਗਲੈਂਡ ਵਿੱਚ ਚਾਕੂ ਮਾਰ ਕੇ ਕੁੜੀ ਦੀ ਹਤਿਆ ਕਰਨ ਵਾਲੇ ਦੋ ਸੰਦਿਗਧ ਗ੍ਰਿਫਤਾਰ Punjabi news - TV9 Punjabi

ਇੰਗਲੈਂਡ ਵਿੱਚ ਚਾਕੂ ਮਾਰ ਕੇ ਕੁੜੀ ਦੀ ਹਤਿਆ ਕਰਨ ਵਾਲੇ ਦੋ ਸੰਦਿਗਧ ਗ੍ਰਿਫਤਾਰ

Published: 

13 Feb 2023 09:45 AM

ਵਾਰਦਾਤ ਵਿੱਚ ਜਾਨ ਗਵਾਉਣ ਵਾਲੀ ਕੁੜੀ ਬ੍ਰਿਆਨਾ ਘੇਹ ਦੀ ਲਾਸ਼ ਉੱਥੇ ਲੀਨਿਅਰ ਪਾਰਕ ਦੇ ਰਸਤੇ ਤੋਂ ਮਿਲਣ ਮਗਰੋਂ ਪੁਲਿਸ ਹਰਕਤ ਵਿੱਚ ਆਈ।

ਇੰਗਲੈਂਡ ਵਿੱਚ ਚਾਕੂ ਮਾਰ ਕੇ ਕੁੜੀ ਦੀ ਹਤਿਆ ਕਰਨ ਵਾਲੇ ਦੋ ਸੰਦਿਗਧ ਗ੍ਰਿਫਤਾਰ
Follow Us On

ਲੰਦਨ: ਇੰਗਲੈਂਡ ਦੇ ਇੱਕ ਪਾਰਕ ਵਿੱਚ 16 ਸਾਲ ਦੀ ਕੁੜੀ ਨੂੰ ਚਾਕੂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਉੱਥੇ ਲੰਕਾਸ਼ਾਇਰ ਦੀ ਸੁਲਸ਼ੇਟ ਕਾਉਂਟੀ ਦੇ ਵਰਿੰਗਟਨ ਪਾਰਕ ਵਿੱਚ ਹੋਈ ਇਸ ਕਤਲਕਾਂਡ ਦੀ ਵਾਰਦਾਤ ‘ਚ ਜਾਨ ਗਵਾਉਣ ਵਾਲੀ ਕੁੜੀ ਬ੍ਰਿਆਨਾ ਘੇਹ ਦੀ ਲਾਸ਼ ਉੱਥੇ ਲੀਨਿਅਰ ਪਾਰਕ ਦੇ ਰਸਤੇ ਤੋਂ ਮਿਲਣ ਮਗਰੋਂ ਪੁਲਿਸ ਹਰਕਤ ਵਿੱਚ ਆਈ ਅਤੇ ਕਤਲ ਦੀ ਵਾਰਦਾਤ ਮਗਰੋਂ ਕਲ ਸ਼ਾਮ ਨੂੰ ਹੀ ਯੂਕੇ ਪੁਲਿਸ ਨੇ ਇੱਕ ਕੁੜੀ ਅਤੇ ਇੱਕ ਮੁੰਡੇ ਨੂੰ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਦੋਨਾਂ ਸੰਦਿਗਧ ਹਮਲਾਵਰਾਂ ਦੀ ਉਮਰ 15-15 ਸਾਲ ਦੱਸੀ ਜਾਂਦੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਾਰਕ ਵਿੱਚ ਹੋਏ ਕੁੜੀ ਦੇ ਕਤਲ ਕਾਂਡ ਦੇ ਅਰੋਪ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨ ਹਮਲਾਵਰ ਉੱਥੇ ਦੇ ਹੀ ਇੱਕ ਸਥਾਨਕ ਇਲਾਕੇ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਇਸ ਤੋਂ ਪਹਿਲਾਂ ਇਤਲਾਹ ਮਿਲਣ ਮਗਰੋਂ ਜਦੋਂ ਯੂਕੇ ਪੁਲਿਸ ਮੌਕਾ-ਏ-ਵਾਰਦਾਤ ਤੇ ਪੁੱਜੀ, ਉਦੋਂ ਤੱਕ ਇਸ ਕੁੜੀ ਦੀ ਮੌਤ ਹੋ ਚੁੱਕੀ ਸੀ।

ਪੁਲਿਸ ਨੂੰ ਦੋਵੇਂ ਸੰਦਿਗਧਾਂ ਦੀ ਸਰਗਰਮੀ ਨਾਲ ਤਲਾਸ਼ ਸੀ

ਪੁਲਿਸ ਨੇ ਕੁੜੀ ਦੇ ਕਤਲਕਾਂਡ ਵਿੱਚ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਸੀ ਅਤੇ ਪੁਲਿਸ ਨੇ ਜਿਸ ਥਾਂ ‘ਤੇ ਬ੍ਰਿਆਨਾ ਘੇਹ ਨਾਂ ਦੀ ਇਸ ਕੁੜੀ ਦੀ ਲਾਸ਼ ਪਈ ਵੇਖੀ ਸੀ, ਉੱਥੇ ਮੌਜੂਦ ਇੱਕ ਹੋਰ ਕੁੜੀ ਅਤੇ ਇੱਕ ਮੁੰਡੇ ਦੀ ਪੁਲਿਸ ਨੂੰ ਸਰਗਰਮੀ ਨਾਲ ਤਲਾਸ਼ ਸੀ। ਇਹ ਦੋਨੋਂ ਅਰੋਪੀ ਗੋਰੇ ਹਨ, ਜੋ ਨੌਜਵਾਨ ਉਮਰ ਦੇ ਹਨ।

ਕਤਲਕਾਂਡ ਨੂੰ ‘ਟਾਰਗੇਟਿਡ ਅਟੈਕ’ ਦਾ ਨਾਂ ਦਿੱਤਾ

ਪੁਲਿਸ ਦੇ ਖੁਫੀਆ ਵਿਭਾਗ ਦੇ ਪ੍ਰਮੁੱਖ ਸੁਪਰਿੰਟੈਂਡੈਂਟ ਮਾਇਕ ਏਵੰਸ ਵੱਲੋਂ ਵਰਿੰਗਟਨ ਪਾਰਕ ਵਿੱਚ ਦਿਨ-ਦਿਹਾੜੇ ਹੋਏ ਕੁੜੀ ਦੇ ਇਸ ਕਤਲਕਾਂਡ ਨੂੰ ‘ਟਾਰਗੇਟਿਡ ਅਟੈਕ’ ਦਾ ਨਾਂ ਦਿੱਤਾ ਹੈ। ਪੁਲਿਸ ਦਾ ਕਹਿਣਾ ਸੀ ਕਿ ਮੌਕਾ-ਏ-ਵਾਰਦਾਤ ਦੇ ਨੇੜੇ ਵੇਖਿਆ ਗਿਆ ਮੁੰਡਾ ਗੂੜ੍ਹੇ ਰੰਗ ਦਾ ਹੁੱਡ ਵਾਲਾ ਕੋਟ ਪਹਿਨੇ ਹੋਏ ਸੀ, ਜਦ ਕਿ ਸੰਦਿਗਧ ਕੁੜੀ ਨੇ ਕੰਬਲਨੁਮਾ ਬੈਂਗਣੀ ਅਤੇ ਕਾਲੇ ਰੰਗ ਦੇ ਚੈੱਕ ਵਾਲਾ ਕੋਟ ਪਾਇਆ ਹੋਇਆ ਸੀ। ਉਸਨੇ ਲੰਬੀ ਫਲੋਇੰਗ ਸਕਰਟ, ਡਰੈੱਸ ਅਤੇ ਟਰਾਊਜ਼ਰ ਵੀ ਪਾਇਆ ਹੋਇਆ ਸੀ।

ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਦਿਲਾਸਾ ਦਿੱਤਾ ਗਿਆ

ਮਾਰਨ ਵਾਲੀ ਕੁੜੀ ਬ੍ਰਿਆਨਾ ਘੇਹ ਦੇ ਘਰ ਵਾਲਿਆਂ ਨੂੰ ਯੂਕੇ ਪੁਲਿਸ ਦੇ ਵੱਡੇ ਅਧਿਕਾਰੀਆਂ ਵੱਲੋਂ ਦਿਲਾਸਾ ਦਿੱਤਾ ਜਾ ਰਿਹਾ ਹੈ, ਅਤੇ ਉਸ ਦੀ ਮੌਤ ਦੀ ਅਸਲ ਵਜਾਹ ਦਾ ਪਤਾ ਲਗਾਉਣ ਲਈ ਲਾਸ਼ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ, ਕਿਉਂਕਿ ਹਮਲਾਵਰਾਂ ਨੇ ਉਸ ਦੇ ਉੱਤੇ ਚਾਕੂ ਨਾਲ ਕਈ ਵਾਰ ਕੀਤੇ ਸਨ।

Exit mobile version