Winter Storms: ਕੈਲੀਫੋਰਨੀਆ ਦੇ ਬਰਫ਼ੀਲੇ ਤੂਫ਼ਾਨ ਵਿੱਚ ਫਸੇ 13 ਲੋਕ ਮਾਰੇ ਗਏ
Winter Storms: ਬਰਫੀਲੇ ਤੂਫਾਨ ਦੀ ਨਵੀਂ ਲੜੀ ਨੇ ਗਵਰਨਰ ਨੂੰ ਮੁੜ ਲੋਕਾਂ ਲਈ ਨਵੇਂ ਸਿਰੇ ਤੋਂ ਐਮਰਜੈਂਸੀ ਦੀ ਘੋਸ਼ਣਾ ਕਰਨ ਤੇ ਮਜਬੂਰ ਕਰ ਦਿੱਤਾ।
ਸੈਨਫਰਾਂਸਿਸਕੋ: ਅਮਰੀਕਾ ਦੇ ਸਦਰਨ ਕੈਲੀਫੋਰਨੀਆ ਵਿੱਚ ਆਏ ਭਿਆਨਕ ਬਰਫੀਲੇ ਤੂਫ਼ਾਨ ਕਰਕੇ ਉੱਥੇ ਪਹਾੜਾਂ ‘ਤੇ ਰਹਿਣ ਵਾਲੇ 13 ਲੋਕੀ ਉਥੇ ਮ੍ਰਿਤ ਪਾਏ ਗਏ। ਇਸ ਗੱਲ ਦੀ ਜਾਣਕਾਰੀ ਆਹਲਾ ਅਧਿਕਾਰੀਆਂ ਵੱਲੋਂ ਦਿੱਤੀ ਗਈ।ਉੱਥੇ ਦੇ ਸੈਨ ਬਰਨਾਰਡਿਨੋ ਕਾਰੋਨਰਸ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਵਿਚ ਦੱਸਿਆ ਗਿਆ ਕਿ ਪਿਛਲੀ 26 ਫਰਵਰੀ ਤੋਂ ਲੈ ਕੇ 8 ਮਾਰਚ ਦੇ ਦਰਮਿਆਨ ਇੱਕ ਤੋਂ ਬਾਅਦ ਇੱਕ ਭਿਆਨਕ ਬਰਫੀਲੇ ਤੂਫਾਨਾਂ ਨੇ ਪੂਰੇ ਇਲਾਕੇ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ ਅਤੇ ਬਰਫ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ। ਉਸ ਵੇਲੇ ਸਾਰੇ ਮਕਾਨ ਬਰਫ਼ ਦੇ ਥੱਲੇ ਆ ਗਏ ਸਨ ਅਤੇ ਆਵਾਜਾਹੀ ਬਿਲਕੁਲ ਠੱਪ ਹੋ ਗਈ ਸੀ।
ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ
ਇਲਾਕੇ ਵਿੱਚ ਬਚਾਅ ਮੁਹਿੰਮ ਚਲਾਉਣ ਵਾਲੀ ਵਾਲੰਟੀਅਰ ਮੀਗਨ ਵਾਜ਼ਕਵੇਜ਼ ਦਾ ਕਹਿਣਾ ਹੈ ਕਿ ਬਰਫੀਲੇ ਤੂਫਾਨ ਵਿੱਚ ਆ ਕੇ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਉਨ੍ਹਾਂ ਦੇ ਮੁਤਾਬਿਕ, ਇਲਾਕੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ, ਤਾਪਮਾਨ ਜਮਾਵ ਬਿੰਦੂ ਤੋਂ ਵੀ ਥੱਲੇ ਚਲਾ ਗਿਆ ਹੈ। ਇਸ ਕਰਕੇ ਜਿਹਨਾਂ ਘਰਾਂ ਵਿੱਚ ਗਰਮਾਇਸ਼ ਲਈ ਬਿਜਲੀ, ਗੈਸ ਉਪਲਬਧ ਨਹੀਂ ਹੈ ਉਹਨਾਂ ਦੀ ਮੌਤ ਹੋ ਜਾਣ ਦਾ ਖ਼ਤਰਾ ਹੈ।
ਸੜਕਾਂ ‘ਤੇ 3 ਮੀਟਰ ਤੋਂ ਵੀ ਵੱਧ ਉੱਚੀ ਬਰਫ਼ ਜੰਮੀ
ਦੱਸਿਆ ਜਾਂਦਾ ਹੈ ਕਿ ਪਹਾੜੀ ਇਲਾਕਿਆਂ ਵਿੱਚ ਸੜਕਾਂ ਉੱਤੇ ਤਿੰਨ ਮੀਟਰ ਤੋਂ ਵੀ ਵੱਧ ਓਂਚੀ ਬਰਫ਼ ਜੰਮ ਗਈ ਹੈ। ਇਸ ਕਰਕੇ ਉੱਥੇ ਬਿਜਲੀ ਨਾ ਹੋਣ ਕਰਕੇ ਲੋਕਾਂ ਨੂੰ ਭੋਜਨ, ਦਵਾਈ, ਫਿਊਲ ਦੀ ਬੜੀ ਦਿਕਤ ਪੇਸ਼ ਆ ਰਹੀ ਹੈ।
ਗਵਰਨਰ ਵੱਲੋਂ 1 ਮਾਰਚ ਨੂੰ ਹੀ ਐਮਰਜੈਂਸੀ ਦਾ ਐਲਾਨ
ਕੈਲੀਫ਼ੋਰਨੀਆ ਦੇ ਗਵਰਨਰ ਗਵਿਨ ਨਿਊਸਮ ਵੱਲੋਂ ਪਿਛਲੀ 1 ਮਾਰਚ ਨੂੰ ਹੀ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ ਸੀ, ਅਤੇ ਉਸੀ ਦਿਨ ਬਰਫੀਲੇ ਤੂਫਾਨ ਦੀ ਨਵੀਂ ਲੜੀ ਨੇ ਗਵਰਨਰ ਨੂੰ ਵੀਰਵਾਰ ਮੁੜ ਲੋਕਾਂ ਲਈ ਨਵੇਂ ਸਿਰੇ ਤੋਂ ਐਮਰਜੈਂਸੀ ਦੀ ਘੋਸ਼ਣਾ ਕਰਨ ਤੇ ਮਜਬੂਰ ਕਰ ਦਿੱਤਾ ਸੀ।
ਹੋਰ ਮੌਤਾਂ ਦਾ ਪਤਾ ਨਹੀਂ ਲੱਗਾ
ਹਾਲਾਂਕਿ, ਸੈਨ ਬਰਨਾਰਡਿਨੋ ਕਾਰੋਨਰਸ ਆਫਿਸ ਵੱਲੋਂ ਹੁਣ ਤੱਕ ਬਰਫੀਲੇ ਤੂਫ਼ਾਨ ਦੀ ਵਜਾਹ ਕਰਕੇ ਸਿਰਫ਼ ਇੱਕ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਜਦ ਕਿ ਹੋਰ ਲੋਕਾਂ ਦੀ ਮੌਤ ਦੀ ਅਸਲ ਵਜਾਹ ਦਾ ਪਤਾ ਲਗਾਇਆ ਜਾ ਰਿਹਾ ਹੈ। ਬਰਫੀਲੇ ਤੂਫਾਨ ਦੀ ਚਪੇਟ ਵਿੱਚ ਆ ਕੇ ਆਪਣੀ ਜਾਨ ਗਵਾਉਣ ਵਾਲੀ ਪੀੜਤ ਦੀ ਪਹਿਚਾਣ 39 ਸਾਲਾਂ ਦੀ ਮਹਿਲਾ ਦੇ ਰੂਪ ਵਿੱਚ ਹੋਈ, ਜਿਨ੍ਹਾਂ ਨੇ ਬਰਫੀਲੇ ਤੂਫਾਨ ਕਰਕੇ ਇਕ ਬੇਹੱਦ ਖੌਫਨਾਕ ਕਾਰ ਐਕਸੀਡੈਂਟ ਤੋਂ ਬਾਅਦ ਹਸਪਤਾਲ ਵਿੱਚ ਆਪਣਾ ਦਮ ਤੋੜ ਦਿੱਤਾ ਸੀ।