Shocking News: ਹੈਵਾਨੀਅਤ ਦੀਆਂ ਸਾਰੀਆਂ ਹਦਾਂ ਪਾਰ ਕੀਤੀਆਂ, ਕੀਤਾ ਖੌਫਨਾਕ ਜੁਰਮ, ਹੁਣ ਮਿਲ ਸਕਦੀ ਹੈ 690 ਸਾਲ ਦੀ ਸਜ਼ਾ, VIDEO

Published: 

06 Oct 2023 13:49 PM

ਜ਼ਕਰਜ਼ੇਵਸਕੀ ਦੇ ਅਪਰਾਧਾਂ ਦਾ ਖੁਲਾਸਾ ਉਦੋਂ ਹੋਇਆ ਜਦੋਂ ਕੈਲੀਫੋਰਨੀਆ ਦੇ ਲਾਗੁਨਾ ਬੀਚ ਵਿੱਚ ਰਹਿਣ ਵਾਲੇ ਇੱਕ ਜੋੜੇ ਨੇ ਪੁਲਿਸ ਨੂੰ ਦੱਸਿਆ ਕਿ Viral News: ਉਨ੍ਹਾਂ ਨੇ ਜ਼ਕਰਜ਼ੇਵਸਕੀ ਨੂੰ ਨੈਨੀ ਵਜੋਂ ਕੰਮ 'ਤੇ ਰੱਖਿਆ ਸੀ। ਪਰ ਇਸ ਦਰਿੰਦੇ ਨੇ ਉਨ੍ਹਾਂ ਦੇ ਅੱਠ ਸਾਲ ਦੇ ਬੱਚੇ ਨੂੰ ਗਲਤ ਤਰੀਕੇ ਨਾਲ ਛੂਹ ਲਿਆ। ਇਸ ਤੋਂ ਬਾਅਦ ਪੁਲਿਸ ਨੇ ਜ਼ਕਰਜ਼ੇਵਸਕੀ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਤਾਂ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਇਸ ਸ਼ਖਸ ਨੇ ਇੱਕ ਨਹੀਂ, ਦੋ ਨਹੀਂ ਸਗੋਂ ਪੂਰੇ 16 ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਸੀ।

Shocking News: ਹੈਵਾਨੀਅਤ ਦੀਆਂ ਸਾਰੀਆਂ ਹਦਾਂ ਪਾਰ ਕੀਤੀਆਂ, ਕੀਤਾ ਖੌਫਨਾਕ ਜੁਰਮ, ਹੁਣ ਮਿਲ ਸਕਦੀ ਹੈ 690 ਸਾਲ ਦੀ ਸਜ਼ਾ, VIDEO

Twitter @ure_too_close

Follow Us On

ਅਮਰੀਕਾ ਵਿੱਚ ਇੱਕ ਵਿਅਕਤੀ ਨੂੰ 690 ਸਾਲ ਦੀ ਸਜ਼ਾ ਹੋਣ ਜਾ ਰਹੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਸ ਵਿਅਕਤੀ ਨੇ ਅਜਿਹਾ ਕੀ ਅਪਰਾਧ ਕੀਤਾ ਹੈ, ਜਿਸ ਕਾਰਨ ਉਸ ਨੂੰ ਇੰਨੀ ਲੰਬੀ ਸਜ਼ਾ ਭੁਗਤਣੀ ਪੈ ਰਹੀ ਹੈ। ਅਸਲ ‘ਚ ਇਸ ਵਿਅਕਤੀ ਦਾ ਅਪਰਾਧ ਅਜਿਹਾ ਹੈ, ਜਿਸ ਬਾਰੇ ਜਾਣ ਕੇ ਤੁਹਾਡਾ ਖੂਨ ਖੌਲ ਜਾਵੇਗਾ। ਇਸ ਵਿਅਕਤੀ ਨੇ ਇਕ-ਦੋ ਨਹੀਂ ਸਗੋਂ 16 ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਇਸ ਦਰਿੰਦੇ ਦਾ ਸ਼ਿਕਾਰ ਹੋਏ ਬੱਚਿਆਂ ਦੀ ਉਮਰ 2 ਸਾਲ ਤੋਂ ਲੈ ਕੇ 12 ਸਾਲ ਤੱਕ ਦੀ ਹੈ।

ਦਰਅਸਲ, ਵਿਦੇਸ਼ਾਂ ਵਿੱਚ ਬੱਚਿਆਂ ਦੀ ਦੇਖਭਾਲ ਲਈ ਨੈਨੀ ਦਾ ਦਾਈ ਰੱਖਣ ਦਾ ਕਲਚਰ ਬਹੁਤ ਆਮ ਹੈ। ਕਈ ਵਾਰ ਇਹ ਬੇਬੀ ਸਿਟਰ ਔਰਤ ਹੁੰਦੀ ਅਤੇ ਕਈ ਵਾਰ ਮਰਦ। ਹਾਲਾਂਕਿ ਨੈਨੀ ਰਾਹੀਂ ਬੱਚਿਆਂ ਨਾਲ ਤਸ਼ਦੱਦ ਜਾਂ ਲੁੱਟਖੋਹ ਦੇ ਕਈ ਮਾਮਲੇ ਤਾਂ ਸਾਹਮਣੇ ਆਉਂਦੇ ਹੀ ਰਹੇ ਹਨ, ਪਰ ਇਸ ਵਾਰ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ, ਜਿਸਨੂੰ ਸੁਣ ਕੇ ਲੂੰ-ਕੰਡੇ ਖੜੇ ਹੋ ਰਹੇ ਹਨ। ਮੈਥਿਊ ਐਂਟੋਨੀਓ ਜ਼ਕਰਜ਼ੇਵਸਕੀ (34) ਨੂੰ 34 ਅਪਰਾਧਾਂ ਦਾ ਦੋਸ਼ੀ ਪਾਇਆ ਗਿਆ ਹੈ। ਬੱਚਿਆਂ ਦੀ ਦੇਖਭਾਲ ਦੇ ਨਾਂ ‘ਤੇ ਇਸ ਨੇ ਕੁੱਲ 16 ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਨੇ ਅਪਰਾਧ ਦੀ ਵੀਡੀਓ ਵੀ ਰਿਕਾਰਡ ਕੀਤੀ।

ਕਿਵੇਂ ਫੜਿਆ ਗਿਆ ਹੈਵਾਨ?

ਪੁਲਿਸ ਨੇ ਜਾਂਚ ਸ਼ੱਕ ਦੇ ਆਧਾਰ ਤੇ ਸ਼ੁਰੂ ਕੀਤੀ ਸੀ, ਪਰ ਜਾਂਚ ਦੌਰਾਨ ਜਦੋਂ ਸੱਚ ਸਾਹਮਣੇ ਆਇਆ ਤਾਂ ਪੁਲਿਸ ਦੇ ਵੀ ਪਸੀਨੇ ਛੁੱਟ ਗਏ। ਜ਼ਕਰਜ਼ੇਵਸਕੀ ਦਾ ਦੂਜਾ ਸ਼ਿਕਾਰ, ਸੱਤ ਸਾਲ ਦਾ ਲੜਕਾ, ਜਲਦੀ ਹੀ ਲੱਭ ਲਿਆ ਗਿਆ ਸੀ। ਇਹ ਬੱਚਾ ਲਾਸ ਏਂਜਲਸ ਸ਼ਹਿਰ ਦਾ ਰਹਿਣ ਵਾਲਾ ਸੀ। ਹੌਲੀ-ਹੌਲੀ, ਦੱਖਣੀ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ 10 ਹੋਰ ਬੱਚੇ ਅੱਗੇ ਆਏ, ਜਿਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਜ਼ਕਰਜ਼ੇਵਸਕੀ ਨੇ ਉਨ੍ਹਾਂ ਨਾਲ ਵੀ ਹੈਵਾਨੀਅਤ ਕੀਤੀ ਹੈ। ਬੱਚਿਆਂ ਦਾ ਸ਼ਿਕਾਰ ਕਰਨ ਵਾਲਾ ਸ਼ੈਤਾਨ ਦੇਸ਼ ਛੱਡ ਕੇ ਭੱਜਣ ਵਾਲਾ ਸੀ ਪਰ ਪੁਲਿਸ ਨੇ ਉਸ ਨੂੰ ਏਅਰਪੋਰਟ ‘ਤੇ ਹੀ ਫੜ ਲਿਆ।

ਕਦੋਂ ਅਤੇ ਕਿੰਨੇ ਸਮੇਂ ਵਿੱਚ ਹੋਇਆ ਅਪਰਾਧ ?

ਪੁਲਿਸ ਨੇ ਦੱਸਿਆ ਕਿ ਜ਼ਕਰਜ਼ੇਵਸਕੀ ਨੇ ਪੰਜ ਸਾਲਾਂ ਵਿੱਚ ਕੁੱਲ 16 ਬੱਚਿਆਂ ਨੂੰ ਆਪਣੀ ਬੇਰਹਿਮੀ ਦਾ ਸ਼ਿਕਾਰ ਬਣਾਇਆ। ਇਸ ਦਾ ਪਹਿਲਾ ਸ਼ਿਕਾਰ 1 ਜਨਵਰੀ, 2014 ਨੂੰ ਇੱਕ ਮਾਸੂਮ ਬੱਚਾ ਸੀ, ਜਦੋਂ ਕਿ ਇਸ ਨੇ ਆਪਣਾ ਆਖਰੀ ਅਪਰਾਧ 17 ਮਈ, 2019 ਨੂੰ ਕੀਤਾ ਸੀ। ਇਸ ਤੋਂ ਬਾਅਦ ਪੁਲਿਸ ਨੇ ਇਸ ਨੂੰ ਫੜ ਲਿਆ। ਜ਼ਕਰਜ਼ੇਵਸਕੀ ਵਿਰੁੱਧ ਚਾਰ ਸਾਲਾਂ ਤੋਂ ਮੁਕੱਦਮਾ ਚੱਲ ਰਿਹਾ ਸੀ। ਉਹ ਇੰਨਾ ਸਮਾਂ ਜੇਲ੍ਹ ਵਿੱਚ ਸੀ। ਹੁਣ ਜ਼ਕਰਜ਼ੇਵਸਕੀ ਨੂੰ ਨਵੰਬਰ ਵਿਚ ਇਸ ਅਪਰਾਧ ਲਈ 690 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਜਾ ਰਹੀ ਹੈ।

Exit mobile version