Australia ‘ਚ ਵੱਡਾ ਹਾਦਸਾ, ਹੰਟਰ ਵੈਲੀ ‘ਚ ਬੱਸ ਪਲਟੀ, 10 ਲੋਕਾਂ ਦੀ ਦਰਦਨਾਕ ਮੌਤ, 11 ਜ਼ਖ਼ਮੀ

tv9-punjabi
Updated On: 

12 Jun 2023 06:59 AM

Australia News: ਹੰਟਰ ਵੈਲੀ ਇਲਾਕੇ ਵਿੱਚ ਵਿਆਹ ਦੇ ਮਹਿਮਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ਵਿੱਚ ਡਿੱਗ ਗਈ। ਇਸ ਹਾਦਸੇ 'ਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 11 ਲੋਕ ਜ਼ਖਮੀ ਹੋ ਗਏ।

Australia ਚ ਵੱਡਾ ਹਾਦਸਾ, ਹੰਟਰ ਵੈਲੀ ਚ ਬੱਸ ਪਲਟੀ, 10 ਲੋਕਾਂ ਦੀ ਦਰਦਨਾਕ ਮੌਤ, 11 ਜ਼ਖ਼ਮੀ
Follow Us On
Australia News: ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ‘ਚ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਇੱਥੇ ਐਤਵਾਰ ਦੇਰ ਰਾਤ ਹੰਟਰ ਵੈਲੀ ਇਲਾਕੇ ਵਿੱਚ ਵਿਆਹ ਦੇ ਮਹਿਮਾਨਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਖੱਡ ਵਿੱਚ ਡਿੱਗ ਗਈ। ਆਸਟ੍ਰੇਲੀਆ (Australia) ‘ਚ ਵਾਪਰੇ ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 11 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਹਾਦਸੇ ਬਾਰੇ ਜਾਣਕਾਰੀ ਦਿੰਦੇ ਹੋਏ ਆਸਟ੍ਰੇਲੀਅਨ ਪੁਲਿਸ ਨੇ ਕਿਹਾ ਹੈ ਕਿ ਇਹ ਹਾਦਸਾ ਗ੍ਰੇਟਾ ਦੇ ਹੰਟਰ ਐਕਸਪ੍ਰੈਸਵੇਅ ਆਫ-ਰੈਂਪ ਨੇੜੇ ਵਾਈਨ ਕੰਟਰੀ ਡਰਾਈਵ ‘ਤੇ ਵਾਪਰਿਆ। ਹਾਦਸੇ ਤੋਂ ਤੁਰੰਤ ਬਾਅਦ ਐਮਰਜੈਂਸੀ (Emergency) ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ। ਸਿਡਨੀ ਮਾਰਨਿੰਗ ਹੇਰਾਲਡ ਨੇ ਪੁਲਿਸ ਦੇ ਹਵਾਲੇ ਨਾਲ ਕਿਹਾ ਕਿ 11 ਜ਼ਖਮੀ ਲੋਕਾਂ ਨੂੰ ਹੈਲੀਕਾਪਟਰ ਅਤੇ ਸੜਕ ਰਾਹੀਂ ਹਸਪਤਾਲ ਪਹੁੰਚਾਇਆ ਗਿਆ। ਇਸ ਹਾਦਸੇ ‘ਚ 18 ਯਾਤਰੀ ਸੁਰੱਖਿਅਤ ਬਚ ਗਏ।

ਐਮਰਜੈਂਸੀ ਕਾਰਵਾਈ ਕੀਤੀ ਗਈ-ਪੁਲਿਸ

ਪੁਲਿਸ (Police) ਦੇ ਅਨੁਸਾਰ, ਬੱਸ ਦੇ ਪਲਟਣ ਦੀ ਸੂਚਨਾ ਮਿਲਣ ਤੋਂ ਬਾਅਦ ਰਾਤ 11:30 ਵਜੇ (ਸਥਾਨਕ ਸਮੇਂ) ਤੋਂ ਤੁਰੰਤ ਬਾਅਦ ਐਮਰਜੈਂਸੀ ਸੇਵਾਵਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਹੰਟਲੀ ਵਿੱਚ ਨਿਊ ਇੰਗਲੈਂਡ ਹਾਈਵੇਅ ਅਤੇ ਬ੍ਰਿਜ ਸਟ੍ਰੀਟ ਚੌਕ ਦੇ ਵਿਚਕਾਰ ਦੋਵਾਂ ਦਿਸ਼ਾਵਾਂ ਵਿੱਚ ਵਾਈਨ ਕੰਟਰੀ ਡਰਾਈਵ ਨੂੰ ਬੰਦ ਕਰਨ ਦੇ ਨਾਲ ਐਮਰਜੈਂਸੀ ਕਾਰਵਾਈ ਕੀਤੀ ਜਾ ਰਹੀ ਹੈ। ਰਿਪੋਰਟਾਂ ਅਨੁਸਾਰ ਬੱਸ ਦੇ ਡਰਾਈਵਰ ਨੂੰ ਲਾਜ਼ਮੀ ਟੈਸਟਾਂ ਅਤੇ ਜਾਂਚ ਲਈ ਪੁਲਿਸ ਸੁਰੱਖਿਆ ਹੇਠ ਹਸਪਤਾਲ ਲਿਜਾਇਆ ਗਿਆ। ਜਦਕਿ ਜ਼ਖਮੀਆਂ ਨੂੰ ਸੜਕ ਅਤੇ ਹਵਾਈ ਮਾਰਗ ਰਾਹੀਂ ਨਿਊ ਲੈਂਬਟਨ ਹਾਈਟਸ ਦੇ ਜੌਨ ਹੰਟਰ ਹਸਪਤਾਲ ਅਤੇ ਵਾਰਤਾਹ ਦੇ ਮੈਟਰ ਹਸਪਤਾਲ ਲਿਜਾਇਆ ਗਿਆ।

ਸੱਚਮੁੱਚ ਭਿਆਨਕ ਹਾਦਸਾ ਸੀ-ਮੇਅਰ

ਸਥਾਨਕ ਮੀਡੀਆ ਨੇ ਦੱਸਿਆ ਹੈ ਕਿ ਹਾਦਸੇ ਤੋਂ ਬਾਅਦ, ਪੁਲਿਸ ਨੇ ਇੱਕ ਅਪਰਾਧ ਸੀਨ ਬਣਾਇਆ ਹੈ, ਜਿਸਦਾ ਸੋਮਵਾਰ ਨੂੰ ਮਾਹਰ ਫੋਰੈਂਸਿਕ ਪੁਲਿਸ ਅਤੇ ਕਰੈਸ਼ ਇਨਵੈਸਟੀਗੇਸ਼ਨ ਯੂਨਿਟ ਦੁਆਰਾ ਵਿਸ਼ਲੇਸ਼ਣ ਕੀਤਾ ਜਾਵੇਗਾ। ਸੇਸਨੌਕ ਦੇ ਮੇਅਰ ਜੇ ਸੁਵਾਲ ਨੇ ਬੱਸ ਹਾਦਸੇ ਦੀ ਖ਼ਬਰ ਨੂੰ ਭਿਆਨਕ ਦੱਸਿਆ ਹੈ। ‘ਨਾਈਨ ਟੂਡੇ’ ਪ੍ਰੋਗਰਾਮ ‘ਚ ਮੀਡੀਆ ਨਾਲ ਗੱਲਬਾਤ ਕਰਦਿਆਂ ਜੈ ਸੁਵਾਲ ਨੇ ਕਿਹਾ ਕਿ ਅਸੀਂ ਸਪੱਸ਼ਟ ਤੌਰ ‘ਤੇ ਹਾਦਸੇ ‘ਚ ਸ਼ਾਮਲ ਲੋਕਾਂ ਦੇ ਨਾਲ ਹਾਂ। ਇਹ ਹਾਦਸਾ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਲਈ ਸੱਚਮੁੱਚ ਬਹੁਤ ਭਿਆਨਕ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ