ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਬੱਦਲਵਾਈ ਨੇ ਵਧਾਈ ਬਾਰਿਸ਼ ਦੀ ਉਮੀਦ, ਵਧਦੇ ਤਾਪਮਾਨ ਵਿਚਾਲੇ ਰਾਹਤ ਮਿਲਣ ਦੇ ਆਸਾਰ

Punjab Weather Alert: ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਵਾਰ ਕਾਫ਼ੀ ਹਾਈ ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅੱਜ ਵਧਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅੱਜ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਗਿਰਾਵਟ ਆਉਣ ਦੀ ਉਮੀਦ ਹੈ।

ਬੱਦਲਵਾਈ ਨੇ ਵਧਾਈ ਬਾਰਿਸ਼ ਦੀ ਉਮੀਦ, ਵਧਦੇ ਤਾਪਮਾਨ ਵਿਚਾਲੇ ਰਾਹਤ ਮਿਲਣ ਦੇ ਆਸਾਰ
ਸੰਕੇਤਕ ਤਸਵੀਰ
Follow Us
tv9-punjabi
| Updated On: 27 Mar 2025 07:17 AM IST

ਪੰਜਾਬ ਵਿੱਚ ਗਰਮੀ ਲਗਾਤਾਰ ਵੱਧ ਰਹੀ ਹੈ। ਅੱਜ ਵੀ ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਰੁਕ-ਰੁਕ ਕੇ ਬੱਦਲਵਾਈ ਰਹਿਣ ਦੀ ਉਮੀਦ ਹੈ। ਬੀਤੇ ਕੱਲ੍ਹ ਵੀ ਮੌਸਮ ਇਸੇ ਤਰ੍ਹਾਂ ਦਾ ਰਿਹਾ। ਇਸ ਦੇ ਬਾਵਜੂਦ, ਸੂਬੇ ਵਿੱਚ ਵੱਧ ਤੋਂ ਵੱਧ ਤਾਪਮਾਨ ਔਸਤਨ 0.9 ਡਿਗਰੀ ਸੈਲਸੀਅਸ ਵਧਿਆ ਅਤੇ ਆਮ ਨਾਲੋਂ 5.8 ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।

ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਇਸ ਵਾਰ ਕਾਫ਼ੀ ਹਾਈ ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਅੱਜ ਵਧਦੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਅੱਜ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਗਿਰਾਵਟ ਆਉਣ ਦੀ ਉਮੀਦ ਹੈ। ਹਾਲਾਂਕਿ, ਇਹ ਤਾਪਮਾਨ ਵੀ ਆਮ ਨਾਲੋਂ ਵੱਧ ਰਹੇਗਾ। ਪਰ ਤਾਪਮਾਨ ਵਿੱਚ ਗਿਰਾਵਟ ਰਾਹਤ ਪ੍ਰਦਾਨ ਕਰੇਗੀ।

ਤਿੰਨ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ

ਤਾਪਮਾਨ ਦੇ ਅੰਕੜਿਆਂ ਅਨੁਸਾਰ, ਲੁਧਿਆਣਾ, ਪਟਿਆਲਾ, ਅੰਮ੍ਰਿਤਸਰ, ਫਰੀਦਕੋਟ, ਗੁਰਦਾਸਪੁਰ ਅਤੇ ਹੋਰ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ ਬਹੁਤ ਜ਼ਿਆਦਾ ਰਿਹਾ। ਇਸ ਦੇ ਨਾਲ ਹੀ ਅੱਜ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਅਨੁਸਾਰ ਅੱਜ ਇਨ੍ਹਾਂ ਜ਼ਿਲ੍ਹਿਆਂ ਵਿੱਚ ਮੀਂਹ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਜੇਕਰ ਆਪਾਂ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਗੁਰੂ ਨਗਰੀ ਅੰਮ੍ਰਿਤਸਰ ਵਿੱਚ ਅੱਜ ਅਸਮਾਨ ਸਾਫ਼ ਰਹੇਗਾ ਅਤੇ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਵੇਗੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਤਾਪਮਾਨ 17 ਤੋਂ 31 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਓਧਰ ਜਲੰਧਰ ਵਿੱਚ ਵੀ ਅਸਮਾਨ ਸਾਫ਼ ਰਹੇਗਾ। ਇਸ ਤੋਂ ਇਲਾਵਾ ਤਾਪਮਾਨ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਵੇਗੀ। ਤਾਪਮਾਨ 17 ਤੋਂ 33 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।

ਲੁਧਿਆਣਾ ਵਿੱਚ ਵੀ ਅੱਜ ਅਸਮਾਨ ਸਾਫ਼ ਰਹੇਗਾ ਅਤੇ ਤਾਪਮਾਨ ਵਿੱਚ ਥੋੜ੍ਹਾ ਜਿਹਾ ਵਾਧਾ ਹੋਵੇਗਾ। ਸ਼ਹਿਰ ਦਾ ਤਾਪਮਾਨ 16 ਤੋਂ 34 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ। ਜਦੋਂ ਕਿ ਪਟਿਆਲਾ ਵਿੱਚ ਅਸਮਾਨ ਸਾਫ਼ ਰਹਿਣ ਦੀ ਸੰਭਾਵਨਾ ਹੈ। ਇਸ ਦੇ ਬਾਵਜ਼ੂਦ ਤਾਪਮਾਨ ਵਿੱਚ ਥੋੜ੍ਹਾ ਜਿਹਾ ਵਾਧਾ ਹੋਵੇਗਾ। ਤਾਪਮਾਨ 17 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਜੇਕਰ ਗੱਲ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੀ ਗੱਲ ਕਰੀਏ ਤਾਂ ਇੱਥੇ ਅਸਮਾਨ ਸਾਫ਼ ਰਹੇਗਾ। ਤਾਪਮਾਨ ਵਿੱਚ ਥੋੜ੍ਹਾ ਜਿਹਾ ਵਾਧਾ ਹੋਵੇਗਾ। ਤਾਪਮਾਨ 19 ਤੋਂ 35 ਡਿਗਰੀ ਦੇ ਵਿਚਕਾਰ ਰਹਿ ਸਕਦਾ ਹੈ।

Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ
Republic Day Parade: ਭੈਰਵ ਬਟਾਲੀਅਨ, ਅਤਿ-ਆਧੁਨਿਕ ਹਥਿਆਰ, ਅਤੇ ਵਿਸ਼ੇਸ਼ ਟੁਕੜੀਆਂ ਦੀ ਬਹਾਦਰੀ ਦਾ ਪ੍ਰਦਰਸ਼ਨ...
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ
26 ਜਨਵਰੀ ਦੀ ਪਰੇਡ ਵਿੱਚ Animal Soldiers: RVC ਟੁਕੜੀ ਦੀ ਜਾਂਬਾ ਤਿਆਰੀ...
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ "ਕਮਲ"
Channi Video: ਚੰਨੀ ਦਾ ਆਪਣੀ ਹੀ ਪਾਰਟੀ ਖਿਲਾਫ ਨਿਕਲਿਆ ਗੁੱਸਾ ਤਾਂ BJP ਨੇ ਆਫਰ ਕੀਤਾ
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?
Vande Bharat ਸਲੀਪਰ ਵਿੱਚ ਅਣੋਖੇ ਸਿਰਹਾਣੇ ਅਤੇ ਡੇਟੇਡ ਬੈਡਸ਼ੀਟ, ਜਾਣੋ ਕੀ ਹੈ ਖਾਸੀਅਤ?...
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ
ਕਾਂਗਰਸ ਦੇ ਪੋਸਟਰ ਖਿਲਾਫ ਮਨਪ੍ਰੀਤ ਬਾਦਲ ਨੇ ਆਪਣੇ ਅੰਦਾਜ 'ਚ ਲਾਏ ਤਿੱਖੇ ਨਿਸ਼ਾਨੇ, ਭਖੀ ਸਿਆਸਤ...
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ
ਇੰਡੀਗੋ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਪਈਆਂ ਭਾਜੜਾਂ, ਲਖਨਊ ਵਿੱਚ ਐਮਰਜੈਂਸੀ ਲੈਂਡਿੰਗ...
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ
ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦਿੰਦਾ ਹੈ ਚੇਤਾਵਨੀ, ਜਾਣੋ ਇਹ ਸੰਕੇਤ...
VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ
VIDEO: ਇਨ੍ਹਾਂ 4 ਸੀਨੀਅਰ ਆਗੂਆਂ ਨੇ ਫੜਿਆ ਕਮਲ, BJP ਨੂੰ ਮਿਲੀ ਤਾਕਤ...
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ
PM ਮੋਦੀ ਨੇ 28ਵੇਂ ਕਾਮਨਵੈਲਥ ਸਪੀਕਰਸ ਕਾਨਫਰੰਸ ਦਾ ਕੀਤਾ ਉਦਘਾਟਨ, ਸੰਵਿਧਾਨ 'ਤੇ ਕਹੀ ਇਹ ਗੱਲ...