ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੰਜਾਬ ‘ਚ ਮੀਂਹ ਦਾ ਕੋਈ ਅਲਰਟ ਨਹੀਂ, ਅਗਲੇ ਤਿੰਨ ਦਿਨ ਸਾਫ ਰਹੇਗਾ ਮੌਸਮ, ਭਾਖੜਾ ਦੇ ਪਾਣੀ ਦਾ ਘਟਿਆ ਪੱਧਰ

Punjab Weather Update: ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨ ਸੂਬੇ ਵਿੱਚ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ। ਇਸ ਵਿਚਕਾਰ ਰਾਹਤ ਦੀ ਗੱਲ ਇਹ ਹੈ ਕਿ ਭਾਖੜਾ ਵਿੱਚ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਲੁਧਿਆਣਾ ਦੇ ਸਸਰਾਲੀ ਪਿੰਡ ਵਿਖੇ ਸਤਲੁਜ ਦੇ ਬੰਨ੍ਹ 'ਚ ਪਾੜ ਕਮਜ਼ੋਰ ਹੋਣ ਸ਼ਥਿਤੀ ਹਾਲੇ ਵੀ ਚਿੰਤਾਜਨਕ ਬਣੀ ਹੋਈ ਹੈ।

ਪੰਜਾਬ 'ਚ ਮੀਂਹ ਦਾ ਕੋਈ ਅਲਰਟ ਨਹੀਂ, ਅਗਲੇ ਤਿੰਨ ਦਿਨ ਸਾਫ ਰਹੇਗਾ ਮੌਸਮ, ਭਾਖੜਾ ਦੇ ਪਾਣੀ ਦਾ ਘਟਿਆ ਪੱਧਰ
Photo Credit: PTI
Follow Us
mukesh-saini
| Updated On: 07 Sep 2025 08:06 AM IST

ਪੰਜਾਬ ਵਿੱਚ 10 ਸਤੰਬਰ ਤੱਕ ਮੀਂਹ ਦਾ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਤਿੰਨ ਦਿਨ ਸੂਬੇ ਵਿੱਚ ਮੌਸਮ ਆਮ ਰਹਿਣ ਦੀ ਸੰਭਾਵਨਾ ਹੈ। ਇਸ ਵਿਚਕਾਰ ਰਾਹਤ ਦੀ ਗੱਲ ਇਹ ਹੈ ਕਿ ਭਾਖੜਾ ਵਿੱਚ ਪਾਣੀ ਦਾ ਪੱਧਰ ਲਗਾਤਾਰ ਘੱਟ ਰਿਹਾ ਹੈ। ਇਸ ਤੋਂ ਇਲਾਵਾ ਹਿਮਾਚਲ ਅਤੇ ਜੰਮੂ-ਕਸ਼ਮੀਰ ਵਿੱਚ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

ਲੁਧਿਆਣਾ ਵਿੱਚ ਸਥਿਤੀ ਚਿੰਤਾਜਨਕ

ਲੁਧਿਆਣਾ ਦੇ ਸਸਰਾਲੀ ਪਿੰਡ ਵਿਖੇ ਸਤਲੁਜ ਦੇ ਬੰਨ੍ਹ ‘ਚ ਪਾੜ ਕਮਜ਼ੋਰ ਹੋਣ ਕਾਰਨ ਖਤਰਾ ਬਣਿਆ ਹੋਇਆ ਹੈ। ਪਾਣੀ ਖੇਤਾਂ ਤੱਕ ਪਹੁੰਚ ਗਿਆ। ਆਬਾਦੀ ਵੱਲ ਪਾਣੀ ਦੇ ਵਹਾਅ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਫੌਜ ਤੇ ਐਨਡੀਆਰਐਫ ਦੀ ਮਦਦ ਨਾਲ ਇੱਕ ਰਿੰਗ ਬੰਨ੍ਹ ਬਣਾਇਆ ਸੀ, ਪਰ ਸ਼ਨੀਵਾਰ ਨੂੰ ਉਸ ‘ਤੇ ਪਾੜ ਪੈਣਾ ਸ਼ੁਰੂ ਹੋ ਗਿਆ, ਜਿਸ ਤੋਂ ਬਾਅਦ ਤੀਜੇ ਬੰਨ੍ਹ ਦਾ ਨਿਰਮਾਣ ਕਾਰਜ ਵੀ ਸ਼ੁਰੂ ਕਰ ਦਿੱਤਾ ਗਿਆ।

ਬੰਨ੍ਹ ਨਹੀਂ ਟੁੱਟਣ ਦਿਆਂਗੇ... ਹੜ੍ਹ ਵਿਚਕਾਰ ਦਿਖਾਈ ਦੇ ਰਿਹਾ ਪੰਜਾਬੀਆਂ ਦਾ ਜਜ਼ਬਾ, ਦਿਨ-ਰਾਤ ਕੀਤਾ ਇੱਕ; 37 ਸਾਲਾਂ ਬਾਅਦ ਆਇਆ ਅਜਿਹਾ ਹੜ੍ਹ

ਅੰਮ੍ਰਿਤਸਰ ਪ੍ਰਸ਼ਾਸਨ ਨੇ ਲਈ ਫੌਜ ਦੀ ਮਦਦ

ਉੱਥੇ ਹੀ ਅੰਮ੍ਰਿਤਸਰ ਵਿੱਚ ਤੀਜ਼ੇ ਬੰਨ੍ਹ ਦਾ ਕੰਮ ਵੀ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨਾਂ ਤੱਕ ਮੀਂਹ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਜਿਸ ਦੇ ਚੱਲਦਿਆਂ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਦੇ ਬਹੁਤ ਘੱਟ ਆਸਾਰ ਹਨ। ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਇਸ ਕਾਰਜ਼ ਲਈ ਫੌਜ ਦੀ ਮਦਦ ਵੀ ਲਈ ਗਈ ਹੈ।

ਰਣਜੀਤ ਸਾਗਰ ਡੈਮ ਵੱਲੋਂ 4 ਸਪਿਲਵੇਅ ਗੇਟ ਬੰਦ

ਰਣਜੀਤ ਸਾਗਰ ਡੈਮ ਦੇ ਪਾਣੀ ਦੇ ਪੱਧਰ ਨੂੰ ਲੈ ਕੇ ਕੁਝ ਰਾਹਤ ਮਿਲੀ ਹੈ। ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ ਦਾ ਪੱਧਰ ਇਸ ਸਮੇਂ 524.8 ਮੀਟਰ ਦੇ ਆਸ-ਪਾਸ ਹੈ, ਖ਼ਤਰੇ ਦਾ ਨਿਸ਼ਾਨ 527 ਮੀਟਰ ਹੈ। ਹੁਣ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਪਹਿਲਾਂ ਨਾਲੋਂ ਘੱਟ ਪਾਣੀ ਛੱਡਿਆ ਜਾ ਰਿਹਾ ਹੈ। ਡੈਮ ਪ੍ਰਸ਼ਾਸਨ ਵੱਲੋਂ 4 ਸਪਿਲਵੇਅ ਗੇਟ ਬੰਦ ਕਰ ਦਿੱਤੇ ਗਏ ਸਨ, ਪਰ ਫਿਰ ਵੀ ਤਿੰਨ ਸਪਿਲਵੇਅ ਗੇਟ ਖੁੱਲ੍ਹੇ ਹਨ। ਰਾਵੀ ਦਰਿਆ ਵਿੱਚ ਲਗਭਗ 38000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ।

ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਦੌਰਾ ਕਰਨਗੇ ਭੁਪੇਸ਼ ਬਘੇਲ

ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅੱਜ ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਬੀਤੇ ਕੱਲ੍ਹ ਉਹ ਫਿਰੋਜ਼ਪੁਰ, ਫਾਜ਼ਿਲਕਾ ਅਤੇ ਤਰਨਤਾਰਨ ਦੇ ਦੌਰੇ ‘ਤੇ ਸਨ।

ਪੰਜਾਬ ਵਿੱਚ ਹੜ੍ਹਾਂ ਦੀ ਮੌਜੂਦਾ ਸਥਿਤੀ…

1996 ਪਿੰਡ ਡੁੱਬੇ: ਪੰਜਾਬ ਦੇ 1996 ਪਿੰਡ ਹੜ੍ਹਾਂ ਦੀ ਲਪੇਟ ਵਿੱਚ ਹਨ। ਅੰਮ੍ਰਿਤਸਰ ਦੇ 195 ਪਿੰਡ, ਗੁਰਦਾਸਪੁਰ ਦੇ 329, ਬਰਨਾਲਾ ਦੇ 121, ਬਠਿੰਡਾ ਦੇ 21, ਫਿਰੋਜ਼ਪੁਰ ਦੇ 108, ਹੁਸ਼ਿਆਰਪੁਰ ਦੇ 173, ਕਪੂਰਥਲਾ ਦੇ 145, ਪਠਾਨਕੋਟ ਦੇ 88, ਮੋਗਾ ਦੇ 52, ਜਲੰਧਰ ਦੇ 93, ਫਾਜ਼ਿਲਕਾ ਦੇ 80, ਫਰੀਦਕੋਟ ਦੇ 15, ਲੁਧਿਆਣਾ ਦੇ 77, ਮੁਕਤਸਰ ਦੇ 23, ਐਸਬੀਐਸ ਨਗਰ ਦੇ 28, ਐਸਏਐਸ ਨਗਰ ਦੇ 15, ਸੰਗਰੂਰ ਦੇ 107 ਅਤੇ ਮਾਨਸਾ ਦੇ 95 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਮਲੇਰਕੋਟਲਾ ਦੇ 12, ਪਟਿਆਲਾ ਦੇ 105, ਰੂਪਨਗਰ ਦੇ 44 ਅਤੇ ਤਰਨਤਾਰਨ ਦੇ 70 ਪਿੰਡ ਪਾਣੀ ਨਾਲ ਘਿਰੇ ਹੋਏ ਹਨ।

3.84 ਲੱਖ ਤੋਂ ਵੱਧ ਆਬਾਦੀ ਪ੍ਰਭਾਵਿਤ: ਹੁਣ ਤੱਕ ਕੁੱਲ 3,87,013 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਅੰਮ੍ਰਿਤਸਰ (1,36,105), ਗੁਰਦਾਸਪੁਰ (1,45,000) ਅਤੇ ਫਾਜ਼ਿਲਕਾ (24,930) ਹਨ। ਇਸ ਤੋਂ ਇਲਾਵਾ, ਫਿਰੋਜ਼ਪੁਰ, ਕਪੂਰਥਲਾ, ਮੋਗਾ, ਸੰਗਰੂਰ ਅਤੇ ਮੋਹਾਲੀ ਵਿੱਚ ਵੀ ਹਜ਼ਾਰਾਂ ਲੋਕ ਮੁਸੀਬਤ ਵਿੱਚ ਹਨ।

Photo Credit: PTI

46 ਲੋਕਾਂ ਦੀ ਹੁਣ ਤੱਕ ਮੌਤ: ਹੁਣ ਤੱਕ 12 ਜ਼ਿਲ੍ਹਿਆਂ ਵਿੱਚ 46 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ (7), ਬਰਨਾਲਾ (5), ਬਠਿੰਡਾ (4), ਹੁਸ਼ਿਆਰਪੁਰ (7), ਲੁਧਿਆਣਾ (4), ਮਾਨਸਾ (3), ਪਠਾਨਕੋਟ (6), ਗੁਰਦਾਸਪੁਰ (2), ਐਸਏਐਸ ਨਗਰ (2), ਫਿਰੋਜ਼ਪੁਰ (1), ਫਾਜ਼ਿਲਕਾ (1), ਰੂਪਨਗਰ (1), ਪਟਿਆਲਾ (1) ਅਤੇ ਸੰਗਰੂਰ (1) ਸ਼ਾਮਲ ਹਨ। ਪਠਾਨਕੋਟ ਜ਼ਿਲ੍ਹੇ ਤੋਂ 3 ਲੋਕ ਲਾਪਤਾ ਹਨ। ਇਸ ਦੇ ਨਾਲ ਹੀ, ਪਸ਼ੂਆਂ ਦੇ ਨੁਕਸਾਨ ਦਾ ਸਹੀ ਅੰਕੜਾ ਅਜੇ ਪਤਾ ਨਹੀਂ ਹੈ, ਪਰ ਹੜ੍ਹਾਂ ਨਾਲ ਵੱਡੀ ਗਿਣਤੀ ਵਿੱਚ ਜਾਨਵਰ ਪ੍ਰਭਾਵਿਤ ਹੋਏ ਹਨ।

22,854 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ: ਕੁੱਲ 21,854 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਵਿੱਚ ਫਿਰੋਜ਼ਪੁਰ ਤੋਂ 3888, ਅੰਮ੍ਰਿਤਸਰ ਤੋਂ 3260, ਬਰਨਾਲਾ ਤੋਂ 627, ਹੁਸ਼ਿਆਰਪੁਰ ਤੋਂ 1616, ਕਪੂਰਥਲਾ ਤੋਂ 1428, ਜਲੰਧਰ ਤੋਂ 511, ਮੋਗਾ ਤੋਂ 155, ਰੂਪਨਗਰ ਤੋਂ 248, ਪਠਾਨਕੋਟ ਤੋਂ 1139 ਅਤੇ ਤਰਨਤਾਰਨ ਤੋਂ 21 ਸ਼ਾਮਲ ਹਨ।

219 ਰਾਹਤ ਕੈਂਪ: ਸੂਬੇ ਭਰ ਵਿੱਚ 219 ਰਾਹਤ ਕੈਂਪ ਸਥਾਪਿਤ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਤਿਹਗੜ੍ਹ ਸਾਹਿਬ, ਜਲੰਧਰ, ਕਪੂਰਥਲਾ, ਲੁਧਿਆਣਾ, ਮੋਗਾ, ਮੋਹਾਲੀ, ਪਠਾਨਕੋਟ, ਪਟਿਆਲਾ, ਰੂਪਨਗਰ, ਸੰਗਰੂਰ ਅਤੇ ਐਸਏਐਸ ਨਗਰ ਸ਼ਾਮਲ ਹਨ। ਇਨ੍ਹਾਂ ਕੈਂਪਾਂ ਵਿੱਚ 7377 ਲੋਕ ਰਹਿ ਰਹੇ ਹਨ।

1,74,454 ਹੈਕਟੇਅਰ ਫਸਲਾਂ ਪ੍ਰਭਾਵਿਤ: ਪੰਜਾਬ ਵਿੱਚ ਹੁਣ ਤੱਕ ਹੜ੍ਹਾਂ ਨਾਲ 1,74,454 ਹੈਕਟੇਅਰ ਫਸਲਾਂ ਪ੍ਰਭਾਵਿਤ ਹੋਈਆਂ ਹਨ। ਸਭ ਤੋਂ ਵੱਧ ਨੁਕਸਾਨ ਗੁਰਦਾਸਪੁਰ (40,169) ਵਿੱਚ ਹੋਇਆ ਹੈ।

ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ...
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ...