ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Weather Update: ਪੰਜਾਬ ਵਿੱਚ ਧੁੰਦ ਦਾ ਅਲਰਟ ਤੇ ਹਵਾ ਵੀ ਖ਼ਰਾਬ, ਤਾਪਮਾਨ ਚ ਆਈ ਗਿਰਾਵਟ

ਚੰਡੀਗੜ੍ਹ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ AQI 200 ਤੋਂ ਘੱਟ ਪਾਇਆ ਗਿਆ, ਜਦੋਂ ਕਿ ਹਾਲ ਹੀ ਵਿੱਚ ਇੱਥੇ ਪ੍ਰਦੂਸ਼ਣ ਦਾ ਪੱਧਰ 300 ਨੂੰ ਪਾਰ ਕਰ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਪੰਜਾਬ ਦੇ 5 ਜ਼ਿਲ੍ਹੇ ਪ੍ਰਦੂਸ਼ਣ ਦੀ ਲਪੇਟ ਵਿੱਚ ਹਨ।

Weather Update: ਪੰਜਾਬ ਵਿੱਚ ਧੁੰਦ ਦਾ ਅਲਰਟ ਤੇ ਹਵਾ ਵੀ ਖ਼ਰਾਬ, ਤਾਪਮਾਨ ਚ ਆਈ ਗਿਰਾਵਟ
ਸੰਕੇਤਕ ਤਸਵੀਰ
Follow Us
tv9-punjabi
| Updated On: 23 Nov 2024 07:13 AM IST
ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿਚ ਅਜੇ ਵੀ ਧੂੰਆਂ ਦੇਖਿਆ ਜਾ ਸਕਦਾ ਹੈ। ਮੌਜੂਦਾ ਹਾਲਾਤਾਂ ਕਾਰਨ ਸੂਬੇ ਦੇ ਸ਼ਹਿਰਾਂ ਦਾ ਤਾਪਮਾਨ ਇੱਕ ਹਫ਼ਤੇ ਅੰਦਰ 2 ਤੋਂ 3 ਡਿਗਰੀ ਤੱਕ ਹੇਠਾਂ ਆ ਜਾਵੇਗਾ। ਪੱਛਮੀ ਹਿਮਾਲਿਆ ਵੱਲ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਗਿਆ ਹੈ। ਜਿਸ ਕਾਰਨ ਆਉਣ ਵਾਲੇ ਦਿਨਾਂ ‘ਚ ਪਹਾੜਾਂ ‘ਤੇ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਜੇਕਰ ਬਰਫ਼ਬਾਰੀ ਹੁੰਦੀ ਹੈ ਤਾਂ ਜ਼ਮੀਨੀ ਇਲਾਕਿਆਂ ਵਿੱਚ ਠੰਢ ਹੋਰ ਵਧ ਜਾਵੇਗੀ। ਮੌਸਮ ਵਿਗਿਆਨ ਕੇਂਦਰ ਅਨੁਸਾਰ ਅੱਜ ਪੰਜਾਬ ਦੇ ਸੱਤ ਜ਼ਿਲ੍ਹਿਆਂ ਅੰਮ੍ਰਿਤਸਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਧੁੰਦ ਦਾ ਅਸਰ ਦੇਖਣ ਨੂੰ ਮਿਲੇਗਾ। ਹਾਲਾਂਕਿ ਦੁਪਹਿਰ ਬਾਅਦ ਆਸਮਾਨ ਸਾਫ਼ ਰਹੇਗਾ। ਜਦਕਿ ਚੰਡੀਗੜ੍ਹ ਵਿੱਚ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਿੱਚ ਨਵੰਬਰ ਦੇ ਅੰਤ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹੇ ‘ਚ ਸੁੱਕੀ ਠੰਡ ਵਧੇਗੀ।

ਪੰਜਾਬ ਵਿੱਚ ਹਵਾ ਦੀ ਸਥਿਤੀ ਖ਼ਰਾਬ

ਚੰਡੀਗੜ੍ਹ ਵਿੱਚ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ। ਚੰਡੀਗੜ੍ਹ ਵਿੱਚ AQI 200 ਤੋਂ ਘੱਟ ਪਾਇਆ ਗਿਆ, ਜਦੋਂ ਕਿ ਹਾਲ ਹੀ ਵਿੱਚ ਇੱਥੇ ਪ੍ਰਦੂਸ਼ਣ ਦਾ ਪੱਧਰ 300 ਨੂੰ ਪਾਰ ਕਰ ਗਿਆ ਸੀ। ਇਸ ਦੇ ਨਾਲ ਹੀ ਪੰਜਾਬ ਦੇ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਹਨ। ਪੰਜਾਬ ਦੇ 5 ਜ਼ਿਲ੍ਹੇ ਪ੍ਰਦੂਸ਼ਣ ਦੀ ਲਪੇਟ ਵਿੱਚ ਹਨ। ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਪਟਿਆਲਾ ਬਣਿਆ ਹੋਇਆ ਹੈ। ਇੱਥੇ AQI 250 ਦਰਜ ਕੀਤਾ ਗਿਆ ਸੀ। ਜਦੋਂ ਕਿ ਲੁਧਿਆਣਾ ਵਿੱਚ AQI 245, ਅੰਮ੍ਰਿਤਸਰ ਵਿੱਚ 241, ਮੰਡੀ ਗੋਬਿੰਦਗੜ੍ਹ ਵਿੱਚ 240 ਅਤੇ ਜਲੰਧਰ ਵਿੱਚ AQI 234 ਦਰਜ ਕੀਤਾ ਗਿਆ ਹੈ।

ਪੌਣੇ 10 ਘੰਟਿਆਂ ਦਾ ਰਹੇਗਾ ਦਿਨ

ਸਰਦੀਆਂ ਦੀ ਆਮਦ ਨਾਲ ਸੂਬੇ ਵਿੱਚ ਦਿਨ ਛੋਟੇ ਹੋਣ ਲੱਗ ਪਏ ਹਨ। ਜੇਕਰ ਗੱਲ ਕਰ ਲਈਏ ਅੱਜ ਦੇ ਦਿਨ ਦੀ ਤਾਂ ਅੱਜ ਕਰੀਬ ਪੌਣੇ 10 ਘੰਟਿਆਂ ਦਾ ਦਿਨ ਰਹੇਗਾ। ਅੱਜ ਸਵੇਰੇ ਸੂਰਜ 7 ਵਜੇ ਦੇ ਕਰੀਬ ਚੜ੍ਹਿਆ ਅਤੇ ਸ਼ਾਮ 5 ਵਜ ਕੇ 26 ਮਿੰਟ ਤੇ ਛਿਪ ਜਾਵੇਗਾ। ਜੇਕਰ ਗੱਲ ਤਾਪਮਾਨ ਦੀ ਕਰੀਏ ਤਾਂ ਸਵੇਰ ਸਮੇਂ ਤਾਪਮਾਨ 15 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੁਪਿਹਰ ਸਮੇਂ ਇਹ 27 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਸ਼ਾਮ ਸਮੇਂ ਇਹ 28 ਡਿਗਰੀ ਹੋ ਜਾਵੇਗਾ। ਜੇਕਰ ਗੱਲ ਰਾਤ ਦੀ ਕਰ ਲਈ ਜਾਵੇ ਤਾਂ ਰਾਤ ਨੂੰ 20 ਡਿਗਰੀ ਦੇ ਆਸ ਪਾਸ ਤਾਪਮਾਨ ਰਹਿਣ ਦੀ ਸੰਭਾਵਨਾ ਹੈ।

ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ
ਮਨਰੇਗਾ ਵਿੱਚ ਪ੍ਰਸਤਾਵਿਤ ਤਬਦੀਲੀਆਂ 'ਤੇ ਸੰਸਦ ਵਿੱਚ ਭਖੀ ਬਹਿਸ, ਵਿਰੋਧੀਆਂ ਨੇ ਚੁੱਕੇ ਸਵਾਲ...
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ
ਵਿਰੋਧੀਆਂ ਦੇ ਚੋਣਾਂ 'ਚ ਧਾਂਦਲੀ ਦੇ ਇਲਜਾਮਾਂ ਦਾ ਚੋਣ ਆਯੋਗ ਨੇ ਦਿੱਤਾ ਜਵਾਬ, ਕੀ ਬੋਲੇ ਅਧਿਕਾਰੀ, ਵੇਖੋ ਵੀਡੀਓ...
Sydney Attack: ਸਿਡਨੀ ਵਿਚ ਗੋਲੀਬਾਰੀ ਦਾ ਪਾਕਿਸਤਾਨ ਕੁਨੈਕਸ਼ਨ, ਨਵੀਦ ਅਕਰਸ ਦਾ ਵੀਡੀਓ ਆਇਆ ਸਾਹਮਣੇ
Sydney Attack: ਸਿਡਨੀ ਵਿਚ ਗੋਲੀਬਾਰੀ ਦਾ ਪਾਕਿਸਤਾਨ ਕੁਨੈਕਸ਼ਨ, ਨਵੀਦ ਅਕਰਸ ਦਾ ਵੀਡੀਓ ਆਇਆ ਸਾਹਮਣੇ...
61 ਸਾਲ ਦੀ ਉਮਰ ਤੇ 12 ਸਕਿੰਟਾਂ 'ਚ 18 ਪੁਸ਼-ਅੱਪ, ਫੌਜ ਮੁਖੀ ਦਾ ਇਹ ਵੀਡੀਓ ਕੀ ਤੁਸੀਂ ਦੇਖਿਆ?
61 ਸਾਲ ਦੀ ਉਮਰ ਤੇ 12 ਸਕਿੰਟਾਂ 'ਚ 18 ਪੁਸ਼-ਅੱਪ, ਫੌਜ ਮੁਖੀ ਦਾ ਇਹ ਵੀਡੀਓ ਕੀ ਤੁਸੀਂ ਦੇਖਿਆ?...
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...