WIIT Satta Sammelan Event 2024: ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਬਣਾਇਆ, ਟੀਵੀ9 ਦੇ ਪ੍ਰੋਗਰਾਮ ‘ਚ ਬੋਲੇ ਸੀਐਮ ਮਾਨ

| May 09, 2024 | 6:53 PM IST

WIIT Satta Sammelan Event 2024: ਸੀਐਮ ਭਗਵੰਤ ਮਾਨ ਨੇ ਈਡੀ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਈਡੀ ਭਾਜਪਾ ਦਾ ਕਮਾਊ ਵਿਭਾਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਵਿਰੋਧ ਕਰਨ ਵਾਲੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਈਡੀ ਵੱਲੋਂ ਡਰਾ ਧਮਕਾ ਕੇ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਹੈ। ਈਡੀ ਕੋਲ ਅਰਵਿੰਦ ਕੇਜਰੀਵਾਲ ਖ਼ਿਲਾਫ਼ ਸਬੂਤ ਨਹੀਂ ਹਨ। ਉਹ ਸਾਨੂੰ ਕੰਮ ਕਰਨ ਤੋਂ ਰੋਕਣਾ ਚਾਹੁੰਦੇ ਹਨ। ਈਡੀ ਦੀ ਮਦਦ ਨਾਲ ਪਾਰਟੀਆਂ ਨੂੰ ਲਗਾਤਾਰ ਤੋੜਿਆ ਜਾ ਰਿਹਾ ਹੈ।

WIIT Satta Sammelan Event 2024: ਮੁੱਖ ਮੰਤਰੀ ਭਗਵੰਤ ਮਾਨ TV9 ਦੇ ਸੱਤ੍ਹਾ ਸੰਮੇਲਨ ਦਾ ਹਿੱਸਾ ਬਣੇ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬ ਅਤੇ ਭਾਰਤ ਗਠਜੋੜ, ਸੁਨੀਤਾ ਕੇਜਰੀਵਾਲ ਅਤੇ ਪੰਜਾਬ ਵਿੱਚ 13-0 ਦੀ ਜਿੱਤ ਬਾਰੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਲੋਕਾਂ ਵਿੱਚ ਰਹਿੰਦੇ ਹਨ। ਇਸੇ ਲਈ ਉਹ ਦਾਅਵਾ ਕਰ ਰਹੇ ਹਨ ਕਿ ਲੋਕਾਂ ਨੇ ਉਨ੍ਹਾਂ ਨੂੰ 13 ਸੀਟਾਂ ਦੇਣ ਦਾ ਮਨ ਬਣਾ ਲਿਆ ਹੈ। ਉਨ੍ਹਾਂ ਭਾਜਪਾ ‘ਤੇ ਵੀ ਨਿਸ਼ਾਨਾ ਸਾਧਿਆ ਕਿ ਇਸ ਵਾਰ ਦੀ ਚੋਣ ਸੰਵਿਧਾਨ ਨੂੰ ਬਚਾਉਣ ਦੀ ਚੋਣ ਹੈ। ਭਾਜਪਾ ਨੇ ਲੋਕਤੰਤਰ ਦਾ ਮਜ਼ਾਕ ਬਣਾ ਦਿੱਤਾ ਹੈ।

ਉਨ੍ਹਾਂ ਭਾਜਪਾ ਦੀਆਂ ਨੀਤੀਆਂ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਉਹ 10 ਸਾਲ ਸੱਤਾ ‘ਚ ਹਨ ਪਰ ਇਸ ਤੋਂ ਬਾਅਦ ਵੀ ਉਹ ਮੰਗਲਸੂਤਰ ਨਾਲ ਲੋਕਾਂ ਨੂੰ ਡਰਾ ਰਹੇ ਹਨ। ਉਹ ਲੋਕਾਂ ਨੂੰ ਦੱਸੇ ਕਿ ਉਸ ਨੇ ਪਿਛਲੇ 10 ਸਾਲਾਂ ਵਿੱਚ ਕੀ ਕੀਤਾ, ਕਿੰਨੇ ਸਕੂਲ ਬਣਾਏ, ਕਿੰਨੇ ਹਸਪਤਾਲ ਬਣਾਏ। ਉਨ੍ਹਾਂ ਦੀ ਪਾਰਟੀ ਕੋਲ ਸ਼ਮਸ਼ਾਨਘਾਟ, ਮੰਗਲਸੂਤਰ ਅਤੇ ਹਿੰਦੂਆਂ-ਮੁਸਲਮਾਨਾਂ ਲਈ ਕੁਝ ਨਹੀਂ ਹੈ।

Published on: May 09, 2024 06:53 PM IST