ਲੁਧਿਆਣਾ ਚ ਅੱਜ ਤੋਂ ਵੋਟਿੰਗ ਸ਼ੁਰੂ, ਬਜ਼ੁਰਗਾਂ ਅਤੇ ਦਿਵਿਆਂਗ ਘਰੋ ਹੀ ਭੁਗਤਾਉਣਗੇ ਵੋਟਾਂ

| Edited By: Isha Sharma

May 27, 2024 | 5:00 PM

ਪੂਰੇ ਪੰਜਾਬ ਚ 2.14 ਕਰੋੜ ਵੋਟਰ ਹਨ, ਜੋ 1 ਜੂਨ ਨੂੰ ਆਪਣੀ ਵੋਟ ਪਾਉਣਗੇ ਪਰ ਇਨ੍ਹਾਂ ਚ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਦੀ ਗਿਣਤੀ 1.89 ਲੱਖ ਹੈ ਅਤੇ ਲੁਧਿਆਣਾ ਚ ਇਨ੍ਹਾਂ ਦੀ ਗਿਣਤੀ 38741 ਹੈ, ਜੋ ਮੰਗਲਵਾਰ ਤੱਕ ਆਪਣੀ ਵੋਟ ਪਾ ਸਕਣਗੇ। ਚੋਣ ਕਮਿਸ਼ਨ ਦਾ ਤਰਕ ਹੈ ਕਿ ਇਸ ਵਾਰ ਪੰਜਾਬ ਚ ਵੋਟ ਫੀਸਦ ਵਧ ਸਕਦੀ ਹੈ, ਜਿਸ ਕਾਰਨ ਅੱਜ ਤੋਂ ਪੂਰੇ ਸੂਬੇ ਚ ਇਹ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਕਿਉਂਕਿ ਕੁਝ ਬਜ਼ੁਰਗ ਵੋਟਾਂ ਵਾਲੇ ਦਿਨ ਕੇਂਦਰਾਂ ਤੇ ਨਹੀਂ ਪਹੁੰਚ ਸਕੇ ਸਨ, ਇਸ ਲਈ ਉਨ੍ਹਾਂ ਨੂੰ ਵੀ ਨੂੰ ਆਪਣੀ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇਗਾ।

ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣ ਜਾ ਰਹੀਆਂ ਹਨ, ਜਿਸ ਦੌਰਾਨ ਵੋਟ ਫੀਸਦ ਨੂੰ ਵਧਾਉਣ ਦੇ ਉਦੇਸ਼ ਨਾਲ ਚੋਣ ਕਮਿਸ਼ਨ ਨੇ ਦਿਵਿਆਂਗ ਜਾਂ 85 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀਆਂ ਵੋਟਾਂ ਇਕੱਠੀਆਂ ਕਰਨ ਲਈ ਘਰ-ਘਰ ਜਾ ਕੇ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁਹਿੰਮ ਸੋਮਵਾਰ ਅਤੇ ਮੰਗਲਵਾਰ ਨੂੰ ਵੀ ਜਾਰੀ ਰਹੇਗੀ। ਜਿਸ ਵਿੱਚ ਵੱਖ-ਵੱਖ ਟੀਮਾਂ ਘਰ-ਘਰ ਜਾ ਕੇ ਵੋਟਾਂ ਇਕੱਠੀਆਂ ਕਰਨਗੀਆਂ। ਇਹ ਮੁਹਿੰਮ ਪੂਰੀ ਤਰ੍ਹਾਂ ਪੋਲਿੰਗ ਬੂਥ ਵਾਂਗ ਹੈ, ਜਿਸ ਵਿੱਚ ਟੀਮਾਂ ਘਰ-ਘਰ ਜਾ ਕੇ ਵੋਟਾਂ ਇਕੱਠੀਆਂ ਕਰਨਗੀਆਂ ਅਤੇ ਵੀਡੀਓਗ੍ਰਾਫੀ ਵੀ ਕੀਤੀ ਜਾ ਰਹੀ ਹੈ, ਤਾਂ ਜੋ ਵੋਟਰਾਂ ਦੀਆਂ ਵੋਟਾਂ ਨੂੰ ਗੁਪਤ ਰੱਖਿਆ ਜਾ ਸਕੇ।