Russia Presidential Election 2024: ਰੂਸ ਵਿਚ ਦੁਬਾਰਾ ਬਣੀ ਪੁਤਿਨ ਦੀ ਸਰਕਾਰ , 88% ਵੋਟਾਂ ਨਾਲ ਜਿੱਤਿਆ ਰਾਸ਼ਟਰਪਤੀ ਚੋਣ

| Edited By: Isha Sharma

Mar 18, 2024 | 12:47 PM IST

ਰੂਸ ਵਿੱਚ 2024 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਵਲਾਦੀਮੀਰ ਪੁਤਿਨ ਨੇ ਜਿੱਤ ਹਾਸਲ ਕੀਤੀ ਹੈ। ਪੁਤਿਨ ਨੂੰ 87.97 ਫੀਸਦੀ ਵੋਟਾਂ ਮਿਲੀਆਂ। ਰੂਸ ਦੇ ਰਾਸ਼ਟਰਪਤੀ ਵਜੋਂ ਪੁਤਿਨ ਦਾ ਇਹ ਪੰਜਵਾਂ ਕਾਰਜਕਾਲ ਹੋਵੇਗਾ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਇਸ 'ਤੇ ਬਿਆਨ ਦਿੱਤਾ ਹੈ।

ਰੂਸ ਵਿਚ ਐਤਵਾਰ ਨੂੰ ਰਾਸ਼ਟਰਪਤੀ ਚੋਣ ਲਈ ਵੋਟਿੰਗ ਖਤਮ ਹੋਣ ਦੇ ਨਾਲ ਹੀ ਵੋਟਾਂ ਦੀ ਗਿਣਤੀ ਹੋਈ। ਜਿਸ ਵਿੱਚ ਮੌਜੂਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਸ਼ਾਨਦਾਰ ਜਿੱਤ ਮਿਲੀ ਹੈ। ਪੁਤਿਨ ਨੇ ਕਰੀਬ 88 ਫੀਸਦੀ ਵੋਟਾਂ ਨਾਲ ਰੂਸੀ ਰਾਸ਼ਟਰਪਤੀ ਚੋਣ ਜਿੱਤੀ ਹੈ। ਰਾਸ਼ਟਰਪਤੀ ਚੋਣ ਜਿੱਤਣ ਤੋਂ ਬਾਅਦ ਪੁਤਿਨ ਨੇ ਆਪਣੇ ਭਾਸ਼ਣ ਵਿੱਚ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਨਾਟੋ ਨਾਲ ਸਿੱਧੀ ਜੰਗ ਦਾ ਮਤਲਬ ਤੀਜਾ ਵਿਸ਼ਵ ਯੁੱਧ ਹੈ। ਉਨ੍ਹਾਂ ਕਿਹਾ ਕਿ ਇਸ ਸੰਸਾਰ ਵਿੱਚ ਸਭ ਕੁਝ ਸੰਭਵ ਹੈ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਰੂਸ ਦੀਆਂ ਰਾਸ਼ਟਰਪਤੀ ਚੋਣਾਂ ‘ਤੇ ਕਿਹਾ ਕਿ ਪੁਤਿਨ ਸੱਤਾ ਤੋਂ ਬਿਮਾਰ ਹਨ। ਵੀਡੀਓ ਦੇਖੋ