TV9 Festival of India 2025: TV9 ਫੈਸਟੀਵਲ ਆਫ਼ ਇੰਡੀਆ 2025: TV9 ਫੈਸਟੀਵਲ ਦਾ ਦੂਜਾ ਦਿਨ, ਸੱਭਿਆਚਾਰ ਦਾ ਅਣੋਖਾ ਸੰਗਮ

Sep 29, 2025 | 5:32 PM IST

ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਲੋਕਾਂ ਵੱਲੋਂ 250 ਤੋਂ ਵੱਧ ਸਟਾਲ ਲੱਗਾਏ ਗਏ ਹਨ, ਜੋ ਵੱਖ-ਵੱਖ ਉਤਪਾਦਾਂ ਅਤੇ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਇਹ ਸਮਾਗਮ 2 ਅਕਤੂਬਰ ਤੱਕ ਜਾਰੀ ਰਹੇਗਾ ਅਤੇ ਇਸ ਵਿੱਚ ਪ੍ਰਵੇਸ਼ ਮੁਫ਼ਤ ਹੈ।

ਦਿੱਲੀ ਦੇ ਮੇਜਰ ਧਿਆਨ ਚੰਦ ਸਟੇਡੀਅਮ ਵਿੱਚ ਆਯੋਜਿਤ ਟੀਵੀ9 ਫੈਸਟੀਵਲ ਆਫ਼ ਇੰਡੀਆ 2025 ਦੇ ਦੂਜੇ ਦਿਨ ਦੀਆਂ ਰੌਣਕਾਂ ਦੇਖਦੇ ਹੀ ਬਣ ਰਹੀਆਂ ਹਨ। ਸਾਰਾ ਵਾਤਾਵਰਣ ਧਾਰਮਿਕ ਮੰਤਰਾਂ ਅਤੇ ਮਾਂ ਦੁਰਗਾ ਦੇ ਜੈਕਾਰਿਆਂ ਨਾਲ ਗੂੰਜ ਰਿਹਾ ਹੈ। ਇਸ ਸਮਾਗਮ ਵਿੱਚ ਭਾਰਤ ਅਤੇ ਵਿਦੇਸ਼ਾਂ ਤੋਂ ਆਏ ਲੋਕਾਂ ਵੱਲੋਂ 250 ਤੋਂ ਵੱਧ ਸਟਾਲ ਲੱਗਾਏ ਗਏ ਹਨ, ਜੋ ਵੱਖ-ਵੱਖ ਉਤਪਾਦਾਂ ਅਤੇ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰ ਰਹੇ ਹਨ। ਇਹ ਸਮਾਗਮ 2 ਅਕਤੂਬਰ ਤੱਕ ਜਾਰੀ ਰਹੇਗਾ ਅਤੇ ਇਸ ਵਿੱਚ ਪ੍ਰਵੇਸ਼ ਮੁਫ਼ਤ ਹੈ। ਕੇਂਦਰੀ ਮੰਤਰੀ ਪੀਯੂਸ਼ ਗੋਇਲ ਅਤੇ ਭਾਜਪਾ ਸੰਸਦ ਮੈਂਬਰ ਮਨੋਜ ਤਿਵਾੜੀ ਵਰਗੀਆਂ ਪ੍ਰਮੁੱਖ ਹਸਤੀਆਂ ਨੇ ਵੀ ਕੱਲ੍ਹ ਸ਼ਿਰਕਤ ਕੀਤੀ ਸੀ। ਚਲੋ ਤੁਹਾਨੂੰ ਵੀ ਦਿਖਾਉਂਦੇ ਹਾਂ ਟੀਵੀ9 ਵੱਲੋਂ ਆਯੋਜਿਤ ਦੁਰਗਾ ਪੂਜਾ ਦੀਆਂ ਮਨਮੋਹਕ ਤਸਵੀਰਾਂ…