ਜੇਲ੍ਹ 'ਚ ਘਟ ਰਿਹਾ ਹੈ ਕੇਜਰੀਵਾਲ ਦਾ ਭਾਰ, ਖ਼ਤਰੇ 'ਚ ਜਾਨ? ਤਿਹਾੜ ਪ੍ਰਸ਼ਾਸਨ ਨੇ AAP ਦੇ ਦਾਅਵੇ ਦੀ ਦੱਸੀ ਸੱਚਾਈ Punjabi news - TV9 Punjabi

ਜੇਲ੍ਹ ‘ਚ ਘਟ ਰਿਹਾ ਹੈ ਕੇਜਰੀਵਾਲ ਦਾ ਭਾਰ, ਖ਼ਤਰੇ ‘ਚ ਜਾਨ? ਤਿਹਾੜ ਪ੍ਰਸ਼ਾਸਨ ਨੇ AAP ਦੇ ਦਾਅਵੇ ਦੀ ਦੱਸੀ ਸੱਚਾਈ

Published: 

15 Jul 2024 16:29 PM

ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਤਿਹਾੜ ਜੇਲ੍ਹ ਵਿੱਚ ਕਰੀਬ 8.5 ਕਿਲੋ ਭਾਰ ਘਟਾਉਣ ਬਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। 'ਆਪ' ਦਾ ਦਾਅਵਾ ਹੈ ਕਿ ਕੇਜਰੀਵਾਲ ਦੀ ਸ਼ੂਗਰ 5 ਤੋਂ ਜ਼ਿਆਦਾ ਵਾਰ 50 ਤੋਂ ਹੇਠਾਂ ਚਲੀ ਗਈ ਸੀ, ਅਜਿਹੇ 'ਚ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਖਤਰਾ ਹੈ।

Follow Us On

ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਤਿਹਾੜ ਜੇਲ੍ਹ ਵਿੱਚ ਭਾਰ ਘਟਾਉਣ ਦਾ ਦੋਸ਼ ਪਾਰਟੀ ਲਗਾ ਰਹੀ ਹੈ। ਇਸ ਦੇ ਨਾਲ ਹੀ ਸ਼ੂਗਰ ਲੈਵਲ ਘੱਟ ਹੋਣ ਕਾਰਨ ਨੀਂਦ ਦੌਰਾਨ ਕੋਮਾ ‘ਚ ਜਾਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ ਅਤੇ ਭਾਰ ਘਟਾਉਣ ਦੇ ਦਾਅਵੇ ‘ਤੇ ਗ੍ਰਹਿ ਵਿਭਾਗ ਨੂੰ ਪੱਤਰ ਲਿਖਿਆ ਹੈ। ਤਿਹਾੜ ਦੀ ਮੈਡੀਕਲ ਰਿਪੋਰਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਕਿਹਾ ਕਿ ਤਿਹਾੜ ਜੇਲ ਨੇ ਮੰਨਿਆ ਹੈ ਕਿ ਸ਼ੂਗਰ ਦਾ ਪੱਧਰ ਕਈ ਵਾਰ ਹੇਠਾਂ ਚਲਾ ਗਿਆ ਹੈ। ਸ਼ੂਗਰ ਦਾ ਪੱਧਰ ਘੱਟ ਹੋਣ ‘ਤੇ ਉਹ ਨੀਂਦ ਦੌਰਾਨ ਕੋਮਾ ਵਿਚ ਜਾ ਸਕਦੇ ਹਨ। ਸ਼ੂਗਰ ਦਾ ਪੱਧਰ ਘੱਟ ਹੋਣ ‘ਤੇ ਬ੍ਰੇਨ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਤਿਹਾੜ ਜੇਲ੍ਹ ਦੀ ਰਿਪੋਰਟ ਮੁਤਾਬਕ ਕੇਜਰੀਵਾਲ ਦਾ ਭਾਰ ਘਟਿਆ ਹੈ।

Tags :
Exit mobile version