Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ

| Edited By: Kusum Chopra

| Dec 03, 2025 | 5:03 PM IST

ਇਸ ਫੈਸਲੇ ਦੇ ਤਹਿਤ, ਵਿਆਹ ਦੌਰਾਨ ਦਿੱਤਾ ਗਿਆ ਦਾਜ, ਨਕਦੀ, ਸੋਨਾ ਅਤੇ ਹੋਰ ਸਾਰੀਆਂ ਚੀਜ਼ਾਂ ਕਾਨੂੰਨੀ ਤੌਰ 'ਤੇ ਤਲਾਕਸ਼ੁਦਾ ਔਰਤ ਨੂੰ ਵਾਪਸ ਕਰਨੀਆਂ ਹੋਣਗੀਆਂ। ਇਹ ਫੈਸਲਾ ਤਲਾਕਸ਼ੁਦਾ ਮੁਸਲਿਮ ਔਰਤਾਂ ਦੀ ਆਰਥਿਕ ਸੁਰੱਖਿਆ ਅਤੇ ਮਾਣ-ਸਨਮਾਨ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ।

Supreme Court on Muslim Women: ਸੁਪਰੀਮ ਕੋਰਟ ਨੇ ਤਲਾਕਸ਼ੁਦਾ ਮੁਸਲਿਮ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਇੱਕ ਇਤਿਹਾਸਕ ਫੈਸਲਾ ਸੁਣਾਇਆ ਹੈ। ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਤਲਾਕ ਦੀ ਸਥਿਤੀ ਵਿੱਚ, ਮੁਸਲਿਮ ਔਰਤਾਂ ਨੂੰ ਵਿਆਹ ਵੇਲੇ ਦਿੱਤਾ ਗਿਆ ਪੂਰਾ ਦਾਜ ਵਾਪਸ ਪ੍ਰਾਪਤ ਕਰਨ ਦਾ ਅਧਿਕਾਰ ਹੈ। ਇਸ ਫੈਸਲੇ ਦੇ ਤਹਿਤ, ਵਿਆਹ ਦੌਰਾਨ ਦਿੱਤਾ ਗਿਆ ਦਾਜ, ਨਕਦੀ, ਸੋਨਾ ਅਤੇ ਹੋਰ ਸਾਰੀਆਂ ਚੀਜ਼ਾਂ ਕਾਨੂੰਨੀ ਤੌਰ ‘ਤੇ ਤਲਾਕਸ਼ੁਦਾ ਔਰਤ ਨੂੰ ਵਾਪਸ ਕਰਨੀਆਂ ਹੋਣਗੀਆਂ। ਇਹ ਫੈਸਲਾ ਤਲਾਕਸ਼ੁਦਾ ਮੁਸਲਿਮ ਔਰਤਾਂ ਦੀ ਆਰਥਿਕ ਸੁਰੱਖਿਆ ਅਤੇ ਮਾਣ-ਸਨਮਾਨ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਲਿਆ ਗਿਆ ਹੈ। ਸੁਪਰੀਮ ਕੋਰਟ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਸਾਰੀਆਂ ਚੀਜ਼ਾਂ ਨੂੰ ਔਰਤ ਦੀ ਨਿੱਜੀ ਜਾਇਦਾਦ ਮੰਨਿਆ ਜਾਣਾ ਚਾਹੀਦਾ ਹੈ ਅਤੇ ਵਿਆਹ ਦੇ ਟੁੱਟਣ ‘ਤੇ ਵਾਪਸ ਕਰਨਾ ਜਰੂਰੀ ਹੈ। ਦੇਖੋ ਵੀਡੀਓ

Published on: Dec 03, 2025 05:01 PM IST