ਆਸ਼ੂ ਨੂੰ ਸੰਮਨ, Amrinder Singh Raja Warring ਦਾ ‘ਆਪ’ ਨੂੰ ਅਲਟੀਮੇਟਮ

| Edited By: Isha Sharma

Jun 06, 2025 | 3:33 PM IST

ਦੋਹਾਂ ਦੇ ਪੁਰਾਣੇ ਲਿੰਕ ਸਾਹਮਣੇ ਆਏ ਹਨ। ਆਸ਼ੂ ਨੇ ਇਸ ਅਫ਼ਸਰ ਨੂੰ ਪਹਿਲਾਂ ਡੀਐਸਪੀ ਪੋਸਟ ਤੇ ਨਿਯੁਕਤ ਕੀਤਾ ਸੀ। ਚੋਣ ਦੀ ਘੋਸ਼ਣਾ ਤੋਂ ਕੁੱਝ ਦਿਨ ਪਹਿਲਾਂ ਐਸਐਸਪੀ ਤੇ ਆਸ਼ੂ ਦੀ ਗੁਪਤ ਮੁਲਾਕਾਤ ਹੋਈ ਸੀ। ਫਿਰ ਬਿਨਾਂ ਕਿਸੀ ਅਧਿਕਾਰਤ ਆਦੇਸ਼ ਦੇ ਰਾਤੋਂ-ਰਾਤ ਸੰਮਨ ਭੇਜਿਆ ਗਿਆ। ਇਸ ਬਹਾਨੇ ਆਸ਼ੂ ਵੱਲੋਂ ਹਮਦਰਦੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਤੇ ਸਾਬਕਾ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਜਾਂਚ ਦੇ ਲਈ ਨੋਟਿਸ ਭੇਜਣ ਵਾਲੇ ਐਸਐਸਪੀ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ। ਹੁਣ ਆਸ਼ੂ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਨਹੀਂ ਹੋਣਾ ਹੋਵੇਗਾ। ਜਿਸ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ Amrinder Singh Raja Warring ਨੇ ਆਮ ਆਦਮੀ ਪਾਰਟੀ ਨੂੰ ਘੇਰਿਆ ਅਤੇ ਕਿਹਾ ਕਿ ਪੰਜਾਬ ਸਰਕਾਰ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।