ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !

| Edited By: Isha Sharma

Jul 10, 2025 | 3:40 PM IST

ਅੱਜ ਸਵੇਰ 11 ਵਜੇ ਤੋਂ ਇਹ ਇਜਲਾਸ ਸ਼ੁਰੂ ਹੋਵੇਗਾ। ਇਸ ਦੌਰਾਨ ਸਭ ਤੋਂ ਪਹਿਲਾਂ ਤਰਨਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ, ਸਾਬਕਾ ਕੇਂਦਰੀ ਮੰਤਰੀ ਸੁਖਦੇਵ ਢਿੰਡਸਾ, ਲੇਖਕ ਡਾ. ਰਤਨ ਸਿੰਘ ਜੱਗੀ ਤੇ ਹੋਰ ਵੱਡੀਆਂ ਹਸਤੀਆਂ, ਜਿਨ੍ਹਾਂ ਦਾ ਹਾਲ ਹੀ ਚ ਦੇਹਾਂਤ ਹੋਇਆ, ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਕਾਂਗਰਸ ਆਗੂਆਂ ਨੇ ਵੀ ਵਿਸ਼ੇਸ਼ ਇਜਲਾਸ ਤੋਂ ਪਹਿਲਾਂ ਮੀਟਿੰਗ ਕੀਤੀ ਤੇ ਇਸ ਇਜਲਾਸ ਚ ਕੁੱਝ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਚੁੱਕਣ ਦਾ ਫੈਸਲਾ ਕੀਤਾ।

ਪੰਜਾਬ ਵਿਧਾਨ ਸਭਾ ਦਾ ਦੋ ਦਿਨਾਂ ਵਿਸ਼ੇਸ਼ ਇਜਲਾਸ ਅੱਜ ਯਾਨੀ 10 ਜੁਲਾਈ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਵਿਸ਼ੇਸ਼ ਇਜਲਾਸ ਚ ਸਰਕਾਰ ਬੇਅਦਬੀ ਮਾਮਲੇ ਤੇ ਬਿੱਲ ਲਿਆ ਕੇ ਸਖ਼ਤ ਕਾਨੂੰਨ ਬਣਾ ਸਕਦੀ ਹੈ ਹੈ। ਉੱਥੇ ਹੀ ਇਸ ਇਜਲਾਸ ਚ ਸਰਕਾਰ ਨਸ਼ਿਆਂ ਖਿਲਾਫ਼ ਕਾਰਵਾਈ, ਖਾਸ ਤੌਰ ਤੇ ਬਿਕਰਮ ਮਜੀਠਿਆਂ ਦੀ ਗ੍ਰਿਫ਼ਤਾਰੀ ਦੇ ਮੁੱਦੇ ਨੂੰ ਪ੍ਰਮੁੱਖ ਰੱਖ ਸਕਦੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਸਬੰਧੀ ਪਹਿਲੇ ਵੀ ਕਈ ਧਾਰਾਵਾਂ ਹਨ, ਪਰ ਮੁਲਜ਼ਮ ਇਸ ਦੇ ਬਾਵਜੂਦ ਸ਼ਰੇਆਮ ਘੁੰਮਦੇ ਹਨ। ਸਰਕਾਰ ਇਸ ਤੇ ਸਖ਼ਤ ਕਾਨੂੰਨ ਲਿਆਏਗੀ ਤਾਂ ਜੋ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ।