Punjab: Lok Sabha Results: ਕੌਣ ਹੈ ਸ਼ੇਰ ਸਿੰਘ ਘੁਬਾਇਆ ਜਿਨ੍ਹਾਂ ਨੇ 40 ਸਾਲਾਂ ਬਾਅਦ ਫ਼ਿਰੋਜ਼ਪੁਰ ਵਿੱਚ ਕਾਂਗਰਸ ਨੂੰ ਦਿਵਾਈ ਜਿੱਤ ?

| Edited By: Isha Sharma

Jun 06, 2024 | 3:50 PM

Punjab Lok Sabha Ferozpur Constituency: ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ ਦੇ ਜਗਦੀਪ ਸਿੰਘ ਕਾਕਾ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਨਰਦੇਵ ਸਿੰਘ ਮਾਨ ਅਤੇ ਬੀਜੇਪੀ ਦੇ ਰਾਣਾ ਸੋਢੀ ਨੂੰ ਕਰਾਰੀ ਹਾਰ ਦਿੱਤੀ ਹੈ।

ਫਿਰੋਜ਼ਪੁਰ ਸੀਟ ਅਜਿਹੀ ਸੀਟ ਹੈ ਜਿਸਦਾ ਨਤੀਜਾ ਕਾਫੀ ਦਿਲਚਸਪ ਰਿਹਾ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਹੀ ਫਿਰੋਜ਼ਪੁਰ ਦੀ ਲੋਕ ਸਭਾ ਸੀਟ ਤੇ ਇਸ ਵਾਰ ਪਾਰਟੀ ਕਮਜ਼ੋਰ ਸਥਿਤੀ ਵਿੱਚ ਦਿਖਾਈ ਦੇ ਰਹੀ ਸੀ। ਪਾਰਟੀ ਨੇ ਇਸ ਵਾਰ ਮੌਜੂਦਾ ਸਾਂਸਦ ਸੁਖਬੀਰ ਸਿੰਘ ਬਾਦਲ ਦੀ ਥਾਂ ਨਰਦੇਵ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਸੀ। ਦੂਜੇ ਪਾਸੇ ਭਾਜਪਾ ਵੀ ਇਕੱਲਿਆ ਚੋਣ ਮੈਦਾਨ ਵਿੱਚ ਉੱਤਰੀ ਸੀ। ਭਾਜਪਾ ਵੱਲੋਂ ਰਾਣਾ ਗੁਰਮੀਤ ਸੋਢੀ ਚੋਣ ਲੜੇ ਸੀ। ਪਰ ਇਸ ਵਾਰ ਤਸਵੀਰ ਬਦਲ ਗਈ। ਫਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ।