Sadhu Singh Dharamsot: ਸਾਬਕਾ ਮੰਤਰੀ ਧਰਮਸੋਤ ਖਿਲਾਫ ਚੱਲੇਗਾ ਕੇਸ, ਪੰਜਾਬ ਸਰਕਾਰ ਨੇ ਦਿੱਤੀ ਮਨਜੂਰੀ
ਸਾਧੂ ਸਿੰਘ ਧਰਮਸੋਤ ਪੰਜਾਬ ਦੀ ਸਿਆਸਤ ਦੇ ਉੱਘੇ ਲੀਡਰ ਹਨ। ਉਹ ਨਾਭਾ ਤੋਂ ਵਿਧਾਨ ਸਭਾ ਦੀ ਚੋਣ ਜਿੱਤ ਕੇ ਵਿਧਾਨ ਸਭਾ ਪਹੁੰਚੇ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿੱਚ ਜੰਗਲਾਤ ਵਿਭਾਗ ਦੇ ਮੰਤਰੀ ਰਹੇ। ਉਹਨਾਂ ਨੇ ਆਪਣੀ ਪਹਿਚਾਣ ਇੱਕ ਦਲਿਤ ਆਗੂ ਵਜੋਂ ਵੀ ਬਣਾਈ।
ਕਾਂਗਰਸ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਇੱਕ ਵਾਰ ਮੁੜ ਮੁਸ਼ਕਿਲਾਂ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਕੈਬਨਿਟ ਨੇ ਉਹਨਾਂ ਖਿਲਾਫ਼ ਇੱਕ ਹੋਰ ਭ੍ਰਿਸ਼ਟਾਚਾਰ ਦਾ ਮਾਮਲਾ ਸ਼ੁਰੂ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਜਿਸ ਦੇ ਲਈ ਇੱਕ ਮਤਾ ਰਾਜਪਾਲ ਕੋਲ ਭੇਜਿਆ ਗਿਆ। ਜਿਸ ਮਗਰੋਂ ਰਾਜਪਾਲ ਦਫ਼ਤਰ ਵੱਲੋਂ ਕਲੀਅਰਸ ਮਿਲਣ ਤੋਂ ਬਾਅਦ ਅਦਾਲਤੀ ਕਾਰਵਾਈ ਦਾ ਰਾਹ ਪੱਧਰਾ ਹੋ ਜਾਵੇਗਾ। ਮਾਮਲਾ ਸਾਧੂ ਸਿੰਘ ਧਰਮਸੋਤ ਦੇ ਜੰਗਲਾਤ ਵਿਭਾਗ ਮੰਤਰੀ ਰਹਿੰਦਿਆਂ ਕਥਿਤ ਤੌਰ ਤੇ 1.67 ਕਰੋੜ ਰੁਪਏ ਦੀ ਰਿਸ਼ਵਤ ਨਾਲ ਜੁੜਿਆ ਹੋਇਆ ਹੈ। ਪੂਰੀ ਜਾਣਕਾਰੀ ਲਈ ਦੇਖੋ ਵੀਡੀਓ…
Published on: Sep 24, 2025 05:32 PM
Follow Us
Latest Videos
60 ਘੰਟੇ ਭਾਰਤ 'ਚ ਰਹੇ ਪੁਤਿਨ, ਬ੍ਰਿਕਸ ਸੰਮੇਲਨ ਤੋਂ ਬਾਅਦ ਰੂਸ ਰਵਾਨਾ
BRICS Summit 2026: ਦਿੱਲੀ 'ਚ ਸਫਲ ਸੰਮੇਲਨ, ਦੁਨੀਆ ਨੇ ਦੇਖੀ ਭਾਰਤ ਦੀ ਤਾਕਤ
BRICS Summit : ਬ੍ਰਿਕਸ ਸਮਿਟ 'ਚ ਮੋਦੀ-ਪੁਤਿਨ ਦੀ ਗਰਮਜੋਸ਼ੀ ਭਰੀ ਮੁਲਾਕਾਤ, ਇੱਕ ਇਤਿਹਾਸਕ ਪਲ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ