ਰਵਨੀਤ ਬਿੱਟੂ ਨੇ ਕਾਂਗਰਸ ‘ਤੇ ਸਾਧਿਆ ਨਿਸ਼ਾਨਾ, ਕਿਹਾ- ਪੰਜਾਬ ਤੋਂ ਨਹੀਂ ਬਣਾਇਆ ਕਿਸੇ ਨੂੰ Deputy Leader
ਰਵਨੀਤ ਬਿੱਟੂ ਨੇ ਕਿਹਾ ਕਾਂਗਰਸ ਪਾਰਟੀ ਨੇ ਪੰਜਾਬ ਦੇ ਕਿਸੇ MP ਨੂੰ ਕੋਈ ਵੱਡਾ ਅਹੁਦਾ ਨਾ ਦੇ ਕੇ ਇਹ ਸਾਬਤ ਕੀਤਾ ਹੈ ਕਿ ਉਨ੍ਹਾਂ ਨੂੰ ਪੰਜਾਬੀਆਂ ਤੋਂ ਨਫ਼ਰਤ ਹੈ। ਮੈਨੂੰ ਇਹ ਦੇਖ ਕੇ ਕਾਫੀ ਦੁੱਖ ਹੁੰਦਾ ਹੈ। ਕਿਸੇ ਨੂੰ ਵੀ Parliament ਵਿੱਚ ਕੋਈ ਅਹੁਦਾ ਨਹੀਂ ਦਿੱਤਾ। ਪੰਜਾਬ ਦੇ ਲੋਕਾਂ ਅਤੇ ਕਾਂਗਰਸੀਆਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਮਹਿਨਤ ਦਾ ਹਾਈਕਮਾਂਡ ਬਿਲਕੁਲ ਵੀ ਮੁੱਲ ਨਹੀਂ ਪਾਉਂਦੀ। ਕਾਂਗਰਸ ਪਾਰਟੀ ਜੋ ਪੰਜਾਬ ਵਿੱਚ ਜਿੱਤੀ ਹੈ ਉਹ ਸਿਰਫ਼ ਸਮਝੋਤਿਆ ਕਾਰਨ ਹੈ।
ਭਾਜਪਾ ਦੇ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਕਾਂਗਰਸ ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਇਸ ਵਾਰ ਵੀ 7 MP ਜਿੱਤੇ ਹਨ। ਪਾਰਟੀ ਵਿੱਚ ਬਹੁਤ ਸੀਨੀਅਰ ਮੈਂਬਰ ਹਨ। ਪਰ ਪੰਜਾਬ ਵਿੱਚੋਂ ਕਿਸੇ ਨੂੰ ਵੀ Deputy Leader ਨਹੀਂ ਬਣਾਇਆ। ਦੂਜੇ ਸੂਬਿਆਂ ਦੇ ਵੱਡੇ ਲੀਡਰਾਂ ਨੂੰ ਇਹ ਅਹੁਦੇ ਜ਼ਰੂਰ ਮਿਲੇ ਹਨ। ਪਰ ਪੰਜਾਬ ਤੋਂ ਇਕ ਵੀ ਆਗੂ ਨੂੰ ਇਹ ਅਹੁਦਾ ਨਹੀਂ ਦਿੱਤਾ ਗਿਆ। ਮੇਰੀ ਬਹੁਤ ਐਮਪੀਆਂ ਨਾਲ ਗੱਲ ਹੋਈ ਹੈ। ਉਹ ਸਾਰੇ ਅੰਦਰੋ ਬਹੁਤ ਦੁੱਖੀ ਹਨ।