ਰੰਧਾਵਾਂ ਦਾ ਵੱਡਾ ਬਿਆਨ ਬੋਲੇ- ਕਿਸਾਨਾਂ ਦੇ ਉੱਤੇ ਅਣ-ਐਲਾਨੀ Emergency ਹੈ, Subsidy ਉਨ੍ਹਾਂ ਨੂੰ ਦੇਣੀ ਹੀ ਪਵੇਗੀ
ਡੱਲੇਵਾਲ ਨੇ 26 ਨਵੰਬਰ ਨੂੰ ਮਰਨ ਵਰਤ ਸ਼ੁਰੂ ਕੀਤਾ ਸੀ। ਉਹ 96 ਘੰਟੇ ਪੰਜਾਬ ਪੁਲਿਸ ਦੀ ਹਿਰਾਸਤ ਵਿੱਚ ਰਹਿਣ ਤੋਂ ਬਾਅਦ ਖਨੌਰੀ ਬਾਰਡਰ ਤੇ ਆ ਗਏ ਸਨ। ਹੁਣ ਭੁੱਖ ਹੜਤਾਲ ਕਾਰਨ ਉਹਨਾਂ ਦਾ ਭਾਰ ਕਾਫੀ ਘੱਟ ਗਿਆ ਹੈ। ਡਾਕਟਰਾਂ ਦੀ ਟੀਮ ਡੱਲੇਵਾਲ ਦੀ ਸਿਹਤ ਤੇ ਨਜ਼ਰ ਰੱਖ ਰਹੀ ਹੈ।ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਨੂੰ ਸਾਈਲੈਂਟ ਹਾਰਟ ਅਟੈਕ ਦਾ ਖਤਰਾ ਹੈ। ਉਹਨਾਂ ਦਾ ਸਰੀਰ ਕਮਜ਼ੋਰ ਹੋ ਗਿਆ ਹੈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਉਣਾ ਜ਼ਰੂਰੀ ਹੈ।
ਸੰਵਿਧਾਨ ਵਿੱਚ ਸਾਨੂੰ ਬੋਲਣ ਦਾ ਅਤੇ ਧਰਨਾ ਦੇਣ ਦਾ ਦੋਵਾਂ ਦਾ ਹੱਕ ਦਿੱਤਾ ਗਿਆ ਹੈ। ਅਸੀਂ ਪ੍ਰਦਰਸ਼ਨ ਕਰ ਸਕਦੇ ਹਾਂ। ਪਰ ਸਾਡੇ ਦੇਸ਼ ਵਿੱਚ ਕਿਸਾਨਾਂ ਨੂੰ ਇਹ ਕਰਨ ਤੋਂ ਰੋਕਿਆ ਜਾ ਰਿਹਾ ਹੈ। ਫਿਰ ਉਹ ਕਿੱਥੇ ਜਾ ਕੇ ਪ੍ਰਦਰਸ਼ਨ ਕਰਨਗੇ। ਜਦੋਂ ਪੂਰੀ ਦੁਨੀਆ ਵਿੱਚ ਪ੍ਰਦਰਸ਼ਨ ਹੋਇਆ ਤਾਂ ਹਰ ਦੇਸ਼ ਦੇ ਕਿਸਾਨਾਂ ਨੇ ਆਪਣੀ ਰਾਜਧਾਨੀ ਵਿੱਚ ਜਾ ਕੇ ਅੰਦੋਲਨ ਕੀਤਾ ਸੀ। ਕਿਸਾਨਾਂ ‘ਤੇ ਇਹ ਇਕ ਅਣ-ਐਲਾਨੀ ਐਮਰਜੈਂਸੀ ਹੈ। ਕਿਸੇ ਵੀ ਦੇਸ਼ ਦਾ ਕਿਸਾਨ ਬਿਨਾਂ ਸਰਕਾਰ ਦੀ ਮਦਦ ਦੇ ਕਿਸਾਨੀ ਨਹੀਂ ਕਰ ਸਕਦਾ ਹੈ। MSP ਉਨ੍ਹਾਂ ਨੂੰ ਦੇਣੀ ਹੀ ਪਵੇਗੀ। ਮੈਂ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਜਿੱਦ ਨਾ ਕਰੋ ਇਕ ਬੁੱਢਾ ਕਿਸਾਨ ਕਿਸਾਨੀ ਲਈ ਆਪਣੀ ਜਾਨ ਦੇ ਰਿਹਾ ਹੈ ਉਸ ਨੂੰ ਬਚਾਓ। ਉਨ੍ਹਾਂ ਦੀ ਜਾਨ ਬਹੁਤ ਕੀਮਤੀ ਹੈ। ਅੰਗਰੇਜ਼ਾਂ ਤੱਕ ਨੇ ਕਿਸਾਨਾਂ ਦੀ ਗੱਲ ਮੰਨੀ ਸੀ ਅਸੀਂ ਤਾਂ ਫਿਰ ਅਜ਼ਾਦ ਮੁਲਕ ਹਾਂ।
Latest Videos