‘ਆਪ’ ਨੇ ਜਾਰੀ ਕੀਤੀ ਪੰਜਾਬ ‘ਚ ਉਮੀਦਵਾਰਾਂ ਦੀ ਸੂਚੀ, ਕਾਂਗਰਸ ਨੇ ਕਿਹਾ ਜਲਦਬਾਜ਼ੀ ‘ਚ ਲਿਆ ਫੈਸਲਾ

| Edited By: Isha Sharma

Mar 15, 2024 | 11:58 AM IST

ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਤੇ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜਿਹੜੀ ਪਾਰਟੀ ਕਹਿੰਦੀ ਸੀ ਕਿ ਅਸੀਂ ਪੰਚਾਇਤ ਦੇ ਲੋਕਾਂ ਨੂੰ ਅੱਗੇ ਲੈ ਕੇ ਆਵਾਂਗੇ, ਅੱਜ ਉਨ੍ਹਾਂ ਦੀ ਇਹ ਗੱਲ ਕਿੱਥੇ ਹੈ।

ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਲੋਕ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ‘ਆਪ’ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਇਕੱਲੇ ਹੀ ਚੋਣ ਲੜੇਗੀ, ਹਾਲਾਂਕਿ ਦਿੱਲੀ ‘ਚ ਕਾਂਗਰਸ ਨਾਲ ਗਠਜੋੜ ਕਰੇਗੀ। ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ‘ਆਪ’ ਦੀ ਪਹਿਲੀ ਸੂਚੀ ‘ਤੇ ਵਧਾਈ ਦਿੰਦੇ ਹੋਏ ਵਿਅੰਗ ਕੱਸਿਆ। ਉਨ੍ਹਾਂ ਕਿਹਾ ਕਿ ਇਹ ਜਲਦਬਾਜ਼ੀ ਵਿੱਚ ਲਿਆ ਗਿਆ ਫੈਸਲਾ ਹੈ। ਅੱਜ ਇਹ ਸਾਬਤ ਹੋ ਜਾਵੇਗਾ ਕਿ 92 ਸੀਟਾਂ ਜਿੱਤਣ ਵਾਲੀ ਸਰਕਾਰ ਨੂੰ ਕੋਈ ਨਵਾਂ ਚਿਹਰਾ ਨਹੀਂ ਮਿਲਿਆ, ਇਸ ਨੇ ਆਪਣੇ ਹੀ ਮੰਤਰਾਲੇ ਦੇ ਲੋਕ ਨਿਯੁਕਤ ਕੀਤੇ ਹਨ। ਵੀਡੀਓ ਦੇਖੋ
Follow Us