ਸਤੰਬਰ ਵਿੱਚ ਭਾਰਤ ਦੇ ਦੌਰੇ ‘ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ

| Edited By: Kusum Chopra

| Apr 17, 2026 | 12:24 PM IST

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਤੰਬਰ ਵਿੱਚ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਦਾ ਦੌਰਾ ਕਰਨਗੇ। ਮੌਜੂਦਾ ਵਿਸ਼ਵ ਤਣਾਅ ਅਤੇ ਯੁੱਧ ਦੇ ਵਿਚਕਾਰ ਇਸ ਦੌਰੇ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤ ਅਤੇ ਰੂਸ ਵਿਚਾਲੇ ਹਮੇਸ਼ਾ ਡੂੰਘੀ ਸਾਂਝੇਦਾਰੀ ਅਤੇ ਦੋਸਤੀ ਰਹੀ ਹੈ। ਬ੍ਰਿਕਸ ਸੰਮੇਲਨ ਵਿੱਚ ਪੁਤਿਨ ਦੀ ਭਾਗੀਦਾਰੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਂਤੀ ਸਮਝੌਤੇ ਦੀ ਕੋਈ ਗੁੰਜਾਇਸ਼ ਨਜਰ ਨਹੀਂ ਆ ਰਹੀ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਤੰਬਰ ਵਿੱਚ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਦਾ ਦੌਰਾ ਕਰਨਗੇ। ਮੌਜੂਦਾ ਵਿਸ਼ਵ ਤਣਾਅ ਅਤੇ ਯੁੱਧ ਦੇ ਵਿਚਕਾਰ ਇਸ ਦੌਰੇ ਨੂੰ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਭਾਰਤ ਅਤੇ ਰੂਸ ਵਿਚਾਲੇ ਹਮੇਸ਼ਾ ਡੂੰਘੀ ਸਾਂਝੇਦਾਰੀ ਅਤੇ ਦੋਸਤੀ ਰਹੀ ਹੈ। ਬ੍ਰਿਕਸ ਸੰਮੇਲਨ ਵਿੱਚ ਪੁਤਿਨ ਦੀ ਭਾਗੀਦਾਰੀ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਂਤੀ ਸਮਝੌਤੇ ਦੀ ਕੋਈ ਗੁੰਜਾਇਸ਼ ਨਜਰ ਨਹੀਂ ਆ ਰਹੀ। ਇਹ ਫੋਰਮ ਮੈਂਬਰ ਦੇਸ਼ਾਂ ਨੂੰ ਪੱਛਮੀ ਦੇਸ਼ਾਂ ਦੇ ਪ੍ਰਭਾਵ ਤੋਂ ਹੱਟ ਕੇ ਗਲੋਬਲ ਮੁੱਦਿਆਂ ‘ਤੇ ਚਰਚਾ ਕਰਨ ਦਾ ਮੌਕਾ ਪ੍ਰਦਾਨ ਕਰੇਗਾ। ਈਰਾਨ ਵੀ ਬ੍ਰਿਕਸ ਦਾ ਮੈਂਬਰ ਹੈ ਅਤੇ ਉਸਨੇ ਅਤੀਤ ਵਿੱਚਯੁੱਧ ਨੂੰ ਰੋਕਣ ਲਈ ਬ੍ਰਿਕਸ ਨੂੰ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਸੀ।

Published on: Apr 17, 2026 11:36 AM IST
Follow Us