Weather Update: ਕ੍ਰਿਸਮਸ ਵਾਲੇ ਦਿਨ ਦੇਸ਼ ਭਰ ਵਿੱਚ ਠੰਡ ਅਤੇ ਧੁੰਦ ਦਾ ਅਸਰ, ਜਾਣੋ IMD ਦਾ ਨਵਾਂ ਅਪਡੇਟ
Punjab Weather Update: 25 ਦਸੰਬਰ, ਕ੍ਰਿਸਮਸ ਵਾਲੇ ਦਿਨ, ਭਾਰਤ ਭਰ ਵਿੱਚ ਮੌਸਮ ਠੰਡਾ ਅਤੇ ਜ਼ਿਆਦਾਤਰ ਖੁਸ਼ਕ ਰਹਿਣ ਵਾਲਾ ਹੈ। ਭਾਰਤੀ ਮੌਸਮ ਵਿਭਾਗ (IMD) ਦੀ ਤਾਜ਼ਾ ਭਵਿੱਖਬਾਣੀ ਦੇ ਅਨੁਸਾਰ, ਸਵੇਰੇ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਛਾਈ ਰਹੀ, ਜਿਸ ਨਾਲ ਆਵਾਜਾਈ ਅਤੇ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ।
Punjab Weather Update: 25 ਦਸੰਬਰ, ਕ੍ਰਿਸਮਸ ਵਾਲੇ ਦਿਨ, ਭਾਰਤ ਭਰ ਵਿੱਚ ਮੌਸਮ ਠੰਡਾ ਅਤੇ ਜ਼ਿਆਦਾਤਰ ਖੁਸ਼ਕ ਰਹਿਣ ਵਾਲਾ ਹੈ। ਭਾਰਤੀ ਮੌਸਮ ਵਿਭਾਗ (IMD) ਦੀ ਤਾਜ਼ਾ ਭਵਿੱਖਬਾਣੀ ਦੇ ਅਨੁਸਾਰ, ਅੱਜ ਅਤੇ ਕੱਲ੍ਹ ਉੱਤਰੀ ਭਾਰਤ ਵਿੱਚ ਸੰਘਣੀ ਧੁੰਦ ਛਾਈ ਰਹਿ ਸਕਦੀ ਹੈਜਿਸ ਨਾਲ ਆਵਾਜਾਈ ਅਤੇ ਯਾਤਰਾ ਪ੍ਰਭਾਵਿਤ ਹੋ ਸਕਦੀ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਉਮੀਦ ਹੈ। ਇਸ ਖੇਤਰ ਵਿੱਚ ਘੱਟੋ-ਘੱਟ ਤਾਪਮਾਨ ਲਗਭਗ 8 ਤੋਂ 12 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 20 ਤੋਂ 23 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ।