ਸਾਰੇ ਪੰਜਾਬ ਦਾ ਟੂਰ ਕਰੇਗੀ ਕਾਂਗਰਸ, ਲੋਕਾਂ ਨਾਲ ਮਿਲਕੇ ਤਿਆਰ ਹੋਵੇਗੀ ਚੋਣਾਂ ਦੀ ਰਣਨੀਤੀ
ਜਿਵੇਂ-ਜਿਵੇਂ ਪੰਜਾਬ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਅਲਰਟ ਮੋਡ ਵਿੱਚ ਆ ਰਹੀਆਂ ਹਨ। ਇੱਕ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਆਪਣੇ ਵਰਕਰਾਂ ਵਿੱਚ ਉਤਸ਼ਾਹ ਭਰ ਰਹੀ ਹੈ ਤਾਂ ਕਾਂਗਰਸ ਨੇ ਵੀ ਐਲਾਨ ਕੀਤਾ ਹੈ ਕਿ ਉਹ ਪੂਰੇ ਸੂਬੇ ਦਾ ਟੂਰ ਕਰਨਗੇ ਅਤੇ ਗ੍ਰਾਉਂਡ ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ।
ਜਿਵੇਂ-ਜਿਵੇਂ ਪੰਜਾਬ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਪਾਰਟੀਆਂ ਅਲਰਟ ਮੋਡ ਵਿੱਚ ਆ ਰਹੀਆਂ ਹਨ। ਇੱਕ ਪਾਸੇ ਪੰਜਾਬ ਦੀ ਮੌਜੂਦਾ ਸਰਕਾਰ ਆਪਣੇ ਵਰਕਰਾਂ ਵਿੱਚ ਉਤਸ਼ਾਹ ਭਰ ਰਹੀ ਹੈ ਤਾਂ ਕਾਂਗਰਸ ਨੇ ਵੀ ਐਲਾਨ ਕੀਤਾ ਹੈ ਕਿ ਉਹ ਪੂਰੇ ਸੂਬੇ ਦਾ ਟੂਰ ਕਰਨਗੇ ਅਤੇ ਗ੍ਰਾਉਂਡ ਤੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਨਗੇ। ਪੰਜਾਬ ਕਾਂਗਰਸ ਦੇ ਓਬੀਸੀ ਵਿਭਾਗ ਤੇ ਉੱਪ ਪ੍ਰਧਾਨ ਕੰਵਰਦੀਪ ਸੈਣੀ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਈ ਸਟੇਟ ਐਗਜ਼ੀਕਿਊਟਿਵ ਹੋਈ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਦਾ ਟੂਰ ਕਰਕੇ ਓਬੀਸੀ ਕਾਂਗਰਸ ਦੇ ਸਾਥੀਆਂ ਦੀ ਮੀਟਿੰਗ ਲਈ ਜਾਵੇਗੀ ਅਤੇ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਕਾਂਗਰਸ ਨਾਲ ਜੋੜਿਆ ਜਾਵੇਗਾ। ਉਸਤੋਂ ਬਾਅਦ ਉਸ ਗੱਲਬਾਤ ਦੀ ਸੱਮੀਖਿਆ ਕੀਤੀ ਜਾਵੇਗੀ। ਉਮੀਦਵਾਰ ਚੁਣਨ ਦੇ ਸਵਾਲ ਤੇ ਉਨ੍ਹਾਂ ਕਿਹਾ ਕਿ ਜਿਹੜਾ ਕੈਂਡੀਡੇਟ ਜਿਤਾਓ ਹੋਵੇਗਾ, ਉਸਨੂੰ ਹੀ ਟਿਕਟ ਦਿੱਤੀ ਜਾਵੇਗੀ।
Published on: Apr 29, 2026 06:10 PM IST
Follow Us
