CM ਭਗਵੰਤ ਮਾਨ ਨੇ ‘ਵਨ ਨੇਸ਼ਨ, ਵਨ ਇਲੈਕਸ਼ਨ’ ‘ਤੇ ਚੁੱਕੇ ਸਵਾਲ
CM Mann On One Nation One Election: ਮੁੱਖ ਮੰਤਰੀ ਭਗਵੰਤ ਮਾਨ ਨਵੀਂ ਪਾਰਲੀਮੈਂਟ ਵਿੱਚ ਆਮ ਆਦਮੀ ਨੂੰ ਪਹਿਲੀ ਵਾਰ ਮਿਲੇ ਦਫ਼ਤਰ ਨੂੰ ਵੇਖਣ ਪਹੁੰਚੇ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਵਨ ਨੇਸ਼ਨ ਵਨ ਇਲੈਕਸ਼ਨ ਤੇ ਸਵਾਲ ਚੁੱਕਦਿਆਂ ਕਿਹਾ ਕਿ ਦੋ ਸੂਬਿਆਂ ਵਿੱਚ ਤਾਂ ਸਰਕਾਰ ਇੱਕੋਂ ਸਮੇਂ ਚੋਣਾਂ ਕਰਵਾ ਨਹੀਂ ਸਕੀ, ਪੂਰੇ ਦੇਸ਼ ਵਿੱਚ ਕਿਵੇਂ ਕਰਵਾਏਗੀ।
Bhagwant Mann ਨੇ ਆਪਣੇ ਇੱਕ ਬਿਆਨ ਵਿੱਚ ਵਨ ਨੇਸ਼ਨ, ਵਨ ਇਲੈਕਸ਼ਨ ਦੀ ਗੱਲ ਕੀਤੀ ਹੈ। ਇਸ ਦਾ ਹਵਾਲਾ ਦਿੰਦਿਆਂ ਉਨ੍ਹਾਂ ਸਵਾਲ ਉਠਾਇਆ ਹੈ ਕਿ ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਅਜਿਹਾ ਕਿਉਂ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ 80 ਸੀਟਾਂ ਹਨ, ਜਿਨ੍ਹਾਂ ਲਈ ਦੋ ਪੜਾਵਾਂ ਵਿੱਚ ਚੋਣਾਂ ਹੋਈਆਂ।
ਸੀਐਮ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਦੀਆਂ ਉਪ ਚੋਣਾਂ ਕਿਸੇ ਹੋਰ ਤਰੀਕੇ ਨਾਲ ਕਰਵਾਈਆਂ ਗਈਆਂ ਹਨ। ਜਦੋਂ ਕਿ ਯੂਪੀ ਵਿੱਚ ਇਹ ਕਿਸੇ ਹੋਰ ਤਰੀਕੇ ਨਾਲ ਕਰਵਾਈਆਂ ਗਈਆਂ। ਭਗਵੰਤ ਮਾਨ ਨੇ ਕਿਹਾ ਕਿ ਇਹ ਦੋਵੇਂ ਸੂਬੇ ਦੀਆਂ ਚੋਣਾਂ ਵੀ ਇੱਕੋ ਨਾਲ ਨਹੀਂ ਕਰਵਾ ਸਕਦੇ। ਉਨ੍ਹਾਂ ਇਹ ਸਵਾਲ ਵੀ ਉਠਾਇਆ ਹੈ ਕਿ ਉਹ ਵਨ ਨੇਸ਼ਨ ਵਨ ਐਜੂਕੇਸ਼ਨ ਕਿਉਂ ਨਹੀਂ ਕਰਦੇ। ਵੀਡੀਓ ਦੇਖੋ
Published on: Dec 13, 2024 10:53 PM
Latest Videos