PSEB Result: ਪੰਜਾਬ ਬੋਰਡ ਨੇ 10ਵੀਂ ਦਾ ਨਤੀਜਾ ਜਾਰੀ ਕੀਤਾ, ਸੁਣੋ ਟਾਪਰਾਂ ਨੇ ਕੀ ਕਿਹਾ?

| Edited By: Ramandeep Singh

| Apr 18, 2024 | 9:13 PM

ਪੰਜਾਬ ਚ ਪਹਿਲੇ ਸਥਾਨ ਤੇ ਰਹਿਣ ਵਾਲੀ ਅਦਿਤੀ ਦੇ ਪਿਤਾ ਅਜੈ ਕੁਮਾਰ ਸਿੰਘ ਦੀ ਨਿਊ ਸ਼ਿਮਲਾ ਪੁਰੀ ਚ ਦੁਕਾਨ ਹੈ। ਅਦਿਤੀ ਦਾ ਕਹਿਣਾ ਹੈ ਕਿ ਉਸ ਨੇ ਸੈਲਫ ਸਟੱਡੀ ਕਰਕੇ ਹੀ ਇਹ ਮੁਕਾਮ ਹਾਸਲ ਕੀਤਾ ਹੈ। ਉਹ ਦਿਨ ਵਿੱਚ ਛੇ ਤੋਂ ਸੱਤ ਘੰਟੇ ਪੜ੍ਹਦੀ ਸੀ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ, ਲੁਧਿਆਣਾ ਦੀ ਅਦਿਤੀ ਨੇ ਟਾਪ ਕੀਤਾ ਹੈ। ਇਸੇ ਸਕੂਲ ਦੀ ਅਲੀਸ਼ਾ ਸ਼ਰਮਾ ਦੂਜੇ ਸਥਾਨ ਤੇ ਰਹੀ। ਪੰਜਾਬ ਚ ਪਹਿਲੇ ਸਥਾਨ ਤੇ ਰਹਿਣ ਵਾਲੀ ਅਦਿਤੀ ਦੇ ਪਿਤਾ ਅਜੈ ਕੁਮਾਰ ਸਿੰਘ ਦੀ ਨਿਊ ਸ਼ਿਮਲਾ ਪੁਰੀ ਚ ਦੁਕਾਨ ਹੈ। ਅਦਿਤੀ ਦਾ ਕਹਿਣਾ ਹੈ ਕਿ ਉਸ ਨੇ ਸੈਲਫ ਸਟੱਡੀ ਕਰਕੇ ਹੀ ਇਹ ਮੁਕਾਮ ਹਾਸਲ ਕੀਤਾ ਹੈ। ਉਹ ਦਿਨ ਵਿੱਚ ਛੇ ਤੋਂ ਸੱਤ ਘੰਟੇ ਪੜ੍ਹਦੀ ਸੀ। ਇਸ ਦੇ ਨਾਲ ਹੀ, ਅੱਜ ਦਾ ਕੰਮ ਕੱਲ ਲਈ ਨਾ ਛੱਡੋ ਅਤੇ ਆਪਣੇ ਆਪ ਨੂੰ ਅਪਡੇਟ ਰੱਖੋ। ਇਸ ਤੋਂ ਇਲਾਵਾ ਉਸ ਨੂੰ ਸਕੂਲ ਵਿੱਚ ਅਧਿਆਪਕ ਨੇ ਜੋ ਵੀ ਪੜ੍ਹਾਇਆ, ਉਹ ਚੰਗੀ ਤਰ੍ਹਾਂ ਯਾਦ ਸੀ। ਉਹ ਜ਼ਿੰਦਗੀ ਵਿੱਚ ਡਾਕਟਰ ਬਣਨਾ ਚਾਹੁੰਦੀ ਹੈ। ਉਹ ਅੱਗੇ ਡਾਕਟਰੀ ਸਿੱਖਿਆ ਹਾਸਲ ਕਰੇਗੀ। ਇਸ ਪ੍ਰਾਪਤੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਅਧਿਆਪਕਾਂ ਦਾ ਅਹਿਮ ਯੋਗਦਾਨ ਸੀ।

Published on: Apr 18, 2024 09:11 PM